International

ਜੁੱਡੋ ਦੇ ਅਭਿਆਸ ਦੌਰਾਨ 7 ਸਾਲ ਦੇ ਲੜਕੇ ਨਾਲ ਕੋਚ ਨੇ ਕੀਤਾ ਖੌਫਨਾਕ ਕੰਮ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਾਈਵਾਨ ਵਿੱਚ ਜੁੱਡੋ ਦੀ ਪ੍ਰੈਕਟਿਸ ਇਕ ਸੱਤ ਸਾਲ ਦੇ ਲੜਕੇ ਨੂੰ ਮਹਿੰਗੀ ਪੈ ਗਈ।ਇਸ ਲੜਕੇ ਨੂੰ ਪ੍ਰੈਕਟਿਸ ਦੌਰਾਨ ਕਰੀਬ 27 ਵਾਰ ਜ਼ਮੀਨ ‘ਤੇ ਮਾਰਿਆ ਗਿਆ, ਜਿਸਦੇ ਨਤੀਜੇ ਵਜੋਂ ਉਸਦੇ ਦਿਮਾਗ ‘ਤੇ ਕਈ ਗੰਭੀਰ ਸੱਟਾਂ ਵੱਜੀਆਂ ਤੇ ਉਸਦੀ ਮੌਤ ਹੋ ਗਈ। ਹਾਲਾਂਕਿ ਲੜਕੇ ਨੂੰ ਬਚਾਉਣ ਲਈ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ।ਬੀਬੀਸੀ ਦੀ ਖਬਰ ਮੁਤਾਬਿਕ ਇਸ ਲੜਕੇ ਦੀ ਪਛਾਣ ਨਹੀਂ ਹੋਈ ਹੈ।ਇਹ ਲੜਕਾ ਸੱਟਾਂ ਕਾਰਨ ਕੋਮਾ ਵਿਚ ਚਲਾ ਗਿਆ ਸੀ।


ਮੀਡੀਆ ਰਿਪੋਰਟਾਂ ਅਨੁਸਾਰ 70 ਦਿਨਾਂ ਬਾਅਦ ਇਸ ਲੜਕੇ ਦੇ ਪਰਿਵਾਰ ਨੇ ਇਸਨੂੰ ਬਚਾਅ ਮਸ਼ੀਨਾਂ ਤੋਂ ਹਟਾ ਲਿਆ। ਸਥਾਨਕ ਨਿਊਜ਼ ਸਾਇਟ ਤੈਪਈ ਟਾਈਮਸ ਦੇ ਅਨਸੁਰਾ ਲੜਕੇ ਦੇ 60 ਸਾਲ ਦੇ ਕੋਚ ਨੂੰ ਇਕ ਬੱਚੇ ਉੱਤੇ ਸ਼ਰੀਰਕ ਤਸ਼ੱਦਦ ਕਰਨ ਤੇ ਉਸਨੂੰ ਗੰਭੀਰ ਜਖਮੀ ਕਰਨ ਦੇ ਦੋਸ਼ਾਂ ਹੇਠ ਨਾਮਜਦ ਕੀਤਾ ਗਿਆ ਹੈ ਤੇ ਇਸਨੂੰ ਜਮਾਨਤ ਮਿਲ ਚੁੱਕੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੀੜਤ ਦੀ ਮੌਤ ਤੋਂ ਬਾਅਦ ਜੇਕਰ ਇਹ ਕੋਚ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਇਸਨੂੰ ਘੱਟੋ-ਘੱਟ 7 ਸਾਲ ਦੀ ਸਜਾ ਹੋ ਸਕਦੀ ਹੈ।

ਜਿਕਰਯੋਗ ਹੈ ਕਿ ਇਸ 7 ਸਾਲ ਦੇ ਲੜਕੇ ਨੇ 21 ਅਪ੍ਰੈਲ ਨੂੰ ਆਪਣੇ ਇਕ ਅੰਕਲ ਦੀ ਦੇਖਰੇਖ ਵਿਚ ਇਹ ਕਲਾਸ ਜੁਆਇਨ ਕੀਤੀ ਸੀ, ਜਿਸਨੇ ਬਕਾਇਗਾ ਜੁਡੋ ਕਲਾਸ ਦੀ ਵੀਡੀਓ ਵੀ ਬਣਾਈ ਸੀ ਤਾਂ ਲੜਕੇ ਦੇ ਪਰਿਵਾਰ ਨੂੰ ਦੱਸਿਆ ਜਾ ਸਕੇ ਕਿ ਇਹ ਕਲਾਸ ਲੜਕੇ ਲਈ ਸਹੀ ਨਹੀਂ ਹੈ।ਇਸ ਵੀਡੀਓ ਵਿਚ ਲੜਕੇ ਨੂੰ ਜਮੀਨ ‘ਤੇ ਸੁੱਟਦੇ ਵੇਖਿਆ ਜਾ ਸਕਦਾ ਹੈ।


ਇਹ ਸਵਾਲ ਵੀ ਉੱਠਦੇ ਰਹੇ ਹਨ ਕਿ ਲੜਕੇ ਦੇ ਅੰਕਲ ਨੇ ਕੋਚ ਨੂੰ ਅਜਿਹਾ ਕਰਨ ਤੋਂ ਕਿਉਂ ਨਹੀਂ ਰੋਕਿਆ। ਇਸ ਤੇ ਤਾਈਵਾਨ ਦੇ ਮਾਹਿਰਾ ਦਾ ਕਹਿਣਾ ਹੈ ਕਿ ਜੁਡੋ ਦੇ ਅਧਿਆਪਕਾਂ ਦੇ ਆਦਰ ਅਤੇ ਸਤਿਕਾਰ ਕਾਰਨ ਕਿਸੇ ਵੀ ਤਰ੍ਹਾਂ ਦੇ ਹਾਲਤਾਂ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਦੇ ਇਸ ਅਧਿਕਾਰ ਨੂੰ ਮੰਨਣਾ ਪੈਂਦਾ ਹੈ ਤੇ ਅਜਿਹਾ ਹੀ ਲੜਕੇ ਦੇ ਅੰਕਲ ਨੇ ਕੀਤਾ ਹੈ।


ਬਾਅਦ ਵਿਚ ਪਤਾ ਲੱਗਿਆ ਹੈ ਕਿ ਕੋਚ ਬਿਨਾਂ ਲਾਇਸੈਂਸ ਦੇ ਸਿਖਲਾਈ ਦੇ ਰਿਹਾ ਸੀ। ਤਾਈਵਾਨ ਦੇ ਮੀਡੀਆ ਅਨੁਸਾਰ ਇਸ ਤਰ੍ਹਾਂ ਦੇ ਹੋਰਨਾਂ ਕੋਚਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਇਸ ਲੜਕੇ ਦੇ ਮਾਪਿਆਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ।