Punjab

ਚੰਡੀਗੜ੍ਹ PGI ਇੰਜੈਕਸ਼ਨ ਕਾਂਡ ‘ਚ ਇੱਕ ਹੋਰ ਵੱਡਾ ਖੁਲਾਸਾ !

ਬਿਉਰੋ ਰਿਪੋਰਟ : ਚੰਡੀਗੜ੍ਹ ਦੇ PGI ਵਿੱਚ ਭਰਾ ਵੱਲੋਂ ਭੈਣ ਹਰਮੀਤ ਕੌਰ ਨੂੰ ਜ਼ਹਿਰੀਲਾ ਇੰਜੈਕਸ਼ਨ ਲਗਾਉਣ ਮਾਮਲੇ ਵਿੱਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ । ਹਰਮੀਤ ਕੌਰ ਹੁਣ ਵੀ ਹੋਸ਼ ਵਿੱਚ ਨਹੀਂ ਆ ਰਹੀ ਸੀ ਡਾਕਟਰਾਂ ਲਈ ਇਹ ਜਾਣਨਾ ਜ਼ਰੂਰੀ ਸੀ ਉਸ ਨੂੰ ਕਿਹੜਾ ਜ਼ਹਰੀਲਾ ਇੰਜੈਕਸ਼ਨ ਲਗਾਇਆ ਗਿਆ ਹੈ। ਜਦੋਂ ਮੁਲਜ਼ਮਾਂ ਤੋਂ ਪੁੱਛ-ਗਿੱਛ ਹੋਈ ਤਾਂ ਇੰਜੈਕਸ਼ਨ ਤਿਆਰ ਕਰਨ ਵਾਲੇ ਭਰਾ ਜਸਮੀਤ ਸਿੰਘ ਉਸ ਦੇ 2 ਸਾਥੀ ਬੂਟਾ ਸਿੰਘ ਅਤੇ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਹਰਪ੍ਰੀਤ ਕੌਰ ਨੂੰ ਜਿਹੜਾ ਇੰਜੈਕਸ਼ਨ ਤਿਆਰ ਕਰਕੇ ਦਿੱਤਾ ਸੀ ਉਹ ਯੂ-ਟਿਊਬ ਤੋਂ ਸਿਖਿਆ ਸੀ। ਇੰਜੈਕਸ਼ਨ ਵਿੱਚ ਕਾਕਰੋਚ ਮਾਰਨ ਵਾਲਾ ਹਿੱਟ,ਸੈਨੇਟਾਇਜ਼ਰ,5 ਨੀਂਦ ਦੀਆਂ ਗੋਲੀਆਂ ਨੂੰ ਮਿਲਾਕੇ ਇੰਜੈਕਸ਼ਨ ਤਿਆਰ ਕੀਤਾ ਗਿਆ ਸੀ । ਇਹ ਵੀ ਸਾਹਮਣੇ ਆਇਆ ਹੈ ਕਿ ਭੈਣ ਹਰਮੀਤ ਨੂੰ ਮਾਰਨ ਦੇ ਲਈ ਭਰਾ ਜਸਮੀਤ ਦੇ ਨਾਲ ਮਾਮੇ ਬੂਟਾ ਸਿੰਘ ਨੇ 10 ਲੱਖ ਦਾ ਸੌਦਾ ਕੀਤਾ ਸੀ

