ਮੋਹਾਲੀ ਪੁਲਿਸ ਨੇ ਦੋ ਪਹੀਆ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲਿਸ ਨੇ 47 ਚੋਰੀ ਦੇ ਵਾਹਨ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਹਰਮੀਤ ਸਿੰਘ, ਗੁਰੂ ਪ੍ਰਤਾਪ ਸਿੰਘ, ਗੁਰਕੀਰਤ ਉਰਫ ਗੋਗੀ, ਅਭਿਸ਼ੇਕ ਉਰਫ ਅਭੀ, ਹਰਮਨਜੋਤ ਸਿੰਘ, ਸ਼ੁਭਕਰਨ ਉਰਫ ਸ਼ੁਭ ਅਤੇ ਅਮਨਿੰਦਰ ਵਜੋਂ ਹੋਈ ਹੈ।
ਮੁਹਾਲੀ ਦੇ ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸ਼ਾਹੀ ਸ਼ੌਕ ਸੀ। ਪਹਿਲਾਂ ਉਹ ਕਾਰ ਵਿੱਚ ਬੈਠ ਕੇ ਚੰਡੀਗੜ੍ਹ, ਮੁਹਾਲੀ, ਖਰੜ ਅਤੇ ਹੋਰ ਥਾਵਾਂ ਦੀ ਰੇਕੀ ਕਰਦਾ ਸੀ। ਉਹ ਜਿੱਥੇ ਵੀ ਦੋ ਪਹੀਆ ਵਾਹਨ ਖੜ੍ਹੇ ਦੇਖਦੇ ਸਨ, ਮੌਕਾ ਮਿਲਦਿਆਂ ਹੀ ਇਨ੍ਹਾਂ ਨੂੰ ਚੋਰੀ ਕਰ ਲੈਂਦੇ ਸਨ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਇੱਕ ਮਾਸਟਰ ਚਾਬੀ ਤਿਆਰ ਕੀਤੀ ਸੀ ਜਿਸ ਨਾਲ ਮੁਲਜ਼ਮ ਵਾਰਦਾਤ ਨੂੰ ਅੰਜਾਮ ਦਿੰਦੇ ਸੀ।
ਪੁਲਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਦੋਪਹੀਆ ਵਾਹਨ ਚੋਰੀ ਕਰਨ ਤੋਂ ਬਾਅਦ ਉਸ ‘ਤੇ ਜਾਅਲੀ ਨੰਬਰ ਪਲੇਟ ਲਗਾ ਕੇ ਉਸ ਨੂੰ ਚੰਗੀ ਕੀਮਤ ‘ਤੇ ਵੇਚ ਦਿੰਦੇ ਸੀ। ਇਹ ਗਰੋਹ ਪਿਛਲੇ ਕਾਫ਼ੀ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਦੋ ਪਹੀਆ ਵਾਹਨ ਸਾਰੇ ਮਹਿੰਗੇ ਹਨ। ਵਾਹਨ ਚੋਰੀ ਕਰਨ ਤੋਂ ਬਾਅਦ ਮੁਲਜ਼ਮ ਇਨ੍ਹਾਂ ਨੂੰ ਵੱਖ-ਵੱਖ ਥਾਵਾਂ ‘ਤੇ ਛੁਪਾ ਲੈਂਦੇ ਸਨ।