ਬਿਉਰੋ ਰਿਪੋਰਟ : ਸਾਲ 2023 ਦੀ ਤੀਜੀ ਕੌਮੀ ਲੋਕ ਅਦਾਲਤ 9 ਸਤੰਬਰ 2023 ਨੂੰ ਲੱਗਣ ਜਾ ਰਹੀ ਹੈ । ਇਸ ਦਿਨ ਸੁਪਰੀਮ ਕੋਰਟ ਤੋਂ ਲੈਕੇ ਤਹਿਸੀਲ ਪੱਧਰ ਤੱਕ ਸਾਰੀਆਂ ਥਾਵਾਂ ‘ਤੇ ਲੋਕ ਅਦਾਲਤ ਲਗਾਇਆਂ ਜਾਣਗੀਆਂ । ਜੇਕਰ ਤੁਹਾਡਾ ਕੋਈ ਵਿਆਹ,ਜ਼ਮੀਨ,ਜਾਇਦਾਦ,ਚਾਲਾਨ,ਮੁਆਵਜ਼ਾ,ਲੋਨ ਜਾਂ ਬਿੱਲ ਨੂੰ ਲੈਕੇ ਕੋਈ ਸਿਵਿਲ ਕੇਸ ਹੈ ਤਾਂ ਤੁਸੀਂ ਬਿਨਾਂ ਕੋਰਟ ਫੀਸ ਦੇ ਘੱਟ ਸਮੇਂ ਵਿੱਚ ਇਸ ਨੂੰ ਖਤਮ ਕਰਵਾ ਸਕਦੇ ਹੋ। ਲੋਕ ਅਦਾਲਤ ਦੇ ਲਈ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ ।
ਇਸ ਤਰ੍ਹਾਂ ਰਜਿਸਟ੍ਰੇਸ਼ਨ ਕਰੋ
ਲੋਕ ਅਦਾਲਤ ਵਿੱਚ ਮਾਮਲੇ ਨਿਪਟਾਉਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਰਜਿਸਟਰੇਸ਼ਨ ਕਰਵਾਉਣਾ ਹੋਵੇਗਾ । ਸਭ ਤੋਂ ਪਹਿਲਾਂ National legal service authority ਦੀ ਵੈੱਬਸਾਈਟ ‘ਤੇ ਜਾਣਾ ਹੋਵੇਗਾ । ਹੁਣ ਲੀਗਰ ਅਸਿਸਟੈਂਟ ‘ਤੇ ਅੰਦਰ ਜਾਕੇ ਅਪਲਾਈ ਲੀਗਲ ਏਡ ‘ਤੇ ਕਲਿੱਕ ਕਰੋ। ਫਿਰ ਤੁਹਾਡੇ ਸਾਹਮਣੇ ਇੱਕ ਐਪਲੀਕੇਸ਼ਨ ਫਾਰਮ ਖੁੱਲ ਜਾਵੇਗਾ ਫਿਰ ਤੁਸੀਂ ਆਨ ਲਾਈਨ ਫਾਰਮ ਵਿੱਚ ਡਿਟੇਲ ਭਰੋਗੇ । ਜਿਸ ਵਿੱਚ ਤੁਹਾਨੂੰ ਕਿਸ ਅਦਾਲਤ ਵਿੱਚ ਤੁਹਾਡਾ ਕੇਸ ਹੈ,ਜਿਵੇ ਸੁਪਰੀਮ ਕੋਰਟ,ਹਾਈਕੋਰਟ,ਜ਼ਿਲ੍ਹਾਂ ਅਦਾਲਤ ਉਸ ਦੇ ਹਿਸਾਬ ਨਾਲ ਲੀਗਲ ਸਰਵਿਸ ਕਮੇਟੀ ਨੂੰ ਚੁਣਨਾ ਹੋਵੇਗਾ । ਇਸ ਤੋਂ ਇਲਾਵਾ ਫਾਰਮ ਵਿੱਚ ਤੁਹਾਨੂੰ ਪਰਸਨਲ ਡਿਟੇਲ,ਕੇਸ ਨਾਲ ਜੁੜੇ ਕੁਝ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ ਅਤੇ ਨਾਲ ਹੀ ਕੇਸ ਨਾਲ ਜੁੜੇ ਦਸਤਾਵੇਜ਼ ਵਿੱਚ ਅਟੈਚ ਕਰਨੇ ਹੋਣਗੇ। ਫਿਰ ਤੁਸੀਂ ਉਸ ਨੂੰ ਅਖੀਰ ਵਿੱਚ ਸਮਿਟ ਕਰੋਗੇ।
ਤੁਸੀਂ ਆਫ ਲਾਈਨ ਵੀ ਫਾਰਮ ਭਰ ਸਕਦੇ ਹੋ ਇਸ ਦੇ ਲਈ ਤੁਹਾਨੂੰ ਅਥਾਰਿਟੀ ਦੇ ਦਫਤਰ ਜਾਣਾ ਹੋਵੇਗਾ । ਲੋਕ ਅਦਾਲਤ ਦੇ ਫੈਸਲੇ ਨੂੰ ਅੰਤਿਮ ਰੂਪ ਵਿੱਚ ਹੀ ਲਿਆ ਜਾਂਦਾ ਹੈ ।