International

ਅਮਰੀਕਾ ‘ਚ ਕਈ ਥਾਵਾਂ ‘ਤੇ ਗੋ ਲੀ ਬਾਰੀ ਦੌਰਾਨ 8 ਲੋਕਾਂ ਦੀ ਮੌ ਤ, 16 ਜ਼ ਖ਼ਮੀ

ਦ ਖ਼ਾਲਸ ਬਿਊਰੋ : ਅਮਰੀਕਾ ਦੇ ਸ਼ਹਿਰ ਸ਼ਿਕਾਗੋ  ਵਿੱਚ ਗੋ ਲੀ ਬਾਰੀ ਦੀਆਂ ਵੱਖ-ਵੱਖ ਘਟ ਨਾਵਾਂ ‘ਚ ਘੱਟੋ-ਘੱਟ 8 ਲੋਕਾਂ ਦੀ ਮੌ ਤ ਹੋ ਗਈ ਅਤੇ 16 ਲੋਕ ਜ਼ਖ ਮੀ ਹੋ ਗਏ। ਸਥਾਨਕ ਮੀਡੀਆ ਰਿਪੋਰਟਾਂ ਵਿੱਚ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ ਹੈ। ਇੱਕ ਸਥਾਨਕ ਪ੍ਰਸਾਰਕ ਨੇ ਸਿਟੀ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਗੋਲੀਬਾਰੀ ਦੀ ਘ ਟਨਾ ਸ਼ੁੱਕਰਵਾਰ ਸ਼ਾਮ ਕਰੀਬ 5: 45 ਵਜੇ ਵਾਪਰੀ। ਸ਼ਿਕਾਗੋ ਦੇ ਦੱਖਣੀ ਕਿਲਪੈਟ੍ਰਿਕ ਇਲਾਕੇ ਵਿੱਚ ਇੱਕ 69 ਸਾਲਾ ਵਿਅਕਤੀ ਦੀ ਉਸ ਦੇ ਘਰ ਵਿੱਚ ਗੋ ਲੀ ਮਾ ਰ ਕੇ ਹੱ ਤਿ ਆ ਕਰ ਦਿੱਤੀ ਗਈ। ਪੁਲਿਸ ਅਨੁਸਾਰ ਪੀ ੜਤਾਂ ਵਿੱਚ ਇੱਕ ਨਾਬਾਲਗ ਤੋਂ ਇਲਾਵਾ ਇੱਕ 62 ਸਾਲਾ ਔਰਤ ਸਮੇਤ ਹਰ ਉਮਰ ਵਰਗ ਦੇ ਲੋਕ ਸ਼ਾਮਲ ਹਨ।

ਰਿਪੋਰਟ ‘ਚ ਕਿਹਾ ਗਿਆ ਹੈ ਕਿ ਗੋ ਲੀਬਾ ਰੀ ਦੀਆਂ ਇਹ ਘਟ ਨਾਵਾਂ ਬ੍ਰਾਇਟਨ ਪਾਰਕ, ਦੱਖਣੀ ਇੰਡੀਆਨਾ, ਨਾਰਥ ਕੇਡਜੀ ਐਵੇਨਿਊ, ਹੰਬੋਲਟ ਪਾਰਕ ਸਮੇਤ ਕਈ ਇਲਾਕਿਆਂ ‘ਚ ਵਾਪਰੀਆਂ। ਇੱਕ ਮੀਡੀਆ ਆਉਟਲੈਟ ਦੇ ਅਨੁਸਾਰ ਪਿਛਲੇ ਹਫਤੇ ਦੇ ਅੰਤ ਵਿੱਚ ਪੂਰੇ ਸ਼ਹਿਰ ਵਿੱਚ ਗੋਲੀਬਾਰੀ ਵਿੱਚ ਅੱਠ ਲੋਕ ਮਾ ਰੇ ਗਏ ਸਨ ਤੇ 42 ਹੋਰ ਜ਼ ਖਮੀ ਹੋ ਗਏ ਸਨ।

ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਕਈ ਲੋਕਾਂ ਦੀ ਮੌ ਤ ਹੋ ਚੁੱਕੀ ਹੈ। ਜ਼ਾਹਿਰ ਹੈ ਕਿ ਇਹ ਘਟ ਨਾਵਾਂ ਅਮਰੀਕਾ ਲਈ ਚਿੰ ਤਾ ਦਾ ਕਾਰਨ ਬਣੀਆਂ ਹੋਈਆਂ ਹਨ। ਗਨ ਵਾਇਲੈਂਸ ਆਰਕਾਈਵ ਨਾਮਕ ਇੱਕ ਖੋਜ ਅਨੁਸਾਰ ਸੰਯੁਕਤ ਰਾਜ ਵਿੱਚ 2022 ਵਿੱਚ ਹੁਣ ਤੱਕ 140 ਤੋਂ ਵੱਧ ਸਮੂਹਿਕ ਗੋ ਲੀ ਬਾਰੀ ਹੋ ਚੁੱਕੀ ਹੈ।