International Punjab

76 ਸਾਲਾਂ ਤੋਂ ਵਿਛੜੇ ਦੋਸਤਾਂ ਨੂੰ ਲਾਂਘੇ ਨੇ ਮਿਲਵਾਇਆ ! ਇੱਕ ਫੋਨ ਦੀ ਘੰਟੀ ਨੇ ਸੁਪਣਿਆਂ ਨੂੰ ਸੱਚ ਕਰ ਵਿਖਾਇਆ !

ਬਿਉਰੋ ਰਿਪੋਰਟ : ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸ਼ਰਧਾ ਦੇ ਨਾਲ ਇੱਕ ਵਾਰ ਮੁੜ ਤੋਂ ਵਿੱਛੜਿਆਂ ਨੂੰ ਮਿਲਾਉਣ ਦਾ ਵੱਡਾ ਮਦਦਗਾਰ ਸਾਬਤ ਹੋਇਆ ਹੈ । ਵੰਡ ਦੇ ਵਿੱਛੜੇ ਕਈ ਭੈਣ-ਭਰਾਵਾਂ ਨੂੰ ਮਿਲਵਾਉਣ ਤੋਂ ਬਾਅਦ ਹੁਣ 76 ਸਾਲ ਪੁਰਾਣੇ 2 ਦੋਸਤ ਇਸ ਲਾਂਘੇ ਦੀ ਵਜ੍ਹਾ ਨਾਲ ਮਿਲਣ ਵਿੱਚ ਕਾਮਯਾਬ ਹੋਏ ਹਨ । ਭਾਰਤ ਦੇ ਦਵਿੰਦਰ ਸਿੰਘ ਬਟਵਾਰੇ ਦੇ ਬਾਅਦ ਪਾਕਿਸਤਾਨ ਜਾ ਕੇ ਵਸੇ ਹਾਕਿਮ ਅਲੀ ਨੂੰ ਮਿਲੇ ਅਤੇ ਇੱਕ ਦੂਜੇ ਦੇ ਗਲ ਵੀ ਲੱਗੇ ਅਤੇ ਸ਼੍ਰੀ ਕਰਤਾਰਪੁਰ ਦੇ ਇਤਿਹਾਸ ਵਿੱਚ ਵਿੱਛੜਿਆ ਨੂੰ ਮਿਲਾਉਣ ਦਾ ਇੱਕ ਹੋਰ ਸਫ਼ਾ ਜੁੜ ਗਿਆ ।

ਭਾਰਤ ਦੇ ਦਰਵਿੰਦਰ ਸਿੰਘ ਨੇ ਵੰਡ ਦੇ ਸਮੇਂ ਗਵਾ ਚੁੱਕੇ ਦੋਸਤ ਹਾਕਿਮ ਅਲੀ ਨਾਲ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਮੁਲਾਕਾਤ ਕੀਤੀ । ਕਰਤਾਰਪੁਰ ਲਾਂਘੇ ਦੇ ਮਾਮਲਿਆਂ ਦੇ ਪ੍ਰਬੰਧਨ ਲਈ ਸਥਾਪਤ ਪਾਕਿਸਤਾਨ ਸਰਕਾਰ ਦੇ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ CEO ਮੁਹੰਮਦ ਅਬੂ ਕਰੈਸ਼ੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਸਰਹੱਦਾਂ ਦੇ ਆਰ-ਪਾਰ ਵੰਡ ਚੁੱਕੇ ਲੋਕਾਂ ਨੂੰ ਮਿਲਾਉਣ ਦੇ ਲਈ ਕਾਰਗਰ ਸਾਬਤ ਹੋਇਆ ਹੈ।

ਜਲੰਧਰ ਦੇ ਰਹਿਣ ਵਾਲੇ ਹਨ ਦੋਵੇਂ ਦੋਸਤ

ਦਵਿੰਦਰ ਸਿੰਘ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਬਦਯਾਨਾ ਦੇ ਰਹਿਣ ਵਾਲੇ ਹਨ । ਜਦਕਿ ਹਾਕਿਮ ਪਾਕਿਸਤਾਨ ਦੇ ਫ਼ੈਸਲਾਬਾਦ ਦੇ ਵਸਨੀਕ ਹਨ । ਦੋਵਾਂ ਦੀ ਉਮਰ ਹੁਣ ਤਕਰੀਬਨ 95 ਸਾਲ ਹੈ । 1947 ਦੀ ਵੰਡ ਤੋਂ ਪਹਿਲਾਂ ਇੱਕ ਦੂਜੇ ਦੇ ਗੁਆਂਢੀ ਸਨ ਅਤੇ ਜਿਗਰੀ ਦੋਸਤ ਵੀ ਸੀ।

ਮੁਲਾਕਾਤ ਨੇ ਬਚਪਨ ਵਿੱਚ ਪਹੁੰਚਾਇਆ

76 ਸਾਲ ਬਾਅਦ ਹੋਈ ਮੁਲਾਕਾਤ ਵਿੱਚ ਦਵਿੰਦਰ ਸਿੰਘ ਅਤੇ ਹਾਕਿਮ ਨੂੰ ਬਚਪਨ ਵਿੱਚ ਪਹੁੰਚਾ ਦਿੱਤਾ । ਦੋਵਾਂ ਨੇ ਬਚਪਨ ਦੀਆਂ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ । ਕੁੜੀਆਂ ਨਾਲ ਦੋਸਤੀ ਤੋਂ ਲੈ ਕੇ ਆਪਣੀ ਝਗੜੇ,ਪਿੰਡ ਦੇ ਹੋਰ ਦੋਸਤ,ਸਕੂਲ ਸਭ ‘ਤੇ ਇੱਕ-ਇੱਕ ਕਰਕੇ ਗੱਲ ਕੀਤੀ । ਦੋਵਾਂ ਦੋਸਤਾਂ ਨੇ ਇੱਕ ਨੂੰ ਗਲ ਲਾਇਆ,ਇੱਕ ਦੂਜੇ ਨੂੰ ਸ਼ਾਲ ਭੇਟ ਕੀਤੀ, ਦੋਵਾਂ ਦੇ ਪਰਿਵਾਰਾਂ ਨੇ ਇੱਕ ਦੂਜੇ ਨੂੰ ਗ੍ਰਿਫ਼ਟ ਦਿੱਤੇ ।

ਇੱਕ ਸਾਲ ਤੋਂ ਫ਼ੋਨ ‘ਤੇ ਗੱਲ ਕਰ ਰਹੇ ਸਨ

ਹਾਕਿਮ ਦੱਸ ਦੇ ਹਨ ਕਿ ਜਦੋਂ ਬਟਵਾਰਾ ਹੋਇਆ ਉਨ੍ਹਾਂ ਦੀ ਉਮਰ 19 ਸਾਲ ਦੀ ਸੀ । ਪਿਛਲੇ ਸਾਲ ਦਵਿੰਦਰ ਸਿੰਘ ਦਾ ਕਿਸੇ ਤਰ੍ਹਾਂ ਨੰਬਰ ਮਿਲ ਗਿਆ । ਦੋਵਾਂ ਦੋਸਤਾਂ ਨੇ ਫ਼ੋਨ ‘ਤੇ ਇੱਕ ਦੂਜੇ ਨਾਲ ਗੱਲਬਾਤ ਕੀਤੀ ਅਤੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਫਿਰ ਸ਼੍ਰੀ ਕਰਤਾਰਪੁਰ ਸਾਹਿਬ ਮਿਲਣ ਦਾ ਪ੍ਰੋਗਰਾਮ ਬਣਾਇਆ । ਇੱਕ ਸਾਲ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਜਦੋਂ ਦੋਵੇਂ ਦੋਸਤ ਮਿਲੇ ਤਾਂ ਕਲੇਜੇ ਨੂੰ ਠੰਢ ਪੈ ਗਈ ।