ਦਿੱਲੀ : ਸੰਨ 84 ਵਿੱਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਮੰਨੇ ਜਾਂਦੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਕੇਂਦਰੀ ਜਾਂਚ ਬਿਊਰੋ ਨੇ ਤਲਬ ਕੀਤਾ ਹੈ। ਟਾਈਟਲਰ ਨੂੰ ਦਿੱਲੀ ਦੇ ਪੁਲ ਬੰਗਸ਼ ਇਲਾਕੇ ਵਿੱਚ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਉਸ ਦੀ ਆਵਾਜ਼ ਦਾ ਨਮੂਨਾ ਲੈਣ ਲਈ ਤਲਬ ਕੀਤਾ ਗਿਆ ਹੈ।
ਸੀਬੀਆਈ ਵੱਲੋਂ ਬੁਲਾਏ ਜਾਣ ਤੋਂ ਬਾਅਦ ਟਾਈਟਲਰ ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀ ਪਹੁੰਚਿਆ, ਜਿੱਥੇ ਅਗਲੀ ਕਾਰਵਾਈ ਹੋਈ ਹੈ।ਸੀਬੀਆਈ ਨੂੰ 39 ਸਾਲ ਪੁਰਾਣੇ ਸਿੱਖ ਨਸਲਕੁਸ਼ੀ ਮਾਮਲੇ ਵਿੱਚ ਨਵੇਂ ਸਬੂਤ ਮਿਲੇ ਹਨ, ਜਿਸ ਕਾਰਨ ਟਾਈਟਲਰ ਦੀ ਆਵਾਜ਼ ਦਾ ਨਮੂਨਾ ਲੈਣਾ ਜ਼ਰੂਰੀ ਸੀ। ਪੁਲ ਬੰਗਸ਼ ਇਲਾਕੇ ‘ਚ ਕਥਿਤ ਤੌਰ ‘ਤੇ ਤਿੰਨ ਵਿਅਕਤੀ ਨੂੰ ਜਾਨੋਂ ਮਾਰ ਦਿੱਤਾ ਗਿਆ ਸੀ।
ਸੱਜਣ ਕੁਮਾਰ ਤੋਂ ਬਾਅਦ ਜਗਦੀਸ਼ ਟਾਈਟਲਰ ਕਾਂਗਰਸ ਦੇ ਅਜਿਹੇ ਵੱਡੇ ਨੇਤਾ ਹਨ ਜਿਨ੍ਹਾਂ ਦਾ ਨਾਮ 1984 ਦੇ ਦੋਸ਼ੀਆਂ ਦੇ ਵਿੱਚ ਲਿਆ ਜਾਂਦਾ ਹੈ।ਉਸ ਨੂੰ ਦਿੱਲੀ ਦੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।1984 ਕਤਲੇਆਮ ਵਿਚ ਸੱਜਣ ਕੁਮਾਰ ਦੀ ਭੂਮਿਕਾ ਬਾਰੇ ਸੀਬੀਆਈ ਵੱਲੋਂ 2007, 2009, 2014 ਵਿੱਚ ਕਲੋਜ਼ਰ ਰਿਪੋਰਟ ਦਾਖ਼ਲ ਕੀਤੀ ਗਈ ਸੀ।
2015 ਵਿੱਚ 1984 ਦੇ ਸਿੱਖ ਕੱਤਲੇਆਮ ਦੀ ਪੀੜਤ ਦੀ ਪਟੀਸ਼ਨ ਤੋਂ ਬਾਅਦ ਉਸ ਨੂੰ ਕੜਕੜਡੂਮਾ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ ਸੀ।ਅਦਾਲਤ ਵੱਲੋਂ ਸੀਬੀਆਈ ਨੂੰ ਆਪਣੀ ਜਾਂਚ ਜਾਰੀ ਰੱਖਣ ਦੇ ਨਿਰਦੇਸ਼ ਵੀ ਦਿੱਤੇ ਗਏ ਸਨ।