ਚੰਡੀਗੜ੍ਹ : ਖੇਤੀ ਸੈਕਟਰ ਵਿਚ ਕਿਸਾਨਾਂ ਨੂੰ 90 ਹਜ਼ਾਰ ਨਵੇਂ ਸੌਰ ਊਰਜਾ ਪੰਪ ਜਾਰੀ ਕੀਤੇ ਜਾਣਗੇ। ਇਸਦਾ ਐਲਾਨ 12 ਮਾਰਚ ਦੇ ਪੰਜਾਬ ਵਿਧਾਨ ਸਭਾ ਦੇ ਪ੍ਰਸ਼ਨ ਕਾਲ ’ਚ ਨਵੀਂ ਤੇ ਨਵਿਆਉਣ ਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਕੀਤਾ ਹੈ। ਮੰਤਰੀ ਨੇ ਦੱਸਿਆ ਕਿ ਪਹਿਲੇ ਪੜਾਅ ’ਚ 20 ਹਜ਼ਾਰ ਪੰਪ ਦਿੱਤੇ ਜਾਣੇ ਹਨ ਜਿਨ੍ਹਾਂ ’ਤੇ 60 ਫ਼ੀਸਦੀ ਸਬਸਿਡੀ ਹੈ। ਦੂਸਰੇ ਪੜਾਅ ਤਹਿਤ 70 ਹਜ਼ਾਰ ਪੰਪ ਜਾਰੀ ਕੀਤੇ ਜਾਣਗੇ।
ਕੈਬਨਿਟ ਮੰਤਰੀ ਅਰੋੜਾ ਨੇ ਦੱਸਿਆ ਕਿ ਬਿਜਲੀ ਕੁਨੈਕਸ਼ਨਾਂ ਦੀ ਥਾਂ ਸੋਲਰ ਕੁਨੈਕਸ਼ਨ ਬਦਲ ਬਣ ਸਕਦੇ ਹਨ। ਡਾਰਕ ਜ਼ੋਨ ’ਚ ਫੁਹਾਰਾ ਅਤੇ ਤੁਪਕਾ ਸਿੰਚਾਈ ਪ੍ਰਣਾਲੀ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਨੂੰ ਇਹ ਸੋਲਰ ਪੰਪ ਦਿੱਤੇ ਜਾਣੇ ਹਨ।