The Khalas Tv Blog Punjab 700 ਵਿਦਿਆਰਥੀ ਕੈਨੇਡਾ ਤੋਂ ਹੋਣਗੇ ਡਿਪੋਰਟ ! ਤੁਸੀਂ ਤਾਂ ਪੰਜਾਬ ਦੇ ਇਸ ਏਜੰਟ ਤੋਂ ਆਫਰ ਲੈਟਰ ਨਹੀਂ ਲਿਆ ਸੀ ! PR ਅਪਲਾਈ ਕਰਨ ਵੇਲੇ ਖੁਲਾਸਾ
Punjab

700 ਵਿਦਿਆਰਥੀ ਕੈਨੇਡਾ ਤੋਂ ਹੋਣਗੇ ਡਿਪੋਰਟ ! ਤੁਸੀਂ ਤਾਂ ਪੰਜਾਬ ਦੇ ਇਸ ਏਜੰਟ ਤੋਂ ਆਫਰ ਲੈਟਰ ਨਹੀਂ ਲਿਆ ਸੀ ! PR ਅਪਲਾਈ ਕਰਨ ਵੇਲੇ ਖੁਲਾਸਾ

700 student deport from canada

ਦਸਤਾਵੇਜ਼ ਦੀ ਪੜਤਾਲ ਦੌਰਾਨ ਖੁਲਾਸਾ

ਬਿਊਰੋ ਰਿਪੋਰਟ : ਪੰਜਾਬੀਆਂ ਦੇ ਕੈਨੇਡਾ ਜਾਣ ਦੇ ਜਨੂੰਨ ਨੂੰ ਕੌਣ ਨਹੀਂ ਜਾਣ ਦਾ ਹੈ,ਇਸੇ ਜਨੂੰਨ ਦਾ ਫਾਇਦਾ ਚੁੱਕ ਕੇ 700 ਵਿਦਿਆਰਥੀਆਂ ਦੇ ਨਾਲ ਜਲੰਧਰ ਦੇ ਏਜੰਟ ਨੇ ਠੱਗੀ ਮਾਰ ਲਈ । ਕੈਨੇਡਾ ਵਿੱਚ PR ਅਪਲਾਈ ਕਰਨ ਦਾ ਸਮਾਂ ਆਇਆ ਤਾਂ ਸਾਰਾ ਖੇਡ ਸਮਝ ਆਇਆ ਪਰ ਉਸ ਵੇਲੇ ਤੱਕ ਕਾਫੀ ਦੇਰ ਹੋ ਚੁੱਕੀ ਸੀ । ਫਰਜ਼ੀ ਆਫਰ ਲੈਟਰ ਜਾਰੀ ਕਰਕੇ ਕਾਲਜ ਦਾਖਲਾ ਦਿਵਾਇਆ ਗਿਆ ਅਤੇ ਹੁਣ ਸਾਰਿਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਕੈਨੇਡਾ ਦੀ ਸਰਹੱਦ ਸੁਰੱਖਿਆ ਏਜੰਸੀ ਯਾਨੀ (CBSA) ਨੇ 700 ਵਿਦਿਆਰਥੀਆਂ ਦੇ ਨਾਂ ‘ਤੇ ਚਿੱਠੀ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਨੂੰ ਹੁਣ ਵਾਪਸ ਜਾਣਾ ਪਏਗਾ । ਇੰਨਾਂ ਵਿਦਿਆਰਥੀਆਂ ਕੋਲ ਹੁਣ ਸਿਰਫ ਕੋਰਟ ਵਿੱਚ ਨੋਟਿਸ ਨੂੰ ਚੁਣੌਤੀ ਦੇਣ ਦਾ ਰਸਤਾ ਬਚਿਆ ਹੈ ਜਿਸ ਦੀ ਸੁਣਵਾਈ ਵਿੱਚ 3 ਤੋਂ 4 ਸਾਲ ਦਾ ਸਮਾਂ ਲੱਗ ਸਕਦਾ ਹੈ ।

16 ਤੋਂ 20 ਲੱਖ ਇੱਕ ਵਿਦਿਆਰਥੀ ਤੋਂ ਲਏ ਸਨ

ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 700 ਵਿਦਿਆਰਥੀਆਂ ਨੇ ਜਲੰਧਰ ਵਿੱਚ ਐਜੂਕੇਸ਼ਨ ਮਾਇਗ੍ਰੇਸ਼ਨ ਸਰਵਿਸ ਸੈਂਟਰ ਦੇ ਜ਼ਰੀਏ ਸਟੂਡੈਂਟ ਵੀਜ਼ਾ ਲਈ ਅਰਜ਼ੀ ਦਿੱਤੀ ਸੀ । ਹੰਬਰ ਕਾਲਜ ਵਿੱਚ ਦਾਖਲੇ ਦੇ ਲਈ ਹਰ ਵਿਦਿਆਰਥੀ ਤੋਂ 16 ਤੋਂ 20 ਲੱਖ ਲਏ ਗਏ ਸਨ ਨਾਲ ਹੀ ਹਵਾਈ ਟਿਕਟ ਅਤੇ ਸੁਰੱਖਿਆ ਦਾ ਖਰਚ ਵੱਖ ਤੋਂ ਲਿਆ ਗਿਆ ਸੀ । ਵਿਦਿਆਰਥੀਆਂ ਨੇ ਕਿਹਾ ਜਦੋਂ ਉਹ ਵਿਦੇਸ਼ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਕਾਲਜ ਦੀ ਸਾਰੀਆਂ ਸੀਟਾਂ ਭਰ ਚੁੱਕਿਆ ਹਨ ਅਤੇ ਵਿਦਿਆਰਥੀਆਂ ਨੂੰ ਅਗਲੇ ਸਾਲ 6 ਮਹੀਨੇ ਦਾ ਇੰਤਜ਼ਾਰ ਕਰਨਾ ਹੋਵੇਗਾ । ਇੰਨਾਂ ਵਿਦਿਆਰਥੀਆਂ ਨੂੰ ਏਜੰਸੀ ਨੇ ਫੀਸ ਵਾਪਸ ਕਰ ਦਿੱਤੀ ਅਤੇ ਅਗਲੇ ਸਾਲ ਦਾਖਲਾ ਕਰਵਾਇਆ । ਵਿਦਿਆਰਥੀਆਂ ਨੇ ਪੜਾਈ ਪੂਰੀ ਕੀਤੀ । ਕੰਮ ਦਾ ਤਜ਼ੁਰਬਾ ਹਾਸਲ ਕਰਕੇ PR ਦੇ ਲਈ ਅਰਜ਼ੀ ਦਿੱਤੀ ਗਈ ।

ਦਸਤਾਵੇਜ਼ ਦੀ ਪੜਤਾਲ ਵਿੱਚ ਖੁਲਾਸਾ

PR ਦੇ ਸਮੇਂ ਜਦੋਂ CBSA ਨੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਵਿਦਿਆਰਥੀਆਂ ਨੂੰ ਜੋ ਆਫਰ ਲੈਟਰ ਏਜੰਟ ਨੇ ਦਿੱਤੇ ਸਨ ਉਹ ਫਰਜ਼ੀ ਸਨ । ਇਸ ਲਈ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ । ਜਲੰਧਰ ਦੇ ਜਿਸ ਏਜੰਟ ਨੇ ਇਹ ਸਟਡੀ ਵੀਜ਼ਾ ਲਗਵਾਇਆ ਸੀ ਉੱਥੇ ਹੁਣ ਤਾਲਾ ਲੱਗਿਆ ਹੈ ।ਦੱਸਿਆ ਜਾ ਰਿਹਾ ਹੈ ਏਜੰਟ ਫਰਾਰ ਹੈ ।

Exit mobile version