Punjab

ਤਬਾਦਲੇ ਤੋਂ ਬਾਅਦ IPS ਮਨਦੀਪ ਸਿੰਘ ਸੰਧੂ ਦਾ ਵੱਡਾ ਬਿਆਨ !

ਬਿਉਰੋ ਰਿਪੋਰਟ : ਲੁਧਿਆਣਾ ਦੇ ਪੁਲਿਸ ਕਮਿਸ਼ਨ ਵਜੋਂ ਆਪਣੀ ਵਿਦਾਈ ਪਾਰਟੀ ‘ਤੇ ਮਨਦੀਪ ਸਿੰਘ ਸਿੱਧੂ ਅਧਿਕਾਰੀਆਂ ਨਾਲ ਜਮਕੇ ਨੱਚੇ ਅਤੇ ਜਾਂਦੇ-ਜਾਂਦੇ ਵੱਡਾ ਬਿਆਨ ਵੀ ਦੇ ਗਏ ਹਨ । ਉਨ੍ਹਾਂ ਨੇ ਕਿਹਾ ‘ਜਦੋਂ ਵੀ ਮੇਰੀ ਟਰਾਂਸਫਰ ਹੁੰਦੀ ਹੈ ਤਾਂ ਕਈ ਲੋਕ ਵੈਸੇ ਹੀ ਕਰੈਡਿਟ ਲੈ ਜਾਂਦੇ ਹਨ… ਵੇਖਿਆ ਨਾ ਸੁਣ ਦਾ ਹੀ ਨਹੀਂ ਸੀ ਚੱਕਾ ਦਿੱਤਾ ਨਾ … ਪਰ ਮੈਂ ਫਿਰ ਮੁੜ ਤੋਂ ਆ ਜਾਂਦਾ ਹਾਂ … ਇਹ ਸਾਰੇ ਪੁਰਾਣੇ ਸਟੇਸ਼ਨਾਂ ‘ਤੇ ਪਤਾ ਹੈ … ਇਹ ਲੋਕ ਫਿਰ ਗੁਲਦਸਤਾ ਫੜ ਕੇ ਖੜੇ ਹੁੰਦੇ ਹਨ … ਹਾਲਾਂਕਿ ਮੇਰੀ ਫਿਲਹਾਲ ਇਹ ਇੱਛਾ ਨਹੀਂ ਪਰ ਰੱਬ ਵੱਲੋਂ ਹੀ ਅਜਿਹਾ ਹੋ ਜਾਂਦਾ ਹੈ’ । ਦਰਅਸਲ ਮਨਦੀਪ ਸਿੰਘ ਸਿੱਧੂ ਦੇ ਇਸ ਬਿਆਨ ਦੇ ਵੱਡੇ ਸਿਆਸੀ ਮਾਇਨੇ ਹਨ ।

ਮਨਦੀਪ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਭ ਤੋਂ ਕਰੀਬੀ ਪੁਲਿਸ ਅਧਿਕਾਰੀ ਮੰਨਿਆ ਜਾਂਦਾ ਸੀ। ਇਸੇ ਸਾਲ ਉਨ੍ਹਾਂ ਨੇ ਰਿਟਾਇਡ ਹੋਣਾ ਹੈ,ਜਾਂਦੇ-ਜਾਂਦੇ ਮਨਦੀਪ ਸਿੰਘ ਸਿੱਧੂ ਦੇ ਬਿਆਨ ਤੋਂ ਸਾਫ ਹੈ ਕਿ ਉਹ ਆਪਣੇ ਟਰਾਂਸਫਰ ਤੋਂ ਖੁਸ਼ ਨਹੀਂ ਸਨ ਅਤੇ ਉਹ ਇਹ ਵੀ ਇਸ਼ਾਰਾ ਕਰ ਰਹੇ ਹਨ ਕਿ ਕੁਝ ਲੋਕਾਂ ਨੇ ਉਨ੍ਹਾਂ ਦਾ ਟਰਾਂਫਰ ਕਰਾਇਆ ਹੈ । ਜਿਹੜੀ ਗੱਲ ਉਹ ਵਾਪਸੀ ਦੀ ਕਰ ਰਹੇ ਹਨ ਉਸ ਦੇ ਪਿੱਛੇ ਉਨ੍ਹਾਂ ਦੇ ਸਿਆਸਤ ਵਿੱਚ ਆਉਣ ਦੀਆਂ ਚਰਚਾਵਾ ਹਨ । ਦੱਸਿਆ ਜਾ ਰਿਹਾ ਹੈ ਮਨਦੀਪ ਸਿੰਘ ਸਿੱਧੂ ਕਿਸੇ ਵੇਲੇ ਵੀ ਰਿਟਾਇਰਮੈਂਟ ਦਾ ਐਲਾਨ ਕਰ ਸਕਦੇ ਹਨ ਅਤੇ ਉਹ ਸੰਗਰੂਰ ਅਤੇ ਲੁਧਿਆਣਾ ਤੋਂ ਲੋਕਸਭਾ ਦੀ ਚੋਣ ਲੜ ਸਕਦੇ ਹਨ । 2022 ਦੀਆਂ ਜ਼ਿਮਨੀ ਚੋਣਾਂ ਵਿੱਚ ਵੀ ਉਨ੍ਹਾਂ ਦੇ ਆਮ ਆਮਦੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਰਨ ਦੀਆਂ ਚਰਚਾਵਾਂ ਸਨ । ਪਰ ਹੁਣ ਉਹ ਕਿਸ ਪਾਰਟੀ ਤੋਂ ਚੋਣ ਲੜ ਸਕਦੇ ਹਨ ਇਹ ਵੱਡੀ ਚਰਚਾ ਦਾ ਵਿਸ਼ਾ ਹੈ । ਟਰਾਂਸਫਰ ਤੋਂ 2 ਦਿਨ ਪਹਿਲਾਂ ਨਸ਼ੇ ਖਿਲਾਫ ਕੱਢੀ ਗਈ ਲੁਧਿਆਣਾ ਵਿੱਚ ਮੁੱਖ ਮੰਤਰੀ ਦੀ ਸਾਈਕਲ ਰੈਲੀ ਵਿੱਚ ਵੀ ਮਨਦੀਪ ਸਿੰਘ ਸਿੱਧੂ ਦੇ ਭਾਸ਼ਣ ਅਤੇ ਉਨ੍ਹਾਂ ਦੇ ਡਾਂਸ ਦੀਆਂ ਚਰਚਾਵਾਂ ਸਨ ਉਸ ‘ਤੇ ਮਨਦੀਪ ਸਿੰਘ ਸਿੱਧੂ ਨੇ ਬਿਆਨ ਦਿੱਤਾ ਹੈ ।

ਮਨਦੀਪ ਸਿੰਘ ਸਿੱਧੂ ਨੇ ਜਿਹੜਾ ਆਪਣੀ ਵਿਦਾਈ ਪਾਟਰੀ ਦਾ ਡਾਂਸ ਵਾਲਾ ਵੀਡੀਓ ਸ਼ੇਅਰ ਕੀਤਾ ਹੈ ਉਸ ਵਿੱਚ ਉਨ੍ਹਾਂ ਨੇ ਲਿਖਿਆ ਹੈ ‘ਲੱਖਾਂ ਰਾਜੇ ਬੈਠ ਕੇ ਚੱਲੇ… ਦਿੱਲੀ ਉੱਥੇ ਦੀ ਉੱਥੇ ਹੀ ਹੈ… ਜੱਗ ਜੰਕਸ਼ਨ ਰੇਲਾਂ ਦਾ … ਗੱਡੀ ਇੱਕ ਆਏ ਇੱਕ ਜਾਏ’ । ਮਨਦੀਪ ਸਿੰਘ ਸਿੱਧੂ ਨੇ ਆਪਣੇ ਵੀਡੀਓ ਨਾਲ ਲਿਖੇ ਕੈਪਟਨ ਵਿੱਚ ਆਪਣੇ ਵਿਰੋਧੀਆਂ ਨੂੰ ਵੱਡਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ।

ਨੱਚਣ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ

ਮਨਦੀਪ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਲਿਖਿਆ ‘ਅਗਲੀ ਤਾਇਨਾਤੀ ਦੇ ਜਾਣ ਲਈ ਬੋਰੀ ਬਿਸਤਰਾਂ ਬੰਨ੍ਹ ਲਿਆ ਹੈ । ਤੈਅ ਦਿਲ ਤੋਂ ਲੁਧਿਆਣਾ ਦਾ ਧੰਨਵਾਦ, ਉਹ ਕੀ ਸੋਚ ਦੇ ਹੋਣਗੇ ਕੀ ਕਹਿਣਗੇ,ਇਹ ਉਨ੍ਹਾਂ ਦਾ ਕੰਮ ਹੈ ਅਸੀਂ ਤਾਂ ਖੁੱਲੀ ਕਿਤਾਬ ਹਾਂ ਖੁੱਲ ਕੇ ਨੱਚਾਗੇ,ਖੁੱਲ ਕੇ ਬੋਲਾਂਗੇ । ਪਰ ਦਿਲ ਨਾਲ ਬੋਲਾਂਗੇ ਅਤੇ ਜੋ ਵੀ ਕੰਮ ਕਰਦੇ ਹਾਂ ਦਿਲ ਨਾਲ ਕਰਦੇ ਹਾਂ’। ਦਰਾਅਸਲ ਮਨਦੀਪ ਸਿੰਘ ਸੰਧੂ ਦਾ ਇਹ ਬਿਆਨ ਉਨ੍ਹਾਂ ਲੋਕਾਂ ਲਈ ਸੀ ਜਿੰਨਾਂ ਨੇ ਕਿਹਾ ਸੀ ਕਿ ਨਸ਼ੇ ਖਿਲਾਫ ਰੈਲੀ ਦੌਰਾਨ ਡੀਜੀਪੀ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ 3 ਮਿੰਟ ਬੋਲੇ ਜਦਕਿ ਮਨਦੀਪ ਸਿੰਘ ਸੰਧੂ ਨੇ 20 ਮਿੰਟ ਭਾਸ਼ਣ ਦਿੱਤਾ ਅਤੇ ਆਪਣੇ ਪਰਿਵਾਰ ਅਤੇ ਕੀਤੇ ਕੰਮਾਂ ਦੀ ਲੰਮੀ-ਚੋੜੀ ਜਾਣਕਾਰੀ ਦਿੱਤੀ।