‘ਦ ਖ਼ਾਲਸ ਬਿਊਰੋ : ਮਹਾਰਾਸ਼ਟਰ ਦੇ ਸੋਲਾਪੁਰ ਪੁਣੇ ਦੇ ਰਾਜਮਾਰਗ ‘ਚ ਟਰੱਕ ਅਤੇ ਟਰੈਕਟਰ ਦੀ ਟੱ ਕਰ ‘ਚ 4 ਲੋਕਾਂ ਦੀ ਮੌ ਤ ਹੋ ਗਈ ਹੈ ਅਤੇ 16 ਹੋਰ ਜ਼ਖ਼ ਮੀ ਹੋ ਗਏ। ਹਾ ਦਸਾ ਵਾਪਰਿਆ ਉਸ ਸਮੇਂ ਟਰੈਕਟਰ ਦੀ ਟਰਾਲੀ ਵਿੱਚ 20 ਦੇ ਕਰੀਬ ਲੋਕ ਸਵਾਰ ਸਨ। ਇਸ ਟੱਕਰ ‘ਚ ਟਰਾਲੀ ਪੂਰੀ ਤਰ੍ਹਾਂ ਪਲਟ ਗਈ, ਜਦਕਿ ਟਰੱਕ ਦਾ ਵੀ ਭਾਰੀ ਨੁਕ ਸਾਨ ਹੋਇਆ ਹੈ।
ਇਸੇ ਤਰ੍ਹਾਂ ਬੁਲਢਾਣਾ ਜ਼ਿਲ੍ਹੇ ਵਿੱਚ ਜੀਪ ਅਤੇ ਇਕ ਟਰੱਕ ਵਿਚਾਲੇ ਹੋਈ ਟੱਕਰ ਵਿੱਚ ਜੀਪ ਸਵਾਰ ਪੰਜ ਜਣਿਆਂ ਦੀ ਮੌ ਤ ਹੋ ਗਈ ਤੇ 7 ਹੋਰ ਜ਼ਖ਼ ਮੀ ਹੋ ਗਏ। ਇਸ ਮਾ ਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸੋਲਾਪੁਰ ਦੇ ਐਸਪੀ ਤੇਜਸਵਿਨੀ ਸਤਪੁਤੇ ਨੇ ਦੱਸਿਆ ਕਿ ਇਸ ਹਾਦਸੇ ਵਿੱਚ 4 ਲੋਕਾਂ ਦੀ ਮੌ ਤ ਹੋ ਗਈ ਹੈ। ਜਦਕਿ 6 ਲੋਕਾਂ ਦੀ ਹਾਲਤ ਨਾ ਜ਼ੁਕ ਬਣੀ ਹੋਈ ਹੈ। ਜ਼ਖ ਮੀ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਇਨ੍ਹਾਂ ਦੋਵੇਂ ਹਾਦ ਸਿਆਂ ਦੀ ਜਾਂਚ ਕੀਤੀ ਜਾ ਰਹੀ ਹੈ।