India

‘ਧੀ ਮੈਂ ਤੁਹਾਡੀ ਗੱਲ ਸੁਣਨ ਲਈ ਤਿਆਰ ਹਾਂ,ਹੇਠਾਂ ਆ ਜਾਉ’ ! PM ਮੋਦੀ ਦੀ ਰੈਲੀ ਦੌਰਾਨ ਟਾਵਰ ‘ਤੇ ਚੜੀ ਕੁੜੀ !

ਬਿਉਰੋ ਰਿਪੋਰਟ : ਤੇਲੰਗਾਨਾ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਚੋਣ ਰੈਲੀ ਦੌਰਾਨ ਕੁਝ ਅਜਿਹਾ ਹੋਇਆ ਕਿ PM ਤੋਂ ਲੈਕੇ ਰੈਲੀ ਵਿੱਚ ਮੌਜੂਦ ਸਾਰਿਆ ਨੂੰ ਹੱਥਾ ਪੈਰਾ ਦੀ ਪੈ ਗਈ । ਸਿਕੰਦਰਾਬਾਦ ਪਹੁੰਚੇ ਪੀਐੱਮ ਨਰੇਂਦਰ ਮੋਦੀ ਦੀ ਰੈਲੀ ਦੌਰਾਨ ਇੱਕ ਕੁੜੀ ਲਾਇਟ ਐਂਡ ਸਾਉਂਡ ਦੇ ਲਈ ਆਰਜੀ ਤੌਰ ‘ਤੇ ਬਣਾਏ ਗਏ ਇੱਕ ਟਾਵਰ ‘ਤੇ ਚੜ ਗਈ । ਪ੍ਰਧਾਨ ਮੰਤਰੀ ਮੋਦੀ ਦੀ ਜਿਵੇਂ ਹੀ ਨਜ਼ਰ ਉਸ ‘ਤੇ ਗਈ ਤਾਂ ਉਨ੍ਹਾਂ ਨੇ ਕਿਹਾ ਧੀ ਹੇਠਾਂ ਆ ਜਾਉ ਮੈਂ ਤੁਹਾਡੀ ਗੱਲ ਸੁਣਾਂਗਾ ।

ਪ੍ਰਸ਼ਾਸਨ ਦੇ ਹੱਥ ਪੈਰ ਵੀ ਫੁਲ ਗਏ

ਪ੍ਰਧਾਨ ਮੰਤਰੀ ਦੀ ਅਪੀਲ ਤੋਂ ਬਾਅਦ ਪ੍ਰਸ਼ਾਸਨ ਦੇ ਹੱਥ ਪੈਰ ਵੀ ਫੁਲ ਗਏ । ਪ੍ਰਧਾਨ ਮੰਤਰੀ ਨੇ ਭਾਸ਼ਣ ਰੋਕ ਕੇ ਵਾਰ-ਵਾਰ ਕੁੜੀ ਨੂੰ ਅਪੀਲ ਕੀਤੀ । ਉਨ੍ਹਾਂ ਕਿਹਾ ਮੈਂ ਤੁਹਾਡੀ ਗੱਲ ਸੁਣਾਂਗਾ। ਫਿਰ ਅਪੀਲ ਤੋਂ ਬਾਅਦ ਕੁੜੀ ਮੰਨ ਗਈ ਅਤੇ ਕੁਝ ਦੇਰ ਬਾਅਦ ਹੇਠਾਂ ਉਤਰ ਆਈ । ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।

‘ਅਡਿਆ ਭਾਈਚਾਰੇ ਨਾਲ ਧੋਖਾ ਹੋਇਆ ‘

ਕੁੜੀ ਨੇ ਉਤਰਨ ਦੇ ਬਾਅਦ ਪੀਐੱਮ ਮੋਦੀ ਨੇ ਭਾਸ਼ਣ ਮੁੜ ਤੋਂ ਸ਼ੁਰੂ ਕਰ ਦਿੱਤਾ । ਪੀਐੱਮ ਨੇ ਕਿਹਾ ਪਿਛਲੇ 10 ਸਾਲਾਂ ਤੋਂ ਤੇਲੰਗਾਨਾ ਵਿੱਚ ਬੀਆਰਐੱਸ ਸਰਕਾਰ ਨੇ ਅਡਿਆ ਭਾਈਚਾਰੇ ਨੂੰ ਧੋਖਾ ਦਿੱਤਾ । ਉਨ੍ਹਾਂ ਨੇ ਵਿਕਾਸ ਦੇ ਲਈ ਵੱਡੇ-ਵੱਡੇ ਵਾਅਦੇ ਕੀਤੇ ਪਰ ਕੁਝ ਨਹੀਂ ਕੀਤਾ ਗਿਆ । ਪੀਐੱਮ ਨੇ ਕਿਹਾ ਕਿ ਇਸ ਸਰਕਾਰ ਨੇ ਦਲਿਤ ਭਾਈਚਾਰੇ ਦੇ ਵਿਅਕਤੀਆਂ ਨੂੰ ਸੀਐੱਮ ਬਣਾਉਣ ਦਾ ਵਾਅਦਾ ਕੀਤਾ ਸੀ । ਪਰ ਕੀ ਹੋਇਆ ਇਹ ਸਾਰੇ ਜਾਣ ਦੇ ਹਨ । ਇੰਨਾਂ ਨੇ ਦਲਿਤ ਭਾਈਚਾਰੇ ਨੂੰ ਠੱਗਣ ਦੇ ਲਈ ਛੱਡ ਦਿੱਤਾ ।

‘ਦੋਵਾਂ ਪਾਰਟੀਆਂ ਨੂੰ ਰਹਿਣਾ ਹੋਵੇਗਾ ਸਾਵਧਾਨ ‘

ਪੀਐੱਮ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਵਿਧਾਨਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਬੀਆਰਐੱਸ ਦੇ ਨਾਲ-ਨਾਲ ਕਾਂਗਰਸ ਤੋਂ ਵੀ ਅਲਰਟ ਰਹਿਣ ਦੀ ਜ਼ਰੂਰਤ ਹੈ । ਪੀਐੱਮ ਨੇ ਕਿਹਾ ਇਰ ਦੋਵੇ ਪਾਰਟੀਆਂ ਇੱਕ ਹੀ ਸਿੱਕੇ ਦੇ 2 ਪਹਿਲੂ ਹਨ । ਇਹ ਕਹਿੰਦੇ ਕੁਝ ਹੋਰ ਕਰਦੇ ਕੁਝ ਹੋਰ ਨੇ । ਇੰਨਾਂ ਸਰਕਾਰਾਂ ਨੇ ਕਲਿਆਣ ਯੋਜਨਾ ਦੇ ਨਾਂ ਕਈ ਘੁਟਾਲੇ ਕੀਤੇ ਹਨ । ਜੇਕਰ ਇੰਨਾਂ ਵਿੱਚ ਕੋਈ ਵੀ ਜਿੱਤਿਆ ਤਾਂ ਸੂਬੇ ਦਾ ਵਿਕਾਸ ਪਿੱਛੇ ਰਹਿ ਜਾਵੇਗਾ । ਤੇਲੰਗਾਨਾ ਵਿੱਚ 30 ਨਵੰਬਰ ਨੂੰ ਚੋਣ ਹੋਵੇਗੀ । ਜਦਕਿ ਵੋਟਾਂ ਨਤੀਜੇ 3 ਦਸੰਬਰ ਨੂੰ ਆਉਣਗੇ ।