ਲੁਧਿਆਣਾ ( Ludhiana )ਦੇ ਪਿੰਡ ਭਾਗਪੁਰ ਥਾਣਾ ਕੂੰਮਕਲਾਂ ਦੇ ਖੇਤਰ ਵਿੱਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਭਾਣਜੇ ਨੇ ਆਪਣੇ ਮਾਮੇ ਦਾ ਕਤਲ ਕਰ ਦਿੱਤਾ। ਭਤਾਣਜਾ ਅਤੇ ਮਾਮਾ ਦੋਵੇਂ ਬਿਲਡਿੰਗ ਬਮਆਉਣ ਦਾ ਕੰਮ ਕਰਦੇ ਸਨ। ਪੈਸਿਆਂ ਦੇ ਝਗੜੇ ਨੂੰ ਲੈ ਕੇ ਮਾਮਾ-ਭਾਣਜੇ ਦਾ ਝਗੜਾ ਹੋ ਗਿਆ, ਜਿਸ ਵਿੱਚ ਉਸ ਨੇ ਮਾਮੇ ਦੇ ਸਿਰ ‘ਤੇ ਹਥੌੜਾ ਮਾਰ ਦਿੱਤਾ ਜਿਸ ਕਾਰਨ ਉਸਦੇ ਮਾਮੇ ਦੀ ਮੌਤ ਹੋ ਗਈ। ਮਾਮੇ ਦੇ ਸਿਰ ‘ਤ ਹਥੌੜਾ ਮਾਰਨ ਤੋਂ ਬਾਅਦ ਮੁਲਜ਼ਮ ਉੱਥੋਂ ਫਰਾਰ ਹੋ ਗਿਆ।
ਮ੍ਰਿਤਕ ਦੀ ਪਛਾਣ ਇੰਦਰਜੀਤ ਵਰਮਾ ਵਜੋਂ ਹੋਈ ਹੈ, ਜਦਕਿ ਦੋਸ਼ੀ ਦੇ ਭਾਣਜੇ ਦੀ ਪਛਾਣ ਸੁਨੀਲ ਕੁਮਾਰ ਵਜੋਂ ਹੋਈ ਹੈ। ਸੁਨੀਲ ਅਤੇ ਇੰਦਰਜੀਤ ਦੋਵਾਂ ਨੇ ਭਾਗਪੁਰ ਪਿੰਡ ਵਿੱਚ ਬਿਲਡਿੰਗ ਬਣਾਉਣ ਦਾ ਠੇਕਾ ਲਿਆ ਸੀ।
ਦੋਵੇਂ ਰਾਤ ਨੂੰ ਸ਼ਰਾਬ ਪੀ ਰਹੇ ਸਨ ਕਿ ਪੈਸਿਆਂ ਨੂੰ ਲੈ ਕੇ ਉਨ੍ਹਾਂ ਦਾ ਆਪਸ ਵਿੱਚ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਸੁਨੀਲ ਨੇ ਇੰਦਰਜੀਤ ਦੇ ਸਿਰ ‘ਤੇ ਹਥੌੜੇ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ। ਸੁਨੀਲ ਆਪਣੇ ਮਾਮੇ ਦਾ ਕਤਲ ਕਰਕੇ ਫਰਾਰ ਹੋ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਇੰਦਰਜੀਤ ਦੀ ਖੂਨ ਨਾਲ ਲੱਥਪੱਥ ਲਾਸ਼ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।
ਥਾਣਾ ਕੂੰਮਕਲਾਂ ਦੇ ਸਬ-ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਇੰਦਰਜੀਤ ਵਰਮਾ ਦਾ ਪਰਿਵਾਰ ਦੁੱਗਰੀ ‘ਚ ਰਹਿੰਦਾ ਹੈ, ਜਦਕਿ ਸੁਨੀਲ ਕੁਮਾਰ ਦੀ ਪਤਨੀ ਅਤੇ ਬੱਚੇ ਗੋਰਖਪੁਰ ‘ਚ ਹਨ। ਸੁਨੀਲ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਟੀਮ ਵੱਲੋਂ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।