International

ਰੂਸ ਦੇ ਕਾਮਚਟਕਾ ਵਿੱਚ 8.7 ਤੀਬਰਤਾ ਦਾ ਭੂਚਾਲ, ਕਈ ਇਮਾਰਤਾਂ ਨੂੰ ਪਹੁੰਚਿਆ ਨੁਕਸਾਨ

ਰੂਸ ਦੇ ਕਾਮਚਟਕਾ ਪ੍ਰਾਇਦੀਪ ਦੇ ਨੇੜੇ ਬੁੱਧਵਾਰ ਸਵੇਰੇ 8.7 ਤੀਬਰਤਾ ਦਾ ਭੂਚਾਲ ਆਇਆ। ਰਾਇਟਰਜ਼ ਦੇ ਅਨੁਸਾਰ, ਕਾਮਚਟਕਾ ਵਿੱਚ 4 ਮੀਟਰ ਉੱਚੀ ਸੁਨਾਮੀ ਆਈ ਹੈ। ਇਸ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।

ਕਾਮਚਟਕਾ ਦੇ ਗਵਰਨਰ ਵਲਾਦੀਮੀਰ ਸੋਲੋਡੋਵ ਨੇ ਇੱਕ ਵੀਡੀਓ ਪੋਸਟ ਕਰਕੇ ਕਿਹਾ ਕਿ ਅੱਜ ਦਾ ਭੂਚਾਲ ਦਹਾਕਿਆਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਸੀ। ਉਸਨੇ ਕਿਹਾ ਕਿ ਇੱਕ ਕਿੰਡਰਗਾਰਟਨ ਨੂੰ ਨੁਕਸਾਨ ਪਹੁੰਚਿਆ ਹੈ। ਜਪਾਨ ਦੇ NHK ਟੈਲੀਵਿਜ਼ਨ ਦੇ ਅਨੁਸਾਰ, ਪਹਿਲੀਆਂ ਸੁਨਾਮੀ ਲਹਿਰਾਂ, ਲਗਭਗ 1 ਫੁੱਟ ਉੱਚੀਆਂ, ਦੇਸ਼ ਦੇ ਪੂਰਬੀ ਤੱਟ ਤੱਕ ਪਹੁੰਚ ਗਈਆਂ ਹਨ।

ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਦੇ ਅਨੁਸਾਰ, ਭੂਚਾਲ ਦਾ ਕੇਂਦਰ ਜ਼ਮੀਨ ਤੋਂ 19.3 ਕਿਲੋਮੀਟਰ ਹੇਠਾਂ ਸੀ। ਏਜੰਸੀ ਅਨੁਸਾਰ ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 4:54 ਵਜੇ ਆਇਆ। ਅਜੇ ਤੱਕ ਕਿਸੇ ਨੁਕਸਾਨ ਦੀ ਰਿਪੋਰਟ ਨਹੀਂ ਹੈ।

ਭੂਚਾਲ ਜਾਪਾਨ ਦੇ ਚਾਰ ਪ੍ਰਮੁੱਖ ਟਾਪੂਆਂ ਵਿੱਚੋਂ ਸਭ ਤੋਂ ਉੱਤਰੀ, ਹੋੱਕਾਈਡੋ ਤੋਂ ਲਗਭਗ 250 ਕਿਲੋਮੀਟਰ ਦੂਰ ਆਇਆ ਅਤੇ ਇਸ ਦੇ ਝਟਕੇ ਹਲਕੇ ਜਿਹੇ ਮਹਿਸੂਸ ਕੀਤੇ ਗਏ।