Punjab

ਸਿਹਤ ਵਿਭਾਗ ਨੇ ਜਾਰੀ ਕੀਤੇ 7 ਸੁਧਾਰ ਨੁਕਤੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਨੇ ਸਮੂਹ ਸਿਵਲ ਸਰਜਨ ਪੰਜਾਬ ਰਾਜ ਅਤੇ ਮੈਡੀਕਲ ਸੁਪਰਡੈਂਟਾਂ ਨੂੰ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਸਬੰਧੀ ਸੱਤ ਨੁਕਾਤੀ ਸੁਧਾਰ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਇਨ੍ਹਾਂ ਸੁਧਾਰਾਂ ਵਿੱਚ :

• ਸਮੇਂ ਦੀ ਪਾਬੰਦੀ ਦਾ ਧਿਆਨ ਰੱਖਿਆ ਜਾਵੇ।

• ਹਸਪਤਾਲ ਦੀ ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਰੱਖਿਆ ਜਾਵੇ।

• ਮਰੀਜ਼ਾਂ ਨੂੰ ਹਸਪਤਾਲ ਵਿੱਚ ਮੁਫ਼ਤ ਟੈਸਟ ਅਤੇ ਦਵਾਈਆਂ ਉਪਲੱਬਧ ਕਰਵਾਉਣ ਲਈ ਪ੍ਰਬੰਧ ਕੀਤੇ ਜਾਣ।

• ਜਿਹੜੇ ਸਟਾਫ਼ ਨੂੰ ਯੂਨੀਫਾਰਮ ਨਿਰਧਾਰਤ ਕੀਤੀ ਗਈ ਹੈ, ਉਹ ਪਾਉਣੀ ਜ਼ਰੂਰੀ ਕੀਤੀ ਜਾਵੇ।

• ਸਾਰੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ਼ (ਜਿਨ੍ਹਾਂ ਨੂੰ ਨਿਰਧਾਰਤ ਹੈ), ਨੂੰ ਚਿੱਟਾ ਕੋਟ ਪਾਉਣਾ ਯਕੀਨੀ ਬਣਾਇਆ ਜਾਵੇ।

• ਅਧਿਕਾਰੀਆਂ, ਕਰਮਚਾਰੀਆਂ ਦੇ ਸ਼ਨਾਖਤੀ ਕਾਰਡ ਪਾਏ, ਲਗਾਏ ਜਾਣ।

• ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਰਿਸ਼ਤੇਦਾਰਾਂ ਨਾਲ ਹਲੀਮੀ ਦਾ ਵਤੀਰਾ ਰੱਖਿਆ ਜਾਵੇ।

ਇਸ ਤੋਂ ਪਹਿਲਾ ਵੀ ਵੱਖ-ਵੱਖ ਮਹਿਕਮਿਆਂ ਨੇ ਸਮੇਂ ਸਿਰ ਹਾਜ਼ਰ ਹੋਣ, ਹਾਜ਼ਰੀ ਯਕੀਨੀ ਬਣਾਉਣ ਅਤੇ ਸਫਾਈ ਦਾ ਪ੍ਰਬੰਧ ਅਤੇ ਕਈ ਹੋਰ ਜ਼ਰੂਰੀ ਹੁਕਮ ਜਾਰੀ ਕੀਤੇ ਸਨ।