ਬਿਉਰੋ ਰਿਪੋਰਟ: ਅੱਜ ਸ਼ੁੱਕਰਵਾਰ ਨੂੰ 70ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਇਸ ਵਿੱਚ ‘ਬਾਗੀ ਦੀ ਧੀ’ ਨੂੰ ਬੈਸਟ ਪੰਜਾਬੀ ਫੀਚਰ ਫ਼ਿਲਮ ਦਾ ਖ਼ਿਤਾਬ ਦਿੱਤਾ ਗਿਆ ਹੈ। ਮਨੋਜ ਬਾਜਪਾਈ ਅਤੇ ਸ਼ਰਮੀਲਾ ਟੈਗੋਰ ਦੀ ਫਿਲਮ ‘ਗੁਲਮੋਹਰ’ ਨੂੰ ਸਰਵੋਤਮ ਹਿੰਦੀ ਫਿਲਮ ਚੁਣਿਆ ਗਿਆ ਹੈ। ਸਾਊਥ ਦੀ ਫ਼ਿਲਮਮ ਕਾਂਤਾਰਾ ਨੇ ਸਰਵੋਤਮ ਅਦਾਕਾਰਾ ਅਤੇ ਸਰਵੋਤਮ ਫਿਲਮ ਦੇ ਪੁਰਸਕਾਰ ਜਿੱਤੇ ਹਨ। ਰਿਸ਼ਭ ਸ਼ੈੱਟੀ ਨੂੰ ਫਿਲਮ ਲਈ ਸਰਵੋਤਮ ਅਦਾਕਾਰ ਚੁਣਿਆ ਗਿਆ ਹੈ।
ਨਿਤਿਆ ਮੇਨੇਨ ਤਮਿਲ ਫਿਲਮ ‘ਤਿਰੁਚਿਤ੍ਰਮਬਲਮ’ ਲਈ ਸਰਵੋਤਮ ਅਭਿਨੇਤਰੀ ਬਣੀ ਹੈ ਅਤੇ ਮਾਨਸੀ ਪਾਰੇਖ ਗੁਜਰਾਤੀ ਫਿਲਮ ‘ਕੱਛ ਐਕਸਪ੍ਰੈਸ’ ਲਈ ਸਰਵੋਤਮ ਅਭਿਨੇਤਰੀ ਬਣੀ ਹੈ।
ਸੂਰਜ ਬੜਜਾਤਿਆ ਨੂੰ ਫਿਲਮ ‘ਉਚਾਈ’ ਲਈ ਸਰਵੋਤਮ ਨਿਰਦੇਸ਼ਕ ਦਾ ਐਵਾਰਡ ਮਿਲਿਆ ਹੈ। ਨੀਨਾ ਗੁਪਤਾ ਨੂੰ ਇਸ ਫਿਲਮ ਲਈ ਬੈਸਟ ਸਪੋਰਟਿੰਗ ਅਦਾਕਾਰਾ ਦਾ ਪੁਰਸਕਾਰ ਮਿਲਿਆ ਹੈ। ਗਾਇਕ ਅਰਿਜੀਤ ਸਿੰਘ ਨੇ ਪਲੇਅਬੈਕ ਸਿੰਗਿੰਗ ਸ਼੍ਰੇਣੀ ਵਿੱਚ ਬ੍ਰਹਮਾਸਤਰ ਲਈ ਐਵਾਰਡ ਜਿੱਤਿਆ ਹੈ।
ਇਹ ਪੁਰਸਕਾਰ ਉਨ੍ਹਾਂ ਫਿਲਮਾਂ ਲਈ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਫਿਲਮ ਸੈਂਸਰ ਬੋਰਡ ਨੇ 1 ਜਨਵਰੀ 2022 ਤੋਂ 31 ਦਸੰਬਰ 2022 ਦਰਮਿਆਨ ਸੈਂਸਰ ਸਰਟੀਫਿਕੇਟ ਦਿੱਤਾ ਹੈ। ਪੁਰਸਕਾਰ ਸਮਾਰੋਹ ਅਕਤੂਬਰ 2024 ਵਿੱਚ ਹੋਵੇਗਾ।
ਸਰਵੋਤਮ ਫੀਚਰ ਫਿਲਮ: ਆਟਮ (ਮਲਿਆਲਮ)
ਨਿਰਦੇਸ਼ਕ ਦੁਆਰਾ ਸਰਵੋਤਮ ਡੈਬਿਊ ਫਿਲਮ: ਪ੍ਰਮੋਦ ਕੁਮਾਰ (ਫੌਜਾ, ਹਰਿਆਣਵੀ ਫਿਲਮ)
ਸਰਵੋਤਮ ਪ੍ਰਸਿੱਧ ਫਿਲਮ- ਕਾਂਤਾਰਾ
ਸਰਵੋਤਮ ਫੀਚਰ ਫਿਲਮ (ਰਾਸ਼ਟਰੀ, ਸਮਾਜਿਕ ਅਤੇ ਵਾਤਾਵਰਣਕ ਕਦਰਾਂ-ਕੀਮਤਾਂ ਦਾ ਪ੍ਰਚਾਰ): ਕੱਛ ਐਕਸਪ੍ਰੈਸ
ਸਰਵੋਤਮ ਫਿਲਮ (AVGC- ਐਨੀਮੇਸ਼ਨ, ਵਿਜ਼ੂਅਲ ਇਫੈਕਟਸ ਗੇਮਿੰਗ ਅਤੇ ਕਾਮਿਕ): ਬ੍ਰਹਮਾਸਤਰ
ਸਰਵੋਤਮ ਨਿਰਦੇਸ਼ਨ: ਸੂਰਜ ਬੜਜਾਤਿਆ (ਉਚਾਈ)
ਸਰਵੋਤਮ ਅਦਾਕਾਰ (ਲੀਡ ਰੋਲ): ਰਿਸ਼ਭ ਸ਼ੈਟੀ (ਕਾਂਤਾਰਾ)
ਸਰਵੋਤਮ ਅਭਿਨੇਤਰੀ (ਲੀਡ ਰੋਲ): ਨਿਤਿਆ ਮੇਨੇਨ (ਤਿਰੁਚਿਤਰੰਬਲਮ)
ਸਰਵੋਤਮ ਅਦਾਕਾਰ (ਸਹਾਇਕ ਭੂਮਿਕਾ): ਪਵਨ ਰਾਜ ਮਲਹੋਤਰਾ (ਫੌਜਾ, ਹਰਿਆਣਵੀ ਫਿਲਮ)
ਸਰਵੋਤਮ ਅਭਿਨੇਤਰੀ (ਸਹਾਇਕ ਭੂਮਿਕਾ): ਨੀਨਾ ਗੁਪਤਾ (ਉਚਾਈ)
ਸਰਵੋਤਮ ਬਾਲ ਕਲਾਕਾਰ: ਸ਼੍ਰੀਪਥ (ਮੱਲਿਕਾਪੁਰਮ, ਮਲਿਆਲਮ ਫਿਲਮ)
ਸਰਵੋਤਮ ਗਾਇਕ (ਪੁਰਸ਼): ਅਰਿਜੀਤ ਸਿੰਘ (ਬ੍ਰਹਮਾਸਤਰ)
ਸਰਵੋਤਮ ਗਾਇਕਾ (ਮਹਿਲਾ): ਬੰਬੇ ਜੈਸ਼੍ਰੀ, ਸਾਊਦੀ ਵੇਲਾਕਾ ਸੀ.ਸੀ. 225/2009 (ਮਲਿਆਲਮ ਫਿਲਮ)
ਸਰਵੋਤਮ ਸਿਨੇਮੈਟੋਗ੍ਰਾਫੀ: ਰਵੀ ਵਰਮਨ (ਪੋਨੀਅਨ ਸੇਲਵਾਨ ਭਾਗ 1)
ਸਰਵੋਤਮ ਸਕ੍ਰੀਨਪਲੇਅ (ਓਰੀਜੀਨਲ): ਆਨੰਦ ਏਕਰਸ਼ੀ, ਆਟਮ (ਮਲਿਆਲਮ)
ਸਰਵੋਤਮ ਸਕ੍ਰੀਨਪਲੇਅ (ਡਾਇਲਾਗ): ਅਰਪਿਤਾ ਮੁਖਰਜੀ ਅਤੇ ਰਾਹੁਲ ਵੀ ਚਿਤੇਲਾ (ਗੁਲਮੋਹਰ)
ਸਰਵੋਤਮ ਸਾਊਂਡ ਡਿਜ਼ਾਈਨ: ਆਨੰਦ ਕ੍ਰਿਸ਼ਨਾਮੂਰਤੀ (ਪੋਨੀਅਨ ਸੇਲਵਾਨ ਭਾਗ 1)
ਸਰਵੋਤਮ ਸੰਪਾਦਨ: ਮਹੇਸ਼ ਭੁਵਨੰਦ, ਆਟਮ (ਮਲਿਆਲਮ)
ਸਰਵੋਤਮ ਪ੍ਰੋਡਕਸ਼ਨ ਡਿਜ਼ਾਈਨ: ਅਪਰਾਜਿਤੋ (ਬੰਗਾਲੀ ਫਿਲਮ)
ਵਧੀਆ ਪੋਸ਼ਾਕ ਡਿਜ਼ਾਈਨ: ਨਿੱਕੀ ਜੋਸ਼ੀ, ਕੱਛ ਐਕਸਪ੍ਰੈਸ (ਗੁਜਰਾਤੀ ਫਿਲਮ)
ਸਰਵੋਤਮ ਮੇਕਅੱਪ: ਸੋਮਨਾਥ ਕੁੰਡੂ, ਅਪਰਾਜਿਤੋ (ਬੰਗਾਲੀ ਫਿਲਮ)
ਸਰਵੋਤਮ ਸੰਗੀਤ ਨਿਰਦੇਸ਼ਨ (ਗੀਤ): ਪ੍ਰੀਤਮ (ਬ੍ਰਹਮਾਸਤਰ)
ਸਰਵੋਤਮ ਸੰਗੀਤ ਨਿਰਦੇਸ਼ਨ (ਬੈਕਗ੍ਰਾਊਂਡ ਸਕੋਰ): ਏ. ਆਰ. ਰਹਿਮਾਨ (ਪੋਨੀਅਨ ਸੇਲਵਾਨ ਭਾਗ 1)
ਵਧੀਆ ਲਿਰਿਕਸ: ਨੌਸ਼ਾਦ ਸਦਰ ਖਾਨ (ਫੌਜਾ, ਹਰਿਆਣਵੀ ਫਿਲਮ)
ਸਰਵੋਤਮ ਕੋਰੀਓਗ੍ਰਾਫ਼ੀ: ਜਾਨੀ ਮਾਸਟਰ ਅਤੇ ਸਤੀਸ਼ ਕ੍ਰਿਸ਼ਨਨ (ਤਿਰੁਚਿਤਰੰਬਲਮ)
ਸਰਵੋਤਮ ਐਕਸ਼ਨ ਡਾਇਰੈਕਸ਼ਨ: ਅਨਬਾਰੀਵ (ਕੇ.ਜੀ.ਐੱਫ. ਚੈਪਟਰ 2)
ਵਿਸ਼ੇਸ਼ ਮੈਂਸ਼ਨ: ‘ਗੁਲਮੋਹਰ’ ਲਈ ਮਨੋਜ ਬਾਜਪਾਈ, ਫ਼ਿਲਮ ‘ਕੜੀਕਨ’ ਲਈ ਸੰਗੀਤ ਨਿਰਦੇਸ਼ਕ ਸੰਜੇ ਸਲਿਲ।
ਭਾਸ਼ਾ ਦੇ ਅਧਾਰ ’ਤੇ ਸਰਵੋਤਮ ਫੀਚਰ ਫਿਲਮਾਂ ਦੀ ਸੂਚੀ
ਸਰਵੋਤਮ ਫੀਚਰ ਫਿਲਮ (ਪੰਜਾਬੀ): ਬਾਗੀ ਦੀ ਧੀ
ਸਰਵੋਤਮ ਫੀਚਰ ਫਿਲਮ (ਹਿੰਦੀ): ਗੁਲਮੋਹਰ
ਸਰਵੋਤਮ ਫੀਚਰ ਫਿਲਮ (ਤੇਲਗੂ): ਕਾਰਤਿਕੇਯਾ 2
ਸਰਵੋਤਮ ਫੀਚਰ ਫਿਲਮ (ਤਮਿਲ): ਪੋਨੀਅਨ ਸੇਲਵਾਨ ਭਾਗ 1
ਸਰਵੋਤਮ ਫੀਚਰ ਫਿਲਮ (ਟੀਵਾ): ਸਿਕਾਈਸਲ
ਸਰਵੋਤਮ ਫੀਚਰ ਫਿਲਮ (ਮਲਿਆਲਮ): ਸਾਊਦੀ ਵੇਲਾਕਾ ਸੀ.ਸੀ. 225/2009
ਸਰਵੋਤਮ ਫੀਚਰ ਫਿਲਮ (ਕੰਨੜ): ਕੇ. ਜੀ. ਐੱਫ. ਚੈਪਟਰ 2
ਸਰਵੋਤਮ ਫੀਚਰ ਫਿਲਮ (ਮਰਾਠੀ): ਵਾਲਵੀ
ਸਰਵੋਤਮ ਫੀਚਰ ਫਿਲਮ (ਉੜੀਆ): ਦਮਨ
ਸਰਵੋਤਮ ਫੀਚਰ ਫਿਲਮ (ਮਲਿਆਲਮ): ਆਟਮ
ਸਰਵੋਤਮ ਫੀਚਰ ਫਿਲਮ (ਬੰਗਾਲੀ): ਕਾਬੇਰੀ ਅੰਤਰਧਾਨ
ਸਰਵੋਤਮ ਫੀਚਰ ਫਿਲਮ (ਅਸਾਮੀ): ਇਮੁਤੀ ਪੁਥੀ