International

ਨਿੱਝਰ ਤੋਂ ਬਾਅਦ ਭਾਰਤ ‘ਤੇ ਪੰਨੂ ਨੂੰ ਮਾਰਨ ਦੀ ਸਾਜਿਸ਼ ਦਾ ਵੱਡਾ ਇਲਜ਼ਾਮ !

ਬਿਉਰੋ ਰਿਪੋਰਟ : ਅਮਰੀਕਾ ਨੇ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਕਤਲ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਸੀ । ਇਹ ਵੱਡਾ ਦਾਅਵਾ ਫਾਇਨਾਸ਼ੀਅਲ ਟਾਈਮਸ ਨੇ ਆਪਣੀ ਇੱਕ ਰਿਪੋਰਟ ਵਿੱਚ ਕੀਤਾ ਹੈ । ਅਮਰੀਕੀ ਸਰਕਾਰ ਨੇ ਭਾਰਤ ‘ਤੇ ਇਸ ਸਾਜਿਸ਼ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਸੀ ਨਾਲ ਹੀ ਚਿਤਾਵਨੀ ਦਿੱਤੀ ਸੀ । ਹਾਲਾਂਕਿ ਇਹ ਮਾਮਲ ਕਦੋਂ ਦਾ ਹੈ ਇਸ ਬਾਰੇ ਰਿਪੋਰਟ ਵਿੱਚ ਕੁਝ ਨਹੀਂ ਦੱਸਿਆ ਗਿਆ ਹੈ ।

ਮਾਮਲੇ ਨਾਲ ਜੁੜੇ ਅਧਿਕਾਰੀਆਂ ਨੇ ਫਾਇਨਾਸ਼ੀਅਲ ਟਾਇਮਸ ਵਿੱਚ ਕਿਹਾ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਆਪਣੀ ਧਰਤੀ ‘ਤੇ ਸਿੱਖ ਦੇ ਕਤਲ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ । ਕਥਿੱਤ ਤੌਰ ਦੇ ਇਹ ਸਾਜਿਸ਼ ਭਾਰਤ ਵੱਲੋਂ ਰਚੀ ਜਾ ਰਹੀ ਸੀ,ਜਿਸ ਦੇ ਜ਼ਰੀਏ ਪੰਨੂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ । ਉਧਰ ਇਸ ਮਾਮਲੇ ਵਿੱਚ ਕਥਿੱਤ ਮੁਲਜ਼ਮ ਦੇ ਖਿਲਾਫ ਨਿਊਯਾਰਕ ਡਿਸਟ੍ਰਿਕ ਕੋਰਡ ਵਿੱਚ ਸੀਲਬੰਦ ਕੇਸ ਦਾਇਰ ਕੀਤਾ ਹੈ। ਪਰ ਮੁਲਜ਼ਮ ਕੌਣ ਹੈ ? ਇਲਜ਼ਾਮ ਕੀ ਹਨ ? ਇਹ ਲਿਫ਼ਾਫਾ ਖੁੱਲਣ ਦੇ ਬਾਅਦ ਹੀ ਪਤਾ ਚੱਲੇਗਾ ।

ਸੀਲਬੰਦ ਕੇਸ ਖੋਲਣ ਦੇ ਬਾਅਦ ਬਹਿਸ

ਫਾਇਨਾਸ਼ੀਅਲ ਟਾਇਮਸ ਦੇ ਮੁਤਾਬਿਕ ਅਮਰੀਕਾ ਨੇ ਭਾਰਤ ਨੂੰ ਡਿਪਲੋਮੈਟਿਕ ਵਾਰਨਿੰਗ ਦਿੱਤੀ ਸੀ । ਇਸ ਦੇ ਇਲਾਵਾ ਮਾਮਲੇ ਵਿੱਚ ਕਥਿੱਤ ਮੁਲਜ਼ਮ ਖਿਲਾਫ ਨਿਊਯਾਰਕ ਡਿਸਟ੍ਰਿਕ ਕੋਰਟ ਵਿੱਚ ਸੀਲਬੰਦ ਕੇਸ ਦਾਇਰ ਕੀਤਾ ਗਿਆ ਹੈ। ਅਮਰੀਕੀ ਜਸਟਿਸ ਡਿਪਾਰਟਮੈਂਟ ਫਿਲਹਾਲ ਇਸ ਤੇ ਬਹਿਸ ਕਰ ਰਿਹਾ ਹੈ ਕਿ ਇਸ ਸੀਲਬੰਦ ਕੇਸ ਨੂੰ ਫਿਲਹਾਲ ਖੋਲਿਆ ਜਾਏ ਅਤੇ ਮੁਲਜ਼ਮਾਂ ਨੂੰ ਜਨਤਕ ਕੀਤਾ ਜਾਵੇ ਜਾਂ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜਿਸ਼ ਦੀ ਜਾਂਚ ਪੂਰੀ ਹੋਣ ਦੇ ਬਾਅਦ ਖੋਲਿਆ ਜਾਵੇ। ਦਰਅਸਲ ਜੂਨ ਵਿੱਚ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦਾ ਕਤਲ ਹੋਇਆ ਸੀ। ਜਿਸ ਦਾ ਇਲਜ਼ਾਮ ਕੈਨੇਡਾ ਨੇ ਭਾਰਤ ‘ਤੇ ਲਗਾਇਆ ਸੀ । ਹਾਲਾਂਕਿ ਭਾਰਤ ਨੇ ਇਸ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਸੀ। ਪਰ ਅਮਰੀਕਾ ਤੋਂ ਸਾਹਮਣੇ ਆਈ ਇਸ ਰਿਪੋਰਟ ਤੋਂ ਬਾਅਦ ਭਾਰਤ ਸਰਕਾਰ ‘ਤੇ ਵੱਡੇ ਦਾਅਵੇ ਖੜੇ ਹੋ ਰਹੇ ਹਨ।