Punjab

100 ਫੁੱਟ ਹੇਠਾਂ ਡਿੱਗੇ ਇਸ ‘ਸਿੰਘ’ਨੂੰ ਆਪ ਗੁਰੂ ਸਾਹਿਬ ਨੇ ਬਚਾਇਆ !

 

ਬਿਉਰੋ ਰਿਪੋਰਟ : ਕਹਿੰਦੇ ਹਨ ਰੱਬ ਨੇ ਜਿਸ ਨੂੰ ਰੱਖਣਾ ਹੁੰਦਾ ਹੈ ਉਸ ਦੀ ਆਪ ਬਾਂਹ ਫੜ ਦਾ ਹੈ । ਖੰਨਾ ਦੇ ਗੁਰੂ ਘਰ ਦੇ ਸੇਵਾਦਾਰ ਨਾਲ ਵੀ ਕੁਝ ਅਜਿਹਾ ਹੀ ਹੋਇਆ । 100 ਫੁੱਟ ਹੇਠਾਂ ਡਿੱਗਣ ਤੋਂ ਬਾਅਦ ਵੀ ਉਹ ਬੱਚ ਗਿਆ ਹੈ ।ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਸੇਵਾਦਾਰ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੇ ਲਈ ਉੱਤੇ ਚੜਿਆ ਸੀ,ਅਚਾਨਕ ਤਾਰ ਟੁੱਟ ਗਈ । ਜਿਸ ਵਿੱਚ 2 ਸ਼ਰਧਾਲੂ ਜ਼ਖਮੀ ਹੋ ਗਏ । ਜਿੰਨਾਂ ਨੂੰ ਫੌਰਨ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

SGPC ਦੇ ਅਧੀਨ ਆਉਂਦਾ ਖੰਨਾ ਦਾ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿੰਡ ਭੋਰਲਾ ਵਿੱਚ ਇਹ ਦੁਰਘਟਨਾ ਹੋਈ ਹੈ । ਜਾਣਕਾਰੀ ਦੇ ਮਤਾਬਿਕ ਸਵੇਰੇ 9 ਵਜੇ ਸ਼ਰਧਾਲੂ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੇ ਲਈ ਗੁਰੂ ਘਰ ਪਹੁੰਚੇ। 22 ਸਾਲ ਦਾ ਨੌਜਵਾਨ ਅਸਮੀਤ ਸਿੰਘ ਚੋਲਾ ਬਦਲਣ ਦੇ ਲਈ ਕੁਰਸੀ ‘ਤੇ ਬੈਠਕੇ 100 ਫੁੱਟ ਉੱਚੇ ਨਿਸ਼ਾਨ ਸਾਹਿਬ ਦੇ ਸ਼ਿਖਰ ‘ਤੇ ਪਹੁੰਚਿਆ । ਅਚਾਨਕ ਕੁਰਸੀ ਦੀ ਤਾਰ ਟੁੱਟ ਗਈ। ਅਸਮੀਤ ਜਦੋਂ ਉਚਾਈ ਤੋਂ ਹੇਠਾਂ ਆ ਰਿਹਾ ਸੀ ਤਾਂ ਉਸ ਦੇ ਦੋਸਤ ਅਮਨਦੀਪ ਸਿੰਘ ਨੇ ਉਸ ਨੂੰ ਬਚਾਉਣ ਦੇ ਆਪਣੀ ਜਾਨ ਖਤਰੇ ਵਿੱਚ ਪਾ ਦਿੱਤੀ ਹੱਥਾਂ ਨਾਲ ਕੁਰਸੀ ਨੂੰ ਰੋਕ ਦਿੱਤਾ । ਹਾਲਾਂਕਿ ਇਸ ਦੌਰਾਨ ਅਮਨਦੀਪ ਸਿੰਘ ਜਖ਼ਮੀ ਵੀ ਹੋ ਗਿਆ । ਪਰ ਇਸ ਨਾਲ ਅਸਮੀਤ ਦੀ ਜਾਨ ਬੱਚ ਗਈ । ਜਿਸ ਤਰ੍ਹਾਂ ਅਸਮੀਤ ਨੂੰ 100 ਫੁੱਟ ਤੋਂ ਹੇਠਾਂ ਆਉਂਦੇ ਹੋਏ ਵੇਖਿਆ ਸਾਰੇ ਡਰ ਗਏ ਅਤੇ ਉਨ੍ਹਾਂ ਨੇ ਕਿਹਾ ਉਸ ਦਾ ਬਚਣਾ ਮੁਸ਼ਕਿਲ ਹੈ ਪਰ ਅਮਨਦੀਪ ਸਿੰਘ ਦਲੇਰੀ ਨੇ ਸਾਰਿਆਂ ਨੂੰ ਗਲਤ ਸਾਬਿਤ ਕਰ ਦਿੱਤਾ ।