‘ਦ ਖ਼ਾਲਸ ਬਿਊਰੋ :- ਰੇਲ ਅਧਿਕਾਰੀਆਂ ਨੇ ਮੁੰਬਈ ਦੀਆਂ ਲੋਕਲ ਰੇਲ ਗੱਡੀਆਂ ’ਚ ਭੀੜ ਘਟਾਉਣ ਲਈ ਅੱਜ 753 ਹੋਰ ਵਿਸ਼ੇਸ਼ ਰੇਲ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਉਪ ਨਗਰ ਨੈੱਟਵਰਕ ’ਤੇ 1773 ਰੇਲ ਗੱਡੀਆਂ ਚੱਲਣਗੀਆਂ। ਜਾਣਕਾਰੀ ਮੁਤਾਬਕ ਰੇਲ ਅਧਿਕਾਰੀਆਂ ਨੇ ਉਪ ਨਗਰ ਦੀਆਂ 3141 ਸੇਵਾਵਾਂ ’ਚੋਂ 88 ਫੀਸਦ ਸੇਵਾਵਾਂ ਬਹਾਲ ਕਰ ਦਿੱਤੀਆਂ ਹਨ।
ਸੀਆਰ ਤੇ ਡਬਲਿਊਆਰ ਵੱਲੋਂ ਜਾਰੀ ਬਿਆਨ ਅਨੁਸਾਰ ਉਪ ਨਗਰ ਰੇਲ ਗੱਡੀਆਂ ’ਚ ਵਧਦੀ ਭੀੜ ਨਾਲ ਨਜਿੱਠਣ ਲਈ ਮੱਧ ਰੇਲਵੇ ਨੇ ਆਪਣੇ ਮਾਰਗਾਂ ’ਤੇ ਹੋਰ 552 ਅਤੇ ਪੱਛਮੀ ਰੇਲਵੇ ਨੇ ਆਪਣੇ ਮਾਰਗਾਂ ’ਤੇ 201 ਹੋਰ ਰੇਲ ਗੱਡੀਆਂ ਵਧਾਈਆਂ ਹਨ।