ਬਿਊਰੋ ਰਿਪੋਰਟ : ‘ਕਹਿੰਦੇ ਹਨ ਲਾਲਚ ਬੁਰੀ ਬਲਾ ਹੁੰਦੀ ਹੈ’ । ‘ਜਿਹੜੇ ਆਦਮੀ ਦੂਜੇ ਲਈ ਖੱਡ ਖੋਦ ਦੇ ਹਨ ਉਹ ਆਪ ਡਿੱਗ ਜਾਂਦੇ ਹਨ’ । ਇਹ 2 ਕਹਾਵਤਾਂ ਤੁਸੀਂ ਅਸਰ ਆਪਣੀ ਜ਼ਿੰਦਗੀ ਵਿੱਚ ਸੁਣਿਆਂ ਹੋਣਗੀਆਂ ਅੱਜ ਅਸੀਂ ਤੁਹਾਨੂੰ ਇਸੇ ਨਾਲ ਜੁੜੀ ਇੱਕ ਵਾਰਦਾਤ ਬਾਰੇ ਦੱਸਦੇ ਹਾਂ ਜਿਸ ਵਿੱਚ ਦੋਸਤੀ,ਸਾਜਿਸ਼,ਕਤਲ ਅਤੇ ਫਿਰ ਗ੍ਰਿਫ਼ਤਾਰੀ ਹੁੰਦੀ। ਇਸ ਪੂਰੀ ਸਾਜਿਸ਼ ਵਿੱਚ 7 ਲੋਕ ਸ਼ਾਮਲ ਹਨ ਜਿੰਨਾਂ ਨੇ ਟੀਵੀ ਸੀਰੀਅਲ ‘ਕ੍ਰਾਈਮ ਪੈਟਰੋਲ’ ਵੇਖਕੇ ਰਾਤੋ- ਰਾਤ ਅਮੀਰ ਹੋਣ ਦਾ ਸੁਪਣਾ ਵੇਖਿਆ ਸੀ।
7 ਲੋਕਾਂ ਨੇ ਮਿਲਕੇ ਇੱਕ ਖੌਫਨਾਕ ਸਾਜਿਸ਼ ਰਚੀ ਜਿਸ ਵਿੱਚ ਇੱਕ ਦੋਸਤ ਦਾ 4 ਲੱਖ ਦਾ ਬੀਮਾ ਕਰਵਾਇਆ ਗਿਆ । ਬੀਮਾ ਕਰਾਕੇ ਉਸ ਨੂੰ ਲੁੱਕ ਜਾਣ ਲਈ ਕਿਹਾ ਗਿਆ ਅਤੇ ਉਸ ਦੇ ਕੱਦ ਦੇ ਸ਼ਖ਼ਸ ਦਾ ਕਤਲ ਕਰਕੇ ਉਸ ਦੇ ਨਾਂ ‘ਤੇ ਬੀਮੇ ਦੇ 4 ਕਰੋੜ ਲੈਣ ਦੀ ਸਾਜਿਸ਼ ਰਚੀ ਗਈ । ਇਸ ਪੂਰੀ ਪਲਾਨਿੰਗ ਨੂੰ 2 ਸਾਲਾਂ ਦਾ ਸਮਾਂ ਲੱਗਿਆ। ਪਰ ਮਾਮਲਾ ਉਸ ਵੇਲੇ ਉਲਟਾ ਪੈਣਾ ਸ਼ੁਰੂ ਹੋ ਗਿਆ ਜਦੋਂ ਬੀਮਾ ਵਾਲੇ ਦੋਸਤ ਦੇ ਕੱਦ ਦਾ ਕੋਈ ਸ਼ਖ਼ਸ ਨਹੀਂ ਮਿਲਿਆ । ਫਿਰ ਬਾਕੀ ਦੋਸਤਾਂ ਨੇ 4 ਕਰੋੜ ਦੇ ਲਾਲਚ ਵਿੱਚ ਉਸ ਦਾ ਕਤਲ ਕਰ ਦਿੱਤਾ ਅਤੇ ਬੀਮਾ ਦੀ ਰਕਮ ਹੜਪ ਲਈ ਅਤੇ ਅਰਾਮ ਦੀ ਜ਼ਿੰਦਗੀ ਜੀਉਣ ਲੱਗੇ। ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਜਿਸ ਘਟਨਾ ਨੂੰ ਉਹ ਭੁੱਲ ਗਏ ਹਨ ਉਹ ਹੁਣ ਵੀ ਜ਼ਿੰਦਾ ਹੈ । ਇੱਕ ਸਾਲ ਬਾਅਦ ਮਾਮਲਾ ਮੁੜ ਤੋਂ ਖੁੱਲਿਆ। ਪੁਲਿਸ ਨੇ ਜਾਂਚ ਕੀਤੀ ਅਤੇ ਸਾਜਿਸ਼ ਰਚਣ ਵਾਲੇ 6 ਲੋਕ ਗਿਰਫ਼ਤਾਰ ਹੋ ਗਏ । ਇਹ ਵਾਰਦਾਤ ਮਹਾਰਾਸ਼ਟਰ ਦੇ ਨਾਸਿਕ ਦੀ ਹੈ ।
ਪੁਲਿਸ ਮੁਤਾਬਿਕ ਦੇਵਲਾਲੀ ਕੈਂਪ ਦੇ ਕੋਲ ਅਸ਼ੋਕ ਭਾਲੇਰਾਓ ਦੀ ਲਾਸ਼ 2 ਸਤੰਬਰ ਨੂੰ ਇੰਦਾਰਨਗਰ ਟਰੈਕ ‘ਤੇ ਮਿਲੀ ਸੀ । ਪੁਲਿਸ ਇਸ ਨੂੰ ਦੁਰਘਟਨਾ ਸਮਝ ਰਹੀ ਸੀ । ਅਣਪਛਾਤੇ ਗੱਡੀ ਚਾਲਕ ਦੇ ਖਿਲਾਫ ਹਿੱਟ ਐਂਨ ਰਨ ਦਾ ਕੇਸ ਦਰਜ ਕਰ ਲਿਆ ਗਿਆ ਸੀ । ਭੋਲੇਰਾਓ ਦਾ ਸਸਕਾਰ ਵੀ ਹੋ ਗਿਆ ਸੀ ਅਤੇ ਉਸ ਦੀ ਪਤਨੀ ਨੂੰ ਬੀਮਾ ਦੀ ਰਕਮ ਵੀ ਮਿਲ ਗਈ ਸੀ । ਕੁਝ ਦਿਨ ਬਾਅਦ ਭਾਲੇਰਾਓ ਦੇ ਭਰਾ ਦੀਪਕ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਘਰ ਵਾਲਿਆਂ ਨੂੰ ਅਸ਼ੋਕ ਦੇ ਕਤਲ ਦਾ ਸ਼ੱਕ ਹੈ । ਜਿਸ ਤੋਂ ਬਾਅਦ ਪੁਲਿਸ ਨੇ ਗੁਪਤ ਤਰੀਕੇ ਨਾਲ ਜਾਂਚ ਸ਼ੁਰੂ ਕੀਤੀ ।
ਪੁਲਿਸ ਨੇ ਮੰਗੇਸ਼ ਸਾਵਰਕ ਅਤੇ ਇੱਕ ਮਹਿਲਾ ਦੇ ਬੈਂਕ ਬੈਲੰਸ ਦੀ ਜਾਂਚ ਸ਼ੁਰੂ ਕੀਤੀ । ਮਹਿਲਾ ਨੇ ਬੈਂਕ ਵਿੱਚ ਆਪਣੇ ਆਪ ਨੂੰ ਭਾਲੇਰਾਓ ਦੀ ਪਤਨੀ ਦੱਸਿਆ ਸੀ । ਉਧਰ ਮੰਗੇਸ਼ ਸਾਵਰਕਰ ਨੇ ਆਪਣੇ ਆਪ ਨੂੰ ਉਸ ਦਾ ਭਰਾ ਦੱਸਿਆ ਸੀ। ਪੁਲਿਸ ਨੂੰ ਦੋਵਾਂ ਦੇ ਬੈਂਕ ਖਾਤੇ ਤੋਂ ਰਕਮ ਮਿਲੀ। ਜਦੋਂ ਜਾਂਚ ਹੋਈ ਤਾਂ ਚਾਰ ਹੋਰ ਲੋਕਾਂ ਦੇ ਸ਼ਾਮਲ ਹੋਣ ਬਾਰੇ ਖੁਲਾਸਾ ਹੋਇਆ । ਤਾਂ ਪੁਲਿਸ ਨੇ 6 ਲੋਕਾਂ ਨੂੰ ਗਿਰਫ਼ਤਾਰ ਕਰ ਲਿਆ ।
