Punjab

‘ਚੰਗਾ ਭਲਾ ਸਾਡੇ ਮੁੰਡੇ ਉੱਥੇ ਵਿਸ਼ਵ ਕੱਪ ਜਿੱਤ ਜਾਂਦੇ’!’ਪਰ ਉੱਥੇ ਪਨੌਤੀ ਦੇ ਹਰਵਾ ਦਿੱਤਾ’ !

ਬਿਉਰੋ ਰਿਪੋਰਟ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਟੀਮ ਇੰਡੀਆ ਵਰਲਡ ਕੱਪ ਦਾ ਫਾਈਨਲ ਹਾਰ ਗਈ ਸੀ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ‘ਪਨੌਤੀ’ ਸ਼ਬਦ ਟਰੈਂਡ ਕਰ ਰਿਹਾ ਸੀ । ਹੁਣ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਸ਼ਬਦ ਨੂੰ ਲੈਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤੰਜ ਕੱਸਿਆ ਹੈ । ਜਿਸ ਤੋਂ ਬਾਅਦ ਬੀਜੇਪੀ ਨੇ ਚਿਤਾਵਨੀ ਦਿੱਤੀ ਹੈ ਕਿ ਰਾਹੁਲ ਗਾਂਧੀ ਆਪਣਾ ਬਿਆਨ ਵਾਪਸ ਲੈਣ ਨਹੀਂ ਤਾਂ ਅੰਜਾਮ ਭੁਗਤਨਾ ਹੋਵੇਗਾ।

ਰਾਹੁਲ ਗਾਂਧੀ ਮੰਗਲਵਾਰ ਨੂੰ ਰਾਜਸਥਾਨ ਵਿੱਚ ਵਿਧਾਨਸਭਾ ਚੋਣਾਂ ਲਈ ਜਾਲੋਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਇਸ ਦੌਰਾਨ ਉਨ੍ਹਾਂ ਨੇ ਪੀਐੱਮ ਮੋਦੀ ਪਨੌਤੀ ਕਿਹਾ । ਉਨ੍ਹਾਂ ਨੇ ਕਿਹਾ ਚੰਗਾ ਭਲਾ ਸਾਡੇ ਮੁੰਡੇ ਉੱਥੇ ਵਿਸ਼ਵ ਕੱਪ ਜਿੱਤ ਜਾਂਦੇ,ਪਰ ਉੱਥੇ ਮੌਜੂਦ ਪਨੌਤੀ ਨੇ ਹਰਵਾ ਦਿੱਤਾ । ਪਰ ਟੀਵੀ ਵਾਲੇ ਇਹ ਨਹੀਂ ਕਹਿਣਗੇ,ਜਨਤਾ ਇਹ ਜਾਣਦੀ ਹੈ । ਕਾਂਗਰਸ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ X ਤੇ ਰਾਹੁਲ ਦਾ ਇਹ ਵੀਡੀਓ ਵੀ ਸ਼ੇਅਰ ਕੀਤਾ ਹੈ ।

ਬੀਜੇਪੀ ਦੇ ਆਗੂ ਰਵੀਸ਼ੰਕਰ ਨੇ ਕਿਹਾ ਕਿ ਰਾਹੁਲ ਗਾਂਧੀ ਪੀਐੱਮ ਮੋਦੀ ਲਈ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਹੇ ਹਨ। ਉਹ ਅਸ਼ਲੀਲ ਹੈ ਅਤੇ ਰਾਹੁਲ ਗਾਂਧੀ ਨੂੰ ਮੋਦੀ ਜੀ ਤੋਂ ਮੁਆਫੀ ਮੰਗਣੀ ਪਏਗੀ । ਨਹੀਂ ਤਾਂ ਅਸੀਂ ਇਸ ਨੂੰ ਦੇਸ਼ ਵਿੱਚ ਵੱਡਾ ਮੁੱਦਾ ਬਣਾ ਦੇਵਾਂਗੇ।

ਅਹਿਮਦਾਬਾਦ ਵਿੱਚ 19 ਨਵੰਬਰ ਨੂੰ ਭਾਰਤ ਆਸਟ੍ਰਲੀਆ ਫਾਈਨਲ ਵੇਖ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਸਨ ਤਾਂ ਹਾਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਲੈਕੇ ਇਹ ਸ਼ਬਦ ਕਾਫੀ ਟਰੈਂਡ ਹੋ ਰਿਹਾ ਸੀ । ਹਾਲਾਂਕਿ ਹਾਰ ਦੇ ਬਾਵਜੂਦ ਪੀਐੱਮ ਮੋਦੀ ਨੇ ਡਰੈਸਿੰਗ ਰੂਮ ਵਿੱਚ ਜਾਕੇ ਇੱਕ-ਇੱਕ ਖਿਡਾਰੀ ਨਾਲ ਮੁਲਾਕਾਤ ਕੀਤੀ ਸੀ ਉਨ੍ਹਾਂ ਦਾ ਹੌਸਲਾ ਵਧਾਇਆ ਸੀ । ਬੀਜੇਪੀ ਦੇ ਹਮਾਇਤੀ ਜਵਾਬ ਵਿੱਚ ਇਹ ਵੀਡੀਓ ਵੀ ਕਾਫੀ ਸ਼ੇਅਰ ਕਰ ਰਹੇ ਹਨ ।