Punjab

ਦੇਸੀ ਘਿਓ ਦੀ ਪਿੰਨੀਆਂ ਨੇ ਪੰਜਾਬ ਪੁਲਿਸ ਦੇ ਉਡਾਏ ਹੋਸ਼ !

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਦੇਸੀ ਘਿਓ ਦੀਆਂ ਪਿੰਨੀਆਂ ਵਿੱਚ ਨਸ਼ੇ ਦੀ ਸਮੱਗਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਪਿੰਨੀਆਂ ਕੈਨੇਡਾ ਭੇਜੀਆਂ ਜਾ ਰਹੀਆਂ ਸਨ। ਕੋਰੀਅਨ ਕੰਪਨੀ ਨੇ ਐਕਸਰੇ ਮਸ਼ੀਨ ਦੇ ਜ਼ਰੀਏ 208 ਗਰਾਮ ਅਫੀਮ ਬਰਾਮਦ ਕੀਤੀ ਹੈ ।

ਕੋਰੀਅਰ ਕੰਪਨੀ ਦੇ ਮੈਨੇਜਰ ਸਲਾਊਦੀਨ ਖਾਨ ਨੂੰ ਜਿਵੇਂ ਹੀ ਪੈਕੇਟ ਵਿੱਚ ਅਫੀਮ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਬੁਲਾਇਆ। ਮੈਨੇਜਰ ਦੇ ਮੁਤਾਬਿਕ ਗਿੱਲ ਪਿੰਡ ਦੇ ਜਸਵੀਰ ਸਿੰਘ ਨੇ ਬਰੈਂਪਟਨ,ਕੈਨੇਡਾ ਲਈ ਪਾਰਸਲ ਬੁੱਕ ਕਰਵਾਇਆ ਸੀ। ਕੰਪਨੀ ਨੇ ਜਦੋਂ ਪਾਰਸਨ ਨੂੰ ਸਕੈਨ ਕੀਤਾ ਤਾਂ ਸ਼ੱਕੀ ਨਸ਼ੀਲੇ ਪ੍ਰਦਾਰਥ ਮਿਲੇ । ਪੁਲਿਸ ਦੀ ਹਾਜ਼ਰੀ ਵਿੱਚ ਉਸ ਨੂੰ ਜਦੋਂ ਖੋਲ੍ਹਿਆ ਗਿਆ ਤਾਂ ਉਸ ਵਿਚੋਂ 2 ਟੀ-ਸ਼ਰਟਾਂ,2 ਜੈਕਟਾਂ ਅਤੇ ਪਿੰਨੀਆਂ ਦਾ ਇੱਕ ਡੱਬਾ ਸੀ ਜਿਸ ਵਿੱਚ 208 ਗਰਾਮ ਅਫੀਮ ਸੀ ।

ਪੁਲਿਸ ਇਸ ਮਾਮਲੇ ਵਿੱਚ ਮੁਲਜ਼ਮ ਜਸਵੀਰ ਦਾ ਪਿਛਲਾ ਰਿਕਾਰਡ ਵੀ ਚੈੱਕ ਕਰ ਰਹੀ ਹੈ । ਫਿਲਹਾਲ ਉਹ ਗਿਫਤਾਰੀ ਤੋਂ ਬਾਹਰ ਦੱਸਿਆ ਜਾ ਰਿਹਾ ਹੈ । ਜਸਵੀਰ ਦਾ ਅਫੀਮ ਦਾ ਕੈਨੇਡਾ ਭੇਜਣ ਦੇ ਪਿੱਛੇ ਮਕਸਦ ਕੀ ਸੀ ? ਕੀ ਦਵਾਈ ਦੇ ਤੌਰ ‘ਤੇ ਉਸ ਨੂੰ ਭੇਜਿਆ ਜਾ ਰਿਹਾ ਸੀ ? ਜਾਂ ਸਮੱਗਲਿੰਗ ਦੇ ਮਕਸਦ ਨਾਲ ਇਸ ਦੀ ਜਾਂਚ ਜ਼ਰੂਰੀ ਹੈ ।