India

80 ਸਾਲ ਦੇ ਬੁੱਢੇ ਨੇ ਕੀਤਾ 65 ਸਾਲਾ ਔਰਤ ਨਾਲ ਰੇਪ, ਐੱਫਆਈਆਰ ਦਰਜ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਗੜ੍ਹਾ ਥਾਣਾ ਖੇਤਰ ਵਿੱਚ ਇੱਕ 80 ਸਾਲਾ ਬਜ਼ੁਰਗ ਉੱਤੇ 65 ਸਾਲਾ ਔਰਤ ਨਾਲ ਬਲਾਤਕਾਰ ਕਰਨ ਦੇ ਇਲਜਾਮ ਲੱਗੇ ਹਨ। ਪੁਲੀਸ ਨੇ ਮੁਲਜ਼ਮ ਬਜ਼ੁਰਗ ਖ਼ਿਲਾਫ਼ ਜਬਰ-ਜ਼ਨਾਹ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐੱਫਆਈਆਰ ਵੀ ਦਰਜ ਕਰ ਲਈ ਹੈ। ਬਜੁਰਗ ਭਾਲ ਕੀਤੀ ਜਾ ਰਹੀ ਹੈ।

ਪੁਲਿਸ ਦੇ ਅਨੁਸਾਰ ਅਮਰਾਵਤੀ, ਨਾਗਪੁਰ ਦਾ ਰਹਿਣ ਵਾਲੀ 65 ਸਾਲਾ ਬਜ਼ੁਰਗ ਔਰਤ ਪਿਛਲੇ ਕੁਝ ਸਾਲਾਂ ਤੋਂ ਗੜ੍ਹਾ ਇਲਾਕੇ ‘ਚ ਕਿਰਾਏ ‘ਤੇ ਰਹਿੰਦੀ ਸੀ।ਇੱਥੇ ਇਸ ਦੋਸ਼ੀ ਨਾਲ ਬਜੁਰਗ ਔਰਤ ਦੀ ਜਾਣ ਪਛਾਣ ਹੋ ਗਈ ਤੇ ਉਹ ਉਸਦੇ ਘਰ ਆਉਣ ਲੱਗਾ।ਪੀੜਤਾ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਘਰ ਵਿੱਚ ਆਉਂਦੇ-ਜਾਂਦੇ ਸਮੇਂ ਬਜ਼ੁਰਗ ਨੇ ਉਸ ਨਾਲ ਜ਼ਬਰੀ ਸਰੀਰਕ ਸਬੰਧ ਬਣਾਏ ਹਨ।ਇਸ ਤੋਂ ਬਾਅਦ ਬਜ਼ੁਰਗ ਕਿਸੇ ਵੀ ਸਮੇਂ ਉਸ ਦੇ ਘਰ ਆ ਕੇ ਜ਼ਬਰਦਸਤੀ ਜਬਰ-ਜ਼ਨਾਹ ਕਰ ਕੇ ਚਲਾ ਜਾਂਦਾ ਸੀ।ਬਜ਼ੁਰਗ ਔਰਤ ਨੇ ਤੰਗ ਹੋ ਕੇ ਦੋਸ਼ੀ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ।

ਪੀੜਤ ਬਜ਼ੁਰਗ ਔਰਤ ਦੀ ਗੱਲ ਸੁਣ ਕੇ ਪਹਿਲਾਂ ਤਾਂ ਪੁਲਸ ਵੀ ਹੈਰਾਨ ਰਹਿ ਗਈ ਪਰ ਮਾਮਲਾ ਬਜ਼ੁਰਗ ਔਰਤ ਨਾਲ ਜੁੜਿਆ ਹੋਇਆ ਸੀ। ਇਸ ਲਈ ਪੁਲਿਸ ਨੇ ਗੰਭੀਰਤਾ ਦਿਖਾਉਂਦੇ ਹੋਏ ਤੁਰੰਤ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਦੋਸ਼ੀ ਬਜ਼ੁਰਗ ਵਿਅਕਤੀ ਦਾ ਨਾਂ ਜਵਾਲਾ ਸਿੰਘ ਦੱਸਿਆ ਜਾ ਰਿਹਾ ਹੈ, ਜੋ ਕਿ ਪਿਸਨਹਾਰੀ ਮੜ੍ਹੀਆ ਨੇੜੇ ਰਹਿੰਦਾ ਹੈ।