India Punjab

’84 ਨਸਲਕੁਸ਼ੀ ਮਾਮਲੇ ‘ਚ ਟਾਈਟਲਰ ਖਿਲਾਫ਼ GK ਨੇ ਦਿੱਤੀ ਵੱਡੀ ਗਵਾਹੀ ! ਪੈਨ ਡ੍ਰਾਈਵ ਦਾ ਰਾਜ਼ ਖੋਲਿਆ

ਬਿਉਰ ਰਿਪੋਰਟ – 1984 ਨਸਲਕੁਸ਼ੀ ਮਾਮਲੇ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ਼ DSGMC ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣੇ ਬਿਆਨ ਦਰਜ ਕੀਤੇ ਹਨ ।
ਵਿਸ਼ੇਸ਼ ਜੱਜ ਜਤਿੰਦਰ ਸਿੰਘ ਦੇ ਸਾਹਮਣੇ ਪੇਸ਼ ਹੋਕੇ ਜੀਕੇ ਨੇ ਬਿਆਨ ਦਰਜ ਕਰਦੇ ਹੋਏ ਕਿਹਾ ਉਨ੍ਹਾਂ ਨੂੰ ਇੱਕ ਪੈੱਨ ਡਰਾਈਵ ਮਿਲੀ ਹੈ ਜਿਸ ਵਿੱਚ ਕਥਿਤ ਤੌਰ ‘ਤੇ ਟਾਈਟਲਰ ਦੀ ਨਸਲਕੁਸ਼ੀ ਵਿੱਚ ਆਪਣੀ ਭੂਮਿਕਾ ਕਬੂਲ ਕਰਨ ਦੀ ਆਵਾਜ਼ ਰਿਕਾਰਡ ਸੀ।

ਜੀਕੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ 2018 ਵਿੱਚ ਉਨ੍ਹਾਂ ਦੇ ਘਰ ਇੱਕ ਲਿਫਾਫਾ ਮਿਲਿਆ ਸੀ, ਜਿਸ ਵਿੱਚ ਇੱਕ ਪੱਤਰ ਅਤੇ ਪੈੱਨ ਡਰਾਈਵ ਸੀ, ਜਿਸਨੂੰ ਉਨ੍ਹਾਂ ਨੇ ਬਾਅਦ ਵਿੱਚ CBI ਨੂੰ ਸੌਂਪ ਦਿੱਤਾ ਜਿਸ ਦੀ ਏਜੰਸੀ ਜਾਂਚ ਕਰ ਰਹੀ ਹੈ ।

ਮਨਜੀਤ ਸਿੰਘ ਜੀਕੇ ਨੇ ਦੱਸਿਆ ਟਾਇਟਲਰ ਨੇ ਨਸਲਕੁਸ਼ੀ ਦੇ ਇੱਕ ਗਵਾਹ ਨੂੰ ਧਮਕੀ ਦਿੱਤੀ ਸੀ । ਜੀਕੇ ਨੇ 21 ਅਪ੍ਰੈਲ ਨੂੰ ਆਪਣਾ ਬਿਆਨ ਦਰਜ ਕਰਵਾਇਆ ਸੀ । ਜਗਦੀਸ਼ ਟਾਈਟਲਰ ਨਾਲ ਜੁੜਿਆ ਇਹ ਮਾਮਲਾ ਦਿੱਲੀ ਦੇ ਗੁਰਦੁਆਰਾ ਪੁਲ ਬੰਗਸ਼ ਵਿੱਚ 3 ਲੋਕਾਂ ਦੇ ਕਤਲ ਨਾਲ ਜੁੜਿਆ ਹੈ ।

ਜੱਜ ਨੇ 12 ਨਵੰਬਰ,2024 ਨੂੰ ਬਾਦਲ ਸਿੰਘ ਦੀ ਵਿਧਵਾ ਲਖਵਿੰਦਰ ਕੌਰ ਦਾ ਬਿਆਨ ਦਰਜ ਕਰਨ ਦਾ ਕੰਮ ਸਮਾਪਤ ਕੀਤਾ, ਜਿਸਨੂੰ ਨਸਲਕੁਸ਼ੀ ਦੌਰਾਨ ਗੁਰਦੁਆਰਾ ਪੁਲ ਬੰਗਸ਼ ਵਿਖੇ ਭੀੜ ਨੇ ਮਾਰ ਦਿੱਤਾ ਸੀ। ਅਦਾਲਤ ਨੇ ਪਿਛਲੇ ਸਾਲ 13 ਸਤੰਬਰ ਨੂੰ ਟਾਈਟਲਰ ਖਿਲਾਫ਼ ਕਤਲ ਅਤੇ ਹੋਰ ਅਪਰਾਧਾਂ ਦੇ ਦੋਸ਼ ਤੈਅ ਕੀਤੇ ਸਨ।

ਇੱਕ ਗਵਾਹ ਨੇ ਦਾਅਵਾ ਕੀਤਾ ਕਿ ਟਾਈਟਲਰ 1 ਨਵੰਬਰ, 1984 ਨੂੰ ਗੁਰਦੁਆਰੇ ਦੇ ਸਾਹਮਣੇ ਇੱਕ ਚਿੱਟੀ ਕਾਰ ਵਿੱਚੋਂ ਬਾਹਰ ਆਇਆ ਸੀ ਅਤੇ ਭਾਈਚਾਰੇ ਖਿਲਾਫ ਭੀੜ ਨੂੰ ਭੜਕਾਇਆ ਸੀ, ਜਿਸ ਕਾਰਨ ਕਤਲੇਆਮ ਹੋਇਆ ਸੀ।