Punjab

ਬਠਿੰਡਾ ਦੇ ਵਪਾਰੀ ਤੋਂ 1 ਕਰੋੜ ਲੁੱਟਣ ਵਾਲਾ ਇੰਸਪੈਕਟਰ ਕਾਬੂ ! 4 ਮਹੀਨੇ ਤੋਂ ਸੀ ਗਾਇਬ !

ਬਿਉਰੋ ਰਿਪੋਟਰ : ਬਠਿੰਡਾ ਦੇ ਵਪਾਰੀ ਤੋਂ ਕਰੋੜਾਂ ਲੁੱਟਣ ਵਾਲੇ ਚੰਡੀਗੜ੍ਹ ਪੁਲਿਸ ਦੇ ਬਰਖਾਸਤ ਇੰਸਪੈਕਟਰ ਨਵੀਨ ਫੋਗਾਟ ਨੇ ਸ਼ੁੱਕਰਵਾਰ ਨੂੰ ਕੋਰਟ ਦੇ ਅੱਗੇ ਸਰੰਡਰ ਕਰ ਦਿੱਤਾ ਹੈ । ਨਵੀਨ ਪਿਛਲੇ 4 ਮਹੀਨੇ ਤੋਂ ਫਰਾਰ ਚੱਲ ਰਿਹਾ ਸੀ । ਪੁਲਿਸ ਲਗਾਤਰ ਉਸ ਦੀ ਤਲਾਸ਼ ਕਰ ਰਹੀ ਸੀ। ਉਸ ਨੇ ਕੋਰਟ ਵਿੱਚ ਕਈ ਵਾਰ ਜ਼ਮਾਨਤ ਦੀ ਪਟੀਸ਼ਨ ਲਗਾਈ ਸੀ । ਪਰ ਵਾਰ-ਵਾਰ ਉਸ ਦੀ ਜ਼ਮਾਨਤ ਰੱਦ ਹੋ ਰਹੀ ਸੀ। ਸ਼ੁੱਕਰਵਾਰ ਨੂੰ ਬਰਖ਼ਾਸਤ ਇੰਸਪੈਕਟਰ ਨੇ ਕੋਰਟ ਦੇ ਸਾਹਮਣੇ ਸਰੰਡਰ ਕਰ ਦਿੱਤਾ ।

4 ਜੁਲਾਈ ਨੂੰ ਨਵੀਨ ਫੋਗਾਟ ‘ਤੇ ਬਠਿੰਡਾ ਦੇ ਇੱਕ ਵਪਾਰੀ ਤੋਂ ਆਪਣੇ ਸਾਥੀ ਪੁਲਿਸ ਮੁਲਾਜ਼ਮ ਦੇ ਨਾਲ ਮਿਲ ਕੇ ਇੱਕ ਕਰੋੜ ਰੁਪਏ ਲੁੱਟਣ ਅਤੇ ਅਗਵਾ ਕਰਨ ਦਾ ਇਲਜ਼ਾਮ ਹੈ । ਵਾਰਦਾਤ ਦੇ ਸਮੇਂ ਉਹ ਚੰਡੀਗੜ੍ਹ ਦੇ ਸੈਕਟਰ 39 ਥਾਣੇ ਵਿੱਚ ਬਤੌਰ ਐਡੀਸ਼ਨਲ SHO ਤਾਇਨਾਤ ਸੀ । ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੂਰੀ ਘਟਨਾ ਵਿੱਚ ਪੀੜਤ ਵਪਾਰੀ ਦੇ ਸਾਥੀ ਨਵੀਨ ਦੇ ਨਾਲ ਸਨ । ਇੰਸਪੈਕਟਰ ਨਵੀਨ ਕੁਮਾਰ ਨੂੰ ਦੂਜੀ ਵਾਰ ਪੁਲਿਸ ਵਿਭਾਗ ਤੋਂ ਮੁਅੱਤਲ ਕੀਤਾ ਗਿਆ ਸੀ । ਇਸ ਤੋਂ ਪਹਿਲਾਂ ਨਵੀਨ ਫੋਗਾਟ ‘ਤੇ ਜਬਰ ਜਨਾਹ ਦਾ ਸੰਗੀਨ ਇਲਜ਼ਾਮ ਵੀ ਲੱਗਿਆ ਸੀ ।

ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਲੁੱਟਿਆ

ਮੁਲਜ਼ਮ SI ਨਵੀਨ ਫੋਗਾਟ ਨੇ ਆਪਣੇ ਸਾਥੀ ਪੁਲਿਸ ਮੁਲਾਜ਼ਮ ਵਰਿੰਦਰ ਅਤੇ ਸ਼ਿਵ ਕੁਮਾਰ ਨੂੰ ਬਠਿੰਡਾ ਦੇ ਕਾਰੋਬਾਰੀ ਸੰਜੇ ਗੋਇਲ ਤੋਂ 2-2 ਹਜ਼ਾਰ ਦੇ ਨੋਟ ਬਦਲਣ ਦੇ ਬਦਲੇ ਇੱਕ ਕਰੋੜ ਦੀ ਲੁੱਟ ਕੀਤੀ ਸੀ । ਪੁਲਿਸ ਵਾਲੇ ਸੰਜੇ ਗੋਇਲ ਨੂੰ ਕਿਡਨੈਪ ਕਰਕੇ ਸੁੰਨਸਾਨ ਥਾਂ ਲੈ ਗਏ ਅਤੇ ਫਿਰ ਐਂਕਾਉਂਟਰ ਅਤੇ ਡਰੱਗ ਦੇ ਕੇਸ ਵਿੱਚ ਫਸਾ ਕੇ ਜ਼ਿੰਦਗੀ ਬਰਬਾਦ ਕਰਨ ਦੀ ਧਮਕੀ ਦੇਣ ਲੱਗੇ ।

31 ਅਕਤੂਬਰ ਨੂੰ ਬਠਿੰਡਾ-ਜ਼ਿਲ੍ਹਾ ਅਦਾਲਤ ਨੇ ਵਪਾਰੀ ਦੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਜ਼ਬਤ ਕੀਤੀ ਗਈ 75 ਲੱਖ ਰੁਪਏ ਦੀ ਰਕਮ ਜਾਰੀ ਕਰਨ ਦੇ ਹੁਕਮ ਦਿੱਤੇ ਸਨ। ਇਸ ਮਾਮਲੇ ਵਿੱਚ ਪੀੜਤ ਸੰਜੇ ਗੋਇਲ ਵੱਲੋਂ ਇਹ ਰਕਮ ਜਾਰੀ ਕਰਨ ਲਈ ਅਰਜ਼ੀ ਦਾਇਰ ਕੀਤੀ ਗਈ ਸੀ। ਸੈਕਟਰ 39 ਥਾਣੇ ਦੇ ਐਡੀਸ਼ਨਲ ਐਸਐਚਓ ਫੋਗਾਟ ’ਤੇ ਲੁੱਟ ਦਾ ਦੋਸ਼ ਸੀ। ਪੁਲਿਸ ਨੇ ਮੰਨਿਆ ਕਿ ਬਰਾਮਦ ਹੋਈ ਰਕਮ ਪੀੜਤ ਦੀ ਹੈ।