7 ਵਿਦਿਆਰਥੀ ਯੂਨੀਅਨ ਨੇ ਮਿਲਕੇ ਐਕਸ਼ਨ ਕਮੇਟੀ ਦਾ ਵੀ ਗਠਨ ਕੀਤਾ
‘ਦ ਖ਼ਾਲਸ ਬਿਊਰੋ : ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਸਹੂਲਤਾਂ ਨੂੰ ਲੈ ਕੇ 7 ਯੂਨਿਅਨ ਨੇ ਮਿਲਕੇ 11 ਮਤੇ ਪਾਸ ਕੀਤੇ ਹਨ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ ਇਕੱਤਰਤਾ ਵਿੱਚ ਵਿਦਿਆਰਥੀਆਂ ਨੇ ਲੰਮੇ ਵਿਚਾਰ ਤੋਂ ਬਾਅਦ ਕੁਝ ਡਿਮਾਂਡ GNDU ਪ੍ਰਸ਼ਾਸਨ ਦੇ ਸਾਹਮਣੇ ਰੱਖੀਆਂ । ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ ਇਸ ਨੂੰ ਵੇਖ ਦੇ ਹੋਏ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਵੀ ਮੌਜੂਦ ਰਹੇ। ਇਸ ਦੌਰਾਨ 7 ਯੂਨੀਅਨ ਨੇ ਮਿਲਕੇ ਇੱਕ ਐਕਸ਼ਨ ਕਮੇਟੀ ਦਾ ਵੀ ਗਠਨ ਕੀਤਾ।
ਵਿਦਿਆਰਥੀਆਂ ਦੀ 11 ਡਿਮਾਂਡ
- ਲਾਇਬ੍ਰੇਰੀ ਦੇ Rare Book Section ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਪੂਰਣ ਸਤਿਕਾਰ ਬਹਾਲ ਕੀਤਾ ਜਾਵੇ।
- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਫੀਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਰਾਬਰ ਕੀਤੀ ਜਾਵੇ।
- ਲਾਇਬ੍ਰੇਰੀ ਵਿੱਚ ਯੂਨੀਵਰਸਿਟੀ ਦੇ 20% ਵਿਦਿਆਰਥੀਆਂ ਦੇ ਗਿਣਤੀ ਦੇ ਹਿਸਾਬ ਨਾਲ ਕੁਰਸੀਆਂ ਦਾ ਪ੍ਰਬੰਧ ਕੀਤਾ ਜਾਵੇ।
- Reseach Scholar ਯੂਨੀਅਨ ਭੰਗ ਕਰਕੇ ਨਵੀਂ ਬਣਾਈ ਜਾਵੇ ਜਿਸਦੇ ਅਹੁਦੇਦਾਰਾਂ ਦੀ ਚੋਣ ਖੋਜਾਰਥੀ ਆਪ ਕਰਨ।
- Research Scholars ਦੀ ਕਾਰ ਬਿਨਾ ਰੋਕ ਟੋਕ ਅੰਦਰ ਆਉਣ ਦਿੱਤੀ ਜਾਵੇ ਤੇ ਉਹਨਾਂ ਦਾ ਬਣਦਾ ਮਾਣ ਬਹਾਲ ਕੀਤਾ ਜਾਵੇ।
- ਯੂਨੀਵਰਸਿਟੀ ਚ ਲੋਕਤੰਤਰਿਕ ਢੰਗ ਨਾਲ ਵਿਦਿਆਰਥੀ ਚੋਣਾਂ ਹੋਣ ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਨੁਮਾਇੰਦਿਆਂ ਦਾ ਪਤਾ ਹੋਵੇ।
- ਲੇਟ ਫੀਸ, ਜੁਰਮਾਨਾ, ਘੱਟ ਹਾਜ਼ਰੀ ਦੇ ਮਸਲੇ ‘ਤੇ ਨਾਮ ਕੱਟਣ ਵਰਗੇ ਮੁਦਿਆਂ ‘ਤੇ ਇਕਪਾਸੜ ਕਾਰਵਾਈ ਰੋਕਣ ਲਈ ਸ਼ਿਕਾਇਤ ਨਿਵਾਰਣ ਜਾਂ Review Committee ਬਣਾ ਕੇ ਬੱਚਿਆਂ ਦਾ ਪੱਖ ਸੁਣਿਆ ਜਾਵੇ ਤੇ ਇਸ ਕਮੇਟੀ ਚ ਵਿਦਿਆਰਥੀ ਵੀ ਸ਼ਾਮਲ ਕੀਤੇ ਜਾਣ।
- ਯੂਨੀਵਰਸਿਟੀ ਚ ਸੈਮੀਨਾਰ ਕਰਾਉਣ ਲਈ ਜਾਂ ਹੋਰ ਵੀ ਸਮਾਜਿਕ ਪ੍ਰੋਗਰਾਮ ਕਰਾਉਣ ਲਈ ਵਿਦਿਆਰਥੀਆਂ ਨੂੰ ਸੈਮੀਨਾਰ ਹਾਲ ਜਾਂ ਲੋੜੀਂਦੀ ਢੁਕਵੀਂ ਥਾਂ ਬਿਨਾਂ ਕਿਸੇ ਖਰਚੇ ਦੇ ਮੁਹੱਈਆ ਕਰਾਈ ਜਾਵੇ।
- ਵਿਦਿਆਰਥੀਆਂ ਕੋਲੋਂ ਪਾਰਕਿੰਗ ਫੀਸ ਨਾ ਲਈ ਜਾਵੇ ਤੇ ਬੁਲਟ ਮੋਟਰਸਾਇਕਲ ਦੀ ਐਂਟਰੀ ਬਾਕੀ ਦੋ ਪਹੀਆ ਵਾਹਨਾਂ ਵਾਂਗ ਬਹਾਲ ਕੀਤੀ ਜਾਵੇ।
- ਵਿਦਿਆਰਥੀਆਂ ਨੂੰ ਸਮਾਜਿਕ ਵਿਗਿਆਨ (social science) ਦੇ ਵਿਸ਼ੇ ਚ ਮਾਂ ਬੋਲੀ ਚ ਦਾਖਲਾ ਤੇ ਆਮ ਪ੍ਰੀਖਿਆ ਦੇਣ ਦਾ ਹੱਕ ਦਿੱਤਾ ਜਾਵੇ।
- ਕੰਟੀਨਾਂ ਦੇ ਮਨਜੂਰਸ਼ੁਦਾ ਰੇਟ ਲਾਗੂ ਕੀਤੇ ਜਾਣ।