Punjab

ਅਧਿਆਪਕ ਦਿਹਾੜੇ ‘ਤੇ ਪੰਜਾਬ ਦੇ 77 ਅਧਿਆਪਕਾਂ ਨੂੰ ਮਿਲੇਗਾ ਅਵਾਰਡ !

 

ਬਿਉਰੋ ਰਿਪੋਰਟ – ਅਧਿਆਪਕ ਦਿਹਾੜੇ ‘(Teacher Day) ਤੇ ਪੰਜਾਬ ਸਰਕਾਰ ਵੱਲੋਂ ਇਸ ਵਾਰ 77 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ । ਇਸ ਦੌਰਾਨ 55 ਅਧਿਆਪਕਾਂ ਨੂੰ ਸਟੇਟ ਟੀਚਰ ਅਵਾਰਡ ਦਿੱਤੇ ਜਾਣਗੇ ਅਤੇ 10 ਅਧਿਆਪਕਾਂ ਨੂੰ ਯੰਗ ਟੀਚਰ ਅਵਾਰਡ ਨਾਲ ਨਵਾਜ਼ਿਆ ਜਾਵੇਗਾ । 5 ਅਧਿਆਪਕਾਂ ਨੂੰ ਸਪੈਸ਼ਲ ਟੀਚਰ ਅਵਾਰਡ ਦਿੱਤੇ ਜਾਣਗੇ 7 ਨੂੰ ਪ੍ਰਬੰਧਕੀ ਅਵਾਰਡ ਦਿੱਤੇ ਜਾਣਗੇ । ਇੰਨਾਂ ਸਾਰੇ ਅਧਿਆਪਕਾਂ ਨੂੰ ਇਕ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ । ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਰਿਆਂ ਨੂੰ ਵਧਾਈ ਦਿੱਤੀ ਹੈ ।

ਅਧਿਆਪਕ ਦਿਹਾੜੇ ਤੇ ਸਨਮਾਨ ਹਾਸਲ ਕਰਨ ਵਾਲੇ 77 ਅਧਿਆਪਕਾਂ ਵਿੱਚੋਂ ਸਭ ਤੋਂ ਵੱਧ ਪਟਿਆਲਾ ਅਤੇ ਮਾਨਸਾ ਦੇ 6-6 ਅਧਿਆਪਕ ਹਨ । ਇਸ ਤੋਂ ਬਾਅਦ ਰੋਪੜ ਤੇ ਗੁਰਦਾਸਪੁਰ ਤੋਂ 5-5 ਅਧਿਆਪਕ ਹਨ ।