Punjab

ਦਰਗਾਹਾਂ ‘ਤੇ ਗਾਉਣ ਨੂੰ ਲੈ ਕੇ ਹੰਸਰਾਜ ਹੰਸ ਤੇ ਜਸਬੀਰ ਜੱਸੀ ‘ਚ ਜ਼ਬਰਦਸਤ ਬਹਿਸ !

ਬਿਉਰੋ ਰਿਪੋਰਟ : ਪੰਜਾਬੀ ਗਾਇਕ ਜਸਬੀਰ ਜੱਸੀ ਨੇ ਦਰਗਾਹਾਂ ਅਤੇ ਡੇਰਿਆਂ ‘ਤੇ ਗਾਣੇ ਗਾਉਣ ਦੇ ਖ਼ਿਲਾਫ਼ ਆਪਣੇ ਵੱਲੋਂ ਮੁਹਿੰਮ ਛੇੜੀ ਹੋਈ ਹੈ । ਜਿਸ ਦੀ ਵਜ੍ਹਾ ਕਰਕੇ ਕੁਝ ਗਾਇਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ । ਤਾਜ਼ਾ ਵਿਰੋਧ ਦਾ ਮਾਮਲਾ ਲੋਕ-ਸਭਾ ਦੇ ਐੱਮ ਪੀ ਅਤੇ ਗਾਇਕ ਹੰਸਰਾਜ ਹੰਸ ਵੱਲੋਂ ਕੀਤਾ ਗਿਆ ਹੈ । ਹੰਸਰਾਜ ਹੰਸ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਬਿਆਨ ਵਿੱਚ ਜਸਬੀਰ ਜੱਸੀ ਦੀ ਸੋਚ ਨੂੰ ਗ਼ਲਤ ਦੱਸਿਆ ਹੈ । ਜਲੰਧਰ ਦੇ ਨਕੋਦਰ ਸਥਿਤ ਬਾਪੂ ਲਾਲ ਬਾਦਸ਼ਾਹ ਦੀ ਦਰਗਾਹ ‘ਤੇ ਹੰਸਰਾਜ ਹੰਸ ਸੇਵਾਦਾਰ ਦੇ ਤੌਰ ‘ਤੇ ਸੇਵਾ ਨਿਭਾ ਰਹੇ ਹਨ ।

ਗਾਇਕ ਜਸਬੀਰ ਜੱਸੀ ਨੇ ਸੋਸ਼ਲ ਮੀਡੀਆ ‘ਤੇ ਕਈ ਵਾਰ ਬਿਆਨ ਦਿੱਤਾ ਹੈ ਕਿ ਪੰਜਾਬੀ ਗਾਇਕਾਂ ਨੂੰ ਦਰਗਾਹ ‘ਤੇ ਜਾਕੇ ਗਾਣਾ ਨਹੀਂ ਗਾਉਣਾ ਚਾਹੀਦਾ ਹੈ,ਮੈਂ ਇਸ ਦਾ ਸਰਾਸਰ ਵਿਰੋਧ ਕਰਦਾ ਹਾਂ। ਇਸੇ ਬਿਆਨ ਨੂੰ ਲੈ ਕੇ ਜਦੋਂ ਹੰਸਰਾਜ ਨੇ ਜਵਾਬ ਦਿੱਤਾ ਤਾਂ ਜੱਸੀ ਨੇ ਉਸ ਦਾ ਟਿੱਪਣੀ ਵਿੱਚ ਜਵਾਬ ਦਿੱਤਾ । ਜਿਸ ਵਿੱਚ ਕਿਹਾ ਗਿਆ ਭਾਜੀ ਕੁਦਰਤ ਨੇ ਤੁਹਾਨੂੰ ਬਹੁਤ ਵੱਡੇ ਫ਼ਨਕਾਰ ਦੇ ਤੌਰ ‘ਤੇ ਨਿਵਾਜਿਆ ਹੈ । ਪਰ ਭਰਾ ਨੇ ਸਿਆਸਤ ਵਿੱਚ ਆਕੇ ਬਹੁਤ ਵੱਡਾ ਨੁਕਸਾਨ ਕੀਤਾ । ਤੁਹਾਨੂੰ ਸਿਰਫ਼ ਲੋਕਾਂ ਨੂੰ ਗਾਣਾ ਸਿਖਾਉਣਾ ਚਾਹੀਦਾ ਹੈ।

ਹੰਸਰਾਜ ਹੰਸ ਨੇ ਇੱਕ ਇੰਟਰਵਿਊ ਵਿੱਚ ਕਿਹਾ ਮੈਂ ਆਪ ਜੱਸੀ ਨੂੰ ਦੱਸਾਂਗਾ ਕਿ ਪੁੱਤਰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ। ਤੁਹਾਨੂੰ ਤਾਂ ਦਰਗਾਹ ਵਾਲਾ ਬੁਲਾ ਹੀ ਨਹੀਂ ਰਿਹਾ ਤਾਂ ਤੁਸੀਂ ਉਸ ਦਾ ਬਾਈਕਾਟ ਕਿਵੇਂ ਕਰ ਸਕਦੇ ਹੋ। ਤੁਸੀਂ ਘਰ ਬੈਠ ਕੇ ਕਹਿੰਦੇ ਹੋ ਵੱਡੇ ਘਰਾਂ ਦੇ ਵਿਆਹ ਹੋ ਰਹੇ ਹਨ ਮੈਂ ਉੱਥੇ ਨਹੀਂ ਜਾਵਾਂਗਾ,ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਘਰ ਵਿੱਚ ਬੈਠ ਕੇ ਕੋਈ ਇਹ ਤੈਅ ਨਹੀਂ ਕਰ ਸਕਦਾ ਹੈ ਕਿ ਮੈਂ ਨਹੀਂ ਜਾਵਾਂਗਾ । ਤੁਸੀਂ ਜਾਉਗੇ ਤਾਂ ਜਦੋਂ ਤੁਹਾਨੂੰ ਕੋਈ ਬੁਲਾਏਗਾ ।