India

ਭਾਰਤ ਵਿੱਚ 2 ਦਿਨਾਂ ਵਿੱਚ 8000 ਨਵੇਂ ਮਰੀਜ਼ ਵਧੇ

‘ਦ ਖ਼ਾਲਸ ਬਿਊਰੋ :- ਭਾਰਤ ਦੇ ਸਿਹਤ ਮੰਤਰਾਲੇ ਨੇ ਕੱਲ੍ਹ 11 ਮਈ ਸੋਮਵਾਰ ਨੂੰ ‘4213 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ। ਇਹ ਪੁਸ਼ਟੀ ਇੱਕ ਦਿਨ ਵਿੱਚ ਸਭ ਤੋਂ ਵੱਡਾ ਤੇ ਲਗਾਤਾਰ ਦੂਜੇ ਦਿਨ 4000 ਤੋਂ ਵੱਧ ਦਾ ਉਛਾਲ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਹੁਣ ਤੱਕ ਕੁੱਲ 70,000 ਦੇ ਨੇੜੇ ਕੋਵਿਡ ਕੇਸ ਪਹੁੰਚ ਗਏ ਹਨ।

ਜਦਕਿ ਇਨ੍ਹਾਂ ਵਿੱਚੋਂ 20,000 ਮਰੀਜ਼ ਠੀਕ ਹੋ ਕੇ ਹਸਪਤਾਲਾਂ ਤੋਂ ਘਰ ਜਾ ਚੁੱਕੇ ਹਨ। ਜਦਕਿ 2206 ਮੌਤਾਂ ਹੋ ਚੁੱਕੀਆਂ ਹਨ। ਮੁਲਕ ਵਿੱਚ ਅੰਕੜਾ ਲਗਾਤਾਰ ਵੱਧ ਰਿਹਾ ਹੈ ਅਤੇ ਐਤਵਾਰ-ਸੋਮਵਾਰ ਨੂੰ 8000 ਤੋਂ ਵੱਧ ਮਾਮਲੇ ਦਰਜ ਹੋਏ ਹਨ। ਭਾਰਤ ਵਿੱਚ 17 ਮਈ ਤੱਕ ਤੀਜੀ ਵਾਰ ਵਧਾਏ ਗਏ ਲਾਕਡਾਊਨ ਦੇ ਅੱਧੇ ਦਿਨ ਗੁਜ਼ਰ ਚੁੱਕੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ 6 ਘੰਟੇ ਲੰਬੀ ਬੈਠਕ ਕਰਕੇ ਲਾਕਡਾਊਨ ਖ਼ਤਮ ਕਰਨ ਦੇ ਸੁਝਾਅ ਮੰਗੇ।
ਬਹੁਗਿਣਤੀ ਮੁੱਖ ਮੰਤਰੀਆਂ ਨੇ ਲਾਕਡਾਊਨ ਨੂੰ ਪੂਰੀ ਤਰ੍ਹਾਂ ਹਟਾਉਣ, ਪਰ ਨਿਯਮਾਂ ਵਿੱਚ ਢਿੱਲ ਦੇਣ ਦਾ ਸੁਝਾਅ ਦਿੱਤਾ ਹੈ।