‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਪੰਜਾਬ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਬਾਰੇ ਭਰੋਸੇਯੋਗ ਤੇ ਤਾਜਾ ਜਾਣਕਾਰੀ ਦੇਣ ਲਈ ਸੋਸ਼ਲ ਮੀਡੀਆ ਦੀਆਂ 15 ਟੀਮਾਂ ਦਾ ਗਠਨ ਕੀਤਾ ਹੈ। ਲੰਘੇ ਬੁੱਧਵਾਰ ਨੂੰ ਪੰਜਾਬ ਮੰਤਰੀ ਮੰਡਲ ਵਿੱਚ ਇਸਦਾ ਫੈਸਲਾ ਲਿਆ ਗਿਆ ਹੈ।
ਪੰਜਾਬ ਸਰਕਾਰ ਨੇ Public Relation Development ਤਹਿਤ ਇਹਨਾਂ ਸੋਸ਼ਲ ਮੀਡੀਆ ਟੀਮਾਂ ਦਾ ਗਠਨ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸੋਸ਼ਲ ਮੀਡੀਆ ਦੀਆਂ ਇਹਨਾਂ 15 ਟੀਮਾਂ ਵਿੱਚ 63 ਸੋਸ਼ਲ ਮੀਡੀਆ ਮਾਹਰਾਂ ਦੀ ਭਰਤੀ ਕੀਤੀ ਜਾਵੇਗੀ। ਇਹ ਸਾਰੇ ਕਰਮਚਾਰੀ ਇੱਕ ਸਾਲ ਲਈ ਆਊਟਸੋਰਸ ਰਾਹੀਂ ਭਰਤੀ ਕੀਤੇ ਜਾਣਗੇ। ਸੋਸ਼ਲ ਮੀਡੀਆ ਦੀਆਂ ਇਹਨਾਂ ਟੀਮਾਂ ਲਈ ਸਾਲਾਨਾ 7 ਕਰੋੜ ਰੁਪਏ ਦਾ ਬਜਟ ਨਿਰਧਾਰਿਤ ਕੀਤਾ ਗਿਆ ਹੈ।
ਸੋਸ਼ਲ ਮੀਡੀਆ ਲਈ ਅਸਾਮੀਆਂ ਬਾਰੇ ਵੇਰਵਾ ਅੱਗੇ ਦਿੱਤਾ ਗਿਆ ਹੈ:
| Sr. No. | ਅਹੁਦਾ | ਅਸਾਮੀਆਂ ਦੀ ਗਿਣਤੀ |
| 1. | ਮੀਡੀਆ ਮੈਨੇਜਰ | 1 |
| 2. | ਸਹਾਇਕ ਮੀਡੀਆ ਮੈਨੇਜਰ | 2 |
| 3. | ਡਿਜੀਟਲ ਮੀਡੀਆ ਐਗਜੈਕਟਿਵ | 15 |
| 4. | ਵੀਡੀਓ ਐਡੀਟਰ | 15 |
| 5. | ਗ੍ਰਾਫਿਕ ਡਿਜਾਈਨਰ | 15 |
| 6. | ਸਮੱਗਰੀ ਲੇਖਕ | 15 |
ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ COVA ਮੋਬਾਇਲ APP ਜ਼ਰੀਏ ਲੋਕਾਂ ਨੂੰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੁਣ ਪੰਜਾਬ ਸਰਕਾਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਕੋਰੋਨਾ ਮਹਾਂਮਾਰੀ ਦੀ ਜਾਗਰੂਕਤਾ ਫੈਲਾਉਣਾ ਚਾਹੁੰਦੀ ਹੈ। ਸਵਾਲ ਇਹ ਉੱਠਦਾ ਹੈ ਕਿ ਕਿਤੇ ਸਰਕਾਰ ਵੱਲੋਂ ਇਸਦੀ ਵਰਤੋਂ ਆਪਣੇ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਗਿਣਾਉਣ ‘ਤੇ ਹੀ ਨਾ ਕੀਤੀ ਜਾਣ ਲੱਗ ਜਾਵੇ, ਬਜਾਇ ਕੋਰੋਨਾ ਬਾਰੇ ਵਾਜਬ ਜਾਣਕਾਰੀ ਦੇਣ ਦੇ!