ਮਨਦੀਪ ਹਸਪਤਾਲ ਵਿੱਚ ਬਣਾਉਂਦਾ ਹੈ ਆਯੂਸ਼ਮਾਨ ਕਾਰਡ

ਜਸਮੀਤ ਅਤੇ ਬੂਟਾ ਸਿੰਘ ਨੇ ਸਾਜਿਸ਼ ਕਰਨ ਦੇ ਬਾਅਦ ਇਸ ਮਾਮਲੇ ਵਿੱਚ ਮਨਦੀਪ ਸਿੰਘ ਨਾਲ ਸੰਪਰਕ ਕੀਤਾ । ਮਨਦੀਪ ਸਿੰਘ ਨੇ ਪਲਾਨਿੰਗ ਦੇ ਤਹਿਤ ਕੇਅਰਟੇਕਰ ਦਾ ਕੰਮ ਕਰਨ ਵਾਲੀ ਜਸਪ੍ਰੀਤ ਕੌਰ ਨਾਲ ਸੰਪਰਕ ਕੀਤਾ। ਜਸਪ੍ਰੀਤ ਕੌਰ ਨੂੰ ਕਿਹਾ ਗਿਆ ਕਿ ਇੱਕ ਦਿਨ ਦੀ PGI ਵਿੱਚ ਕੇਅਰਟੇਕਰ ਦੀ ਜ਼ਰੂਰਤ ਹੈ । ਉਸ ਨੂੰ ਮਲੀਵਿਟਾਮਿਨ ਦਾ ਇੰਜੈਕਸ਼ਨ ਦੇਣਾ ਹੈ। ਇਸ ਦੇ ਲਈ ਉਸ ਨੂੰ 3000 ਰੁਪਏ ਦਿੱਤੇ ਜਾਣਗੇ । ਜਿਸ ਦੇ ਬਾਅਦ ਮਨਦੀਪ ਨੇ 1 ਹਜ਼ਾਰ ਰੁਪਏ ਉਸ ਨੂੰ ਆਨਲਾਈਨ ਟਰਾਂਸਫਰ ਕਰ ਦਿੱਤੇ ।

50 ਹਜ਼ਰਾ ਦਿੱਤੇ ਗਏ ਐਡਵਾਂਸ

ਪੁਲਿਸ ਪੁੱਛ-ਗਿੱਛ ਸਾਹਮਣੇ ਆਇਆ ਹੈ ਕਿ ਜਸਮੀਤ ਸਿੰਘ ਨੇ 10 ਰੁਪਏ ਵਿੱਚ ਭੈਣ ਨੂੰ ਮਾਰਨ ਦਾ ਸੌਦਾ ਤੈਅ ਕੀਤਾ ਸੀ ਇਸ ਦੇ ਤਹਿਤ 50 ਹਜ਼ਾਰ ਰੁਪਏ ਬੂਟਾ ਸਿੰਘ ਨੂੰ ਦਿੱਤੇ ਸਨ । ਇਹ ਪੈਸਾ ਬੂਟਾ ਸਿੰਘ ਅੱਗੇ ਮਨਦੀਪ ਸਿੰਘ ਨੂੰ ਦੇ ਦਿੱਤੇ ਸਨ । ਮਨਦੀਪ ਸਿੰਘ ਨੇ ਇੰਨਾਂ ਨੂੰ 50 ਹਜ਼ਾਰ ਵਿੱਚ 1 ਹਜ਼ਾਰ ਕੇਅਰ ਟੇਕਰ ਜਸਪ੍ਰੀਤ ਕੌਰ ਨੂੰ ਟਰਾਂਸਫਰ ਕਰ ਦਿੱਤੇ ਸਨ ।

ਪਤੀ ਨੇ ਸਹੁਰੇ ਪਰਿਵਾਰ ‘ਤੇ ਸ਼ੱਕ ਜਤਾਇਆ ਸੀ

ਮਰੀਜ਼ ਦੇ ਪਤੀ ਗੁਰਵਿੰਦਰ ਸਿੰਘ ਨੇ ਪਹਿਲਾਂ ਹੀ ਇਸ ਮਾਮਲੇ ਵਿੱਚ ਸਹੁਰੇ ਪਰਿਵਾਰ ‘ਤੇ ਇਲਜ਼ਾਮ ਲਗਾਇਆ ਸੀ,ਕਿਉਂਕਿ ਦੋਵਾਂ ਦੀ ਲਵ ਮੈਰੀਜ ਹੋਈ ਸੀ ਜਿਸ ਦੇ ਖਿਲਾਫ ਕੁੜੀ ਦੇ ਘਰ ਵਾਲੇ ਸਨ । ਪਤੀ ਦਾ ਕਹਿਣਾ ਸੀ ਉਸ ਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲ ਰਹੀਆਂ ਸਨ ਅਤੇ ਹੁਣ ਹਸਪਤਾਲ ਵਿੱਚ ਮੌਕੇ ਦਾ ਫਾਇਦਾ ਚੁੱਕ ਕੇ ਸਹੁਰੇ ਪਰਿਵਾਰ ਨੇ ਆਪਣੀ ਹੀ ਧੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ।