India

CBSE 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ‘ਚ ਬੈਠਣ ਲਈ 75% ਹਾਜ਼ਰੀ ਜ਼ਰੂਰੀ, ਬੋਰਡ ਨੇ ਜਾਰੀ ਕੀਤਾ ਨੋਟਿਸ

ਸੀ.ਬੀ.ਐਸ.ਈ. ਨੇ 2026 ਦੀਆਂ ਬੋਰਡ ਪ੍ਰੀਖਿਆਵਾਂ ਲਈ 75% ਹਾਜ਼ਰੀ ਦੀ ਸ਼ਰਤ ਨੂੰ ਦੁਹਰਾਇਆ ਹੈ। ਬੋਰਡ ਨੇ ਨੋਟਿਸ ਜਾਰੀ ਕਰਕੇ ਸਕੂਲਾਂ ਨੂੰ ਇਸ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਨੋਟਿਸ ਅਨੁਸਾਰ, 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ 75% ਹਾਜ਼ਰੀ ਪੂਰੀ ਕਰਨੀ ਜ਼ਰੂਰੀ ਹੈ, ਨਹੀਂ ਤਾਂ ਉਨ੍ਹਾਂ ਦਾ ਅੰਦਰੂਨੀ ਮੁਲਾਂਕਣ ਨਹੀਂ ਹੋਵੇਗਾ ਅਤੇ ਪ੍ਰੀਖਿਆ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ।

ਵਾਧੂ ਵਿਸ਼ਿਆਂ ਅਤੇ ਅੰਦਰੂਨੀ ਮੁਲਾਂਕਣ ਲਈ ਸਕੂਲ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੈ। ਸੀ.ਬੀ.ਐਸ.ਈ. ਨੇ ਸਪੱਸ਼ਟ ਕੀਤਾ ਕਿ ਅਕਾਦਮਿਕ ਅਤੇ ਹਾਜ਼ਰੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕੌਮੀ ਸਿੱਖਿਆ ਨੀਤੀ-2020 ਅਨੁਸਾਰ, ਅੰਦਰੂਨੀ ਮੁਲਾਂਕਣ ਸਾਰੇ ਵਿਸ਼ਿਆਂ ਵਿੱਚ ਮੁਲਾਂਕਣ ਦਾ ਅਨਿੱਖੜਵਾਂ ਹਿੱਸਾ ਹੈ।