International

ਇਜ਼ਰਾਇਲੀ ਹਮਲੇ ਵਿੱਚ 70 ਲੋਕ ਮਾਰੇ ਗਏ : ਹਮਾਸ ਸਿਹਤ ਮੰਤਰਾਲਾ

ਗਾਜ਼ਾ ਦੇ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਨੇ ਕਿਹਾ ਕਿ ਦੱਖਣੀ ਸ਼ਹਿਰ ਖਾਨ ਯੂਨਿਸ ਵਿੱਚ ਇਜ਼ਰਾਈਲੀ ਹਮਲੇ ਵਿੱਚ ਘੱਟੋ-ਘੱਟ 70 ਲੋਕ ਮਾਰੇ ਗਏ ਹਨ। ਇਹ ਉਦੋਂ ਵਾਪਰਿਆ ਜਦੋਂ ਇਜ਼ਰਾਈਲ ਨੇ ਫਲਸਤੀਨੀ ਅੱਤਵਾਦੀਆਂ ਵਿਰੁੱਧ ਮੁਹਿੰਮ ਤੋਂ ਪਹਿਲਾਂ ਗਾਜ਼ਾ ਦੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਸੀ।

ਇਜ਼ਰਾਇਲੀ ਫੌਜ ਨੇ ਸੋਮਵਾਰ ਸਵੇਰੇ ਕਿਹਾ ਕਿ ਖਾਨ ਯੂਨਿਸ ਦੇ ਪੂਰਬੀ ਖੇਤਰਾਂ ਤੋਂ ਮਹੱਤਵਪੂਰਨ ਅੱਤਵਾਦੀ ਗਤੀਵਿਧੀਆਂ ਅਤੇ ਰਾਕੇਟ ਹਮਲੇ ਹੋਏ ਹਨ। ਉਸ ਇਲਾਕੇ ‘ਚ ਰਹਿਣ ਵਾਲੇ ਲੋਕਾਂ ਨੂੰ ਅਲ-ਮਵਾਸੀ ਰਿਹਾਇਸ਼ੀ ਇਲਾਕੇ ‘ਚ ਜਾਣ ਲਈ ਕਿਹਾ ਗਿਆ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਇਸ ਤੋਂ ਬਾਅਦ ਇਲਾਕੇ ‘ਚ ਭਾਰੀ ਬੰਬਾਰੀ ਕੀਤੀ ਗਈ, ਜਿਸ ਕਾਰਨ ਅੱਤਵਾਦੀਆਂ ਅਤੇ ਉਨ੍ਹਾਂ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਗਿਆ।

ਉਥੇ ਸੈਂਕੜੇ ਲੋਕ ਪੈਦਲ ਅਤੇ ਕਾਰਾਂ ਵਿਚ ਦੌੜਦੇ ਦੇਖੇ ਗਏ। ਇਸ ਦੌਰਾਨ ਫਲਸਤੀਨੀ ਰੈੱਡ ਕ੍ਰੀਸੈਂਟ ਨੇ ਕਿਹਾ ਹੈ ਕਿ ਪੰਜ ਲਾਸ਼ਾਂ ਅਤੇ 33 ਜ਼ਖਮੀਆਂ ਨੂੰ ਅਲ ਅਮਲ ਹਸਪਤਾਲ ਲਿਆਂਦਾ ਗਿਆ ਹੈ। ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਜ਼ਰਾਈਲ ਦੇ ਇਸ ਆਦੇਸ਼ ਤੋਂ ਬਾਅਦ ਖਾਨ ਯੂਨਿਸ ਤੋਂ ਦੋ ਕਿਲੋਮੀਟਰ ਪੂਰਬ ਵਿਚ ਸਥਿਤ ਮਾਨ ਅਤੇ ਬਾਨੀ ਸੁਹੇਲਾ ਕਸਬਿਆਂ ਵਿਚ ਸਥਿਤ ਉਨ੍ਹਾਂ ਦੇ ਕਲੀਨਿਕਾਂ ਵਿਚ ਸੇਵਾਵਾਂ ਠੱਪ ਹੋ ਗਈਆਂ ਹਨ। ਇਜ਼ਰਾਈਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹੁਕਮ ਹਸਪਤਾਲਾਂ ‘ਤੇ ਲਾਗੂ ਨਹੀਂ ਹੁੰਦਾ।