India Punjab

ਬਜ਼ੁਰਗਾਂ ਲਈ ਅੱਜ ਦਾ ਦਿਨ ਬਹੁਤ ਖਾਸ ! ਇਸ ਯੋਜਨਾ ਦੀ ਸ਼ੁਰੂਆਤ ਨਾਲ ਧੀਆਂ-ਪੁੱਤਾਂ ਦੀ ਟੈਨਸ਼ਨ ਵੀ ਦੂਰ !

ਬਿਉਰੋ ਰਿਪੋਰਟ – ਕੇਂਦਰੀ ਕੈਬਨਿਟ ਵੱਲੋਂ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਆਯੂਸ਼ਮਾਨ ਭਾਰਤ ਸਿਹਤ ਯੋਜਨਾ (Ayushman Bharat Yojna) ਤਹਿਤ ਮੁਫਤ ਇਲਾਜ ਦਾ ਐਲਾਨ ਕੀਤਾ ਗਿਆ ਸੀ ਇਸ ਨੂੰ ਅੱਜ ਯਾਨੀ 29 ਅਕਤੂਬਰ ਤੋਂ ਲਾਗੂ ਕਰ ਦਿੱਤਾ ਗਿਆ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ (Pm Narinder Modi) ਵੱਲੋਂ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ । ਇਸ ਦੇ ਤਹਿਤ ਹਰ ਸਾਲ 5 ਲੱਖ ਤੱਕ ਦਾ ਇਲਾਜ ਮੁਫਤ ਕਰਵਾਇਆ ਜਾ ਸਕੇਗਾ।

ਖਾਸ ਗੱਲ ਇਹ ਹੈ ਕਿ ਮੁਫਤ ਇਲਾਜ ਦੇ ਲਈ ਕੋਈ ਸ਼ਰਤ ਨਹੀਂ ਰਹੇਗੀ । ਇਨਕਮ ਟੈਕਸ (Income Tax),ਪੈਂਸ਼ਨਰ(Pentioner),ਬੈਂਕ ਬੈਲੰਸ(Bank Blance),ਜ਼ਮੀਨ ਜਾਂ ਪੁਰਾਣੀ ਬਿਮਾਰੀ ਦੇ ਅਦਾਰ ‘ਤੇ ਕਿਸੇ ਵੀ ਬਜ਼ੁਰਗ ਨੂੰ ਇਸ ਯੋਜਨਾ ਦੇ ਤਹਿਤ ਬਾਹਰ ਨਹੀਂ ਕੀਤਾ ਜਾਵੇਗਾ । ਦੇਸ਼ ਵਿੱਚ 70 ਸਾਲ ਤੋਂ ਜ਼ਿਆਦਾ ਉਮਰ ਦੇ ਤਕਰੀਬਨ 6 ਕਰੋੜ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ ।

ਹੁਣ ਤੱਕ 35 ਕਰੋੜ ਤੋਂ ਜ਼ਿਆਦਾ ਲੋਕ ਇਸ ਯੋਜਨਾ ਦਾ ਲਾਭ ਚੁੱਕ ਰਹੇ ਹਨ । 70 ਸਾਲ ਦੀ ਉਮਰ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਤੋਂ ਬਾਅਦ ਹੁਣ ਗਿਣਤੀ 40 ਕਰੋੜ ਹੋ ਜਾਵੇਗੀ । ਯਾਨੀ ਹੁਣ ਲੋਕ ਪ੍ਰਾਈਵੇਟ ਹਸਪਤਾਲ ਵਿੱਚ ਜਾਕੇ 5 ਲੱਖ ਤੱਕ ਦਾ ਇਲਾਜ ਫ੍ਰੀ ਵਿੱਚ ਕਰਾ ਸਕਣਗੇ । ਇਸ ਵਿੱਚ ਇਲਾਜ ਦਾ ਪੈਸਾ ਸਰਕਾਰ ਦੇਵੇਗੀ । ਇਸ ਯੋਜਨਾ ਵਿੱਚ ਪੁਰਾਣੀ ਬਿਮਾਰੀਆਂ ਵੀ ਕਵਰ ਹੋਣਗੀਆਂ । ਕਿਸੇ ਬਿਮਾਰੀ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਖਰਚ ਇਸ ਵਿੱਚ ਕਵਰ ਹੁੰਦਾ ਹੈ । ਇਸ ਦੇ ਇਲਾਵਾ ਸਾਰੇ ਮੈਡੀਕਲ ਜਾਂਚ,ਆਪਰੇਸ਼ਨ ਅਤੇ ਦਵਾਈਆਂ ਦਾ ਖਰਚ ਵੀ ਸ਼ਾਮਲ ਹੈ ।

ਕੇਂਦਰ ਸਰਕਾਰ ਨੇ 2017 ਤੋਂ ਆਯੂਸ਼ਮਾਨ ਭਾਰਤ ਯੋਜਨਾ ਦੀ ਸ਼ੁਰੂਆਤ ਕੀਤੀ ਸੀ,ਦਾਅਵਾ ਕੀਤਾ ਗਿਆ ਸੀ ਇਹ ਦੁਨੀਆ ਦੀ ਸਭ ਤੋਂ ਵੱਡੀ ਬੀਮਾ ਯੋਜਨਾ ਹੈ ਜੋ ਦੇਸ਼ ਦੇ ਸਭ ਤੋਂ ਗਰੀਬ 40 ਫੀਸਦੀ ਲੋਕਾਂ ਨੂੰ ਹਰ ਸਾਲ 5 ਲੱਖ ਰੁਪਏ ਤੱਕ ਮੁਫਤ ਇਲਾਜ ਦੀ ਸੁਵਿਧਾ ਦਿੰਦੀ ਹੈ । ਕੌਮੀ ਸਿਹਤ ਨੀਤੀ ਦੇ ਤਹਿਤ ਕੇਂਦਰ ਸਰਕਾਰ ਨੇ ਇਹ ਯੋਜਨਾ ਸਾਲ 2017 ਨੂੰ ਸ਼ੁਰੂ ਕੀਤੀ ਸੀ।

ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਦੇਸ਼ ਭਰ ਚੁਨਿੰਦਾ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਜਾ ਸਕਦਾ ਹੈ । ਭਰਤੀ ਹੋਣ ਦੇ 10 ਦਿਨ ਪਹਿਲਾ ਅਤੇ ਬਾਅਦ ਵਿੱਚ ਖਰਚ ਦਾ ਵੀ ਇਸ ਯੋਜਨਾ ਦੇ ਤਹਿਤ ਭੁਗਤਾਨ ਕੀਤਾ ਜਾ ਸਕਦਾ ਹੈ ।