ਇਸ ਤਰ੍ਹਾਂ ਰਚੀ ਗਈ ਸਾਜਿਸ਼
ਪੁਲਿਸ ਨੇ ਦਸਿਆ ਕਿ ਭਾਲੇਰਾਓ ਅਤੇ ਸਾਵਰਕਰ ਗਹਿਰੇ ਦੋਸਤ ਸਨ । ਉਨ੍ਹਾਂ ਨੇ ਕ੍ਰਾਈਮ ਪੈਟਰੋਲ ਸੀਰੀਅਲ ਵੇਖਿਆ ਸੀ । ਜਿਸ ਦਾ ਇੱਕ ਐਪੀਸੋਡ ਵੇਖ ਕੇ ਉਨ੍ਹਾਂ ਦੇ ਦੀਮਾਗ ਵਿੱਚ ਖੁਰਾਫਾਤੀ ਆਈ । ਜਲਦੀ ਉਮੀਰ ਬਣਨ ਦੇ ਲਈ ਉਨ੍ਹਾਂ ਨੇ 2018 ਵਿੱਚ ਵੱਡੀ ਪਲਾਨਿੰਗ ਤਿਆਰ ਕੀਤੀ । ਇਹ ਯੋਜਨਾ ਸੀ ਭਾਲੇਰਾਓ ਦਾ ਬੀਮਾ ਕਰਵਾਇਆ ਜਾਵੇਗਾ । ਉਸ ਦੇ ਵਰਗਾ ਕੋਈ ਇਨਸਾਫ ਵੇਖ ਕੇ ਉਸ ਨੂੰ ਮਾਰ ਦਿੱਤਾ ਜਾਵੇਗਾ । ਇਸ ਯੋਜਨਾ ਨੂੰ ਅੰਜਾਮ ਦੇਣ ਲਈ ਇੱਕ ਮਹਿਲਾ ਦੋਸਤ ਦੀ ਜ਼ਰੂਰਤ ਸੀ ਜੋ ਭੋਲੇਰਾਓ ਦੀ ਪਤਨੀ ਬਣ ਸਕੇ। ਉਨ੍ਹਾਂ ਨੇ ਗਰੁੱਪ ਵਿੱਚ ਇੱਕ ਮਹਿਲਾ ਦੋਸਤ ਨੂੰ ਸੰਪਰਕ ਕੀਤਾ ਗਿਆ । ਪੈਸੇ ਦੇ ਲਾਲਚ ਵਿੱਚ ਉਹ ਵੀ ਸਾਜਿਸ਼ ਵਿੱਚ ਸ਼ਾਮਲ ਹੋ ਗਈ । ਸਾਜਿਸ਼ ‘ਤੇ ਕੰਮ ਸ਼ੁਰੂ ਹੋ ਗਿਆ ਅਤੇ 2019 ਵਿੱਚ ਭੋਲਰਾਓ ਦੇ ਨਾਂ ‘ਤੇ 4 ਕਰੋੜ ਦਾ ਬੀਮਾ ਖਰੀਦਿਆ ਗਿਆ । ਇਸ ਦੀ ਕਿਸ਼ਤ ਵੀ ਭਰੀ ਜਾਂਦੀ ਰਹੀ । ਜਦੋਂ ਡੇਢ ਸਾਲ ਤੱਕ ਭੋਲੇਰਾਓ ਦੇ ਕੱਦ ਵਰਗਾ ਸ਼ਖਸ ਨਹੀਂ ਮਿਲਿਆ ਤਾਂ ਭੋਲੇਰਾਓ ਨੂੰ ਹੀ ਬਲੀ ਦਾ ਬਕਰਾ ਬਣਾਉਣ ਦਾ ਪਲਾਨ ਸ਼ੁਰੂ ਹੋਇਆ। ਭੋਲੇਰਾਓ ਦੇ ਦੋਸਤ ਬਿਲਕੁਲ ਉਸ ਦੇ ਨਾਲ ਨਾਰਮਲ ਰਹਿੰਦੇ ਸਨ ਪਰ ਦਿਮਾਗ ਵਿੱਚ ਸਾਜਿਸ