India

ਬਾਂਦਰਾ ਟਰਮਿਨਸ ‘ਤੇ ਮਚੀ ਭਗਦੜ! ਕਈ ਜ਼ਖ਼ਮੀ

ਬਿਉਰੋ ਰਿਪੋਰਟ – ਮੁੰਬਈ ਦੇ ਬਾਂਦਰਾ ਟਰਮਿਨਸ (Bandra Terminus) ‘ਤੇ ਅੱਜ ਸਵੇਰੇ ਭਗਦੜ ਮਚੀ ਹੈ, ਜਿਸ ਕਾਰਨ 9 ਯਾਤਰੀ ਜ਼ਖ਼ਮੀ ਹੋ ਗਏ ਹਨ ਅਤੇ ਜਿਨ੍ਹਾਂ ਵਿਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹੁਣ ਤੱਕ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਹਾਦਸਾ ਅੱਜ ਸਵੇਰੇ 6 ਵਜੇ ਪਲੇਟਫਾਰਮ ਨੰਬਰ-1 ‘ਤੇ ਵਾਪਰਿਆ ਹੈ।  ਅਧਿਕਾਰੀਆਂ ਨੇ ਦੱਸਿਆ ਕਿ ਗੋਰਖਪੁਰ-ਬਾਂਦਰਾ ਐਕਸਪ੍ਰੈੱਸ ਪਲੇਟਫਾਰਮ ‘ਤੇ ਪਹੁੰਚੀ ਸੀ ਅਤੇ ਇਸ ‘ਚ ਸਵਾਰ ਹੋਣ ਲਈ ਯਾਤਰੀਆਂ ‘ਚ ਭਗਦੜ ਮਚ ਗਈ।

ਦੱਸ ਦੇਈਏ ਕਿ ਕੁੱਲ 9 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ, ਇਨ੍ਹਾਂ ਸਾਰਿਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ –  ਯੂਟੀ ਨੂੰ ਮਿਲੇਗਾ ਪੂਰਨ ਰਾਜ ਦਾ ਦਰਜਾ! ਨਵੀਂ ਸਰਕਾਰ ਤੇ ਕੇਂਦਰ ਵਿਚਾਲੇ ਬਣੀ ਸਹਿਮਤੀ