ਆਮ ਆਦਮੀ ਪਾਰਟੀ (APP) ਦੇ ਸੀਨੀਅਰ ਲੀਡਰ ਅਤੇ ਬੁਲਾਰੇ ਨੀਲ ਗਰਗ (Neel Garg) ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਪੰਜਾਬ ਵਿੱਚ ਵਪਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ, ਉਦਯੋਗਪਤੀਆਂ ਲਈ ਲਗਾਤਾਰ ਕੰਮ ਕਰ ਰਹੀ ਹੈ। ਪੰਜਾਬ ਸਰਕਾਰ ਵਪਾਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਪਾਰੀਆਂ ਦੀਆਂ ਮੁਸ਼ਕਲਾਂ ਜਾਣਨ ਲਈ ਵਪਾਰੀਆਂ ਅਤੇ ਸਨਅਤਕਾਰਾਂ ਨਾਲ ਮਿਲਣੀ ਪ੍ਰੋਗਰਾਮ ਵੀ ਕੀਤੀ ਗਏ ਹਨ। ਇਸੇ ਤਹਿਤ ਪੰਜਾਬ ਵਿੱਚ ਦੇ ਵੱਖ-ਵੱਖ ਸ਼ਹਿਰਾਂ ਵਿੱਚ ਮਿਲਣੀ ਪ੍ਰੋਗਰਾਮ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਨਵੀਂ ਪਾਲਸੀ ਤਹਿਤ ਵਸਟਐਪ ਤੇ 1260 ਵਪਾਰੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ।
ਨੀਲ ਗਰਗ ਨੇ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ 74447 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਸ ਨਾਲ ਪੰਜਾਬ ਦੇ ਪੌਣੇ ਤਿੰਨ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰ ਰੁਜ਼ਗਾਰ ਪੰਜਾਬ ਵਿੱਚ ਲਿਆਉਣ ਲਈ ਮੁੰਬਈ ਵਿੱਚ ਵੱਖ-ਵੱਖ ਵਪਾਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਾਰੇ ਵਪਾਰੀ ਹਰਪਾਲ ਸਿੰਘ ਚੀਮਾ ਤੋਂ ਖੁਸ਼ ਹਨ ਕਿ ਉਨ੍ਹਾਂ ਨੇ ਵਪਾਰੀਆਂ ਤੋਂ ਫੀਡਬੈਕ ਲੈ ਕੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ OTS 3 ਸਕੀਮ ਨਾਲ 70311 ਡੀਲਰਾਂ ਨੂੰ ਫਾਇਦਾ ਹੋਇਆ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਇਸ ਨਾਲ 164.35 ਕਰੋੜ ਰੁਪਏ ਹਾਸਲ ਹੋਏ ਹਨ। ਇਸ ਸਕੀਮ ਦੇ ਦੋ ਹਿੱਸੇ ਸਨ। ਇਸ ਸਕੀਮ ਰਾਹੀਂ ਵਪਾਰੀਆਂ ਅਤੇ ਉਦਯੋਗਪਤੀਆਂ ਦੇ ਕਰਜ਼ੇ, ਵਿਆਜ਼, ਜ਼ੁਰਮਾਨਾ ਅਤੇ ਟੈਕਸ ਨੂੰ ਮੁਆਫ ਕੀਤਾ ਗਿਆ ਹੈ। ਨੀਲ ਗਰਗ ਨੇ ਦੱਸਿਆ ਕਿ ਇਕ ਉਹ ਡੀਲਰ ਹਨ ਜਿਨ੍ਹਾਂ ਵੱਲ ਵਿਆਜ਼ ਜ਼ੁਰਮਾਨੇ ਤੇ ਟੈਕਸ ਦਾ 1 ਲੱਖ ਤੱਕ ਦਾ ਬਕਾਇਆ ਸੀ ਅਤੇ ਦੂਜੇ ਉਹ ਜਿਨ੍ਹਾਂ ਦੇ 1 ਲੱਖ ਤੋਂ ਲੈ ਕੇ 1 ਕਰੋੜ ਤੱਕ ਦਾ ਬਕਾਇਆ ਸੀ। ਸਰਕਾਰ ਨੇ ਸਾਰਿਆਂ ਦਾ ਵਿਆਜ਼ ਬਕਾਇਆ ਮਾਫ ਕੀਤਾ ਹੈ। ਇਸ ਨਾਲ 50,903 ਡੀਲਰਾਂ ਦੇ ਕੇਸਾਂ ਦਾ ਨਿਪਟਾਰਾ ਹੋਇਆ ਹੈ। ਉਨ੍ਹਾਂ ਸਾਰਿਆਂ ਨੂੰ 221.75 ਕਰੋੜ ਰੁਪਏ ਦਾ ਫਾਇਦਾ ਹਇਆ। 19,408 ਕੇਸਾਂ ਦਾ ਵਿਆਜ ਅਤੇ ਜੁਰਮਾਨ 100 ਫੀਸਦੀ ਮਾਫ ਕੀਤਾ ਅਤੇ ਟੈਕਸ 50 ਫੀਸਦੀ ਮਾਫ ਕੀਤਾ ਹੈ। ਇਸ ਨਾਲ 664.46 ਕਰੋੜ ਰੁਪਏ ਦਾ ਪੰਜਾਬ ਦੇ ਡੀਲਰਾਂ ਨੂੰ ਫਾਇਦਾ ਹੋਇਆ ਹੈ।
ਇਹ ਵੀ ਪੜ੍ਹੋ – ਸੀਨੀਅਰ ਸਿਟੀਜ਼ਨ ਦੇ ਲਈ ਹਾਈਕੋਰਟ ਦੇ ਚੀਫ਼ ਜਸਟਿਸ ਦਾ ਵੱਡਾ ਫੈਸਲਾ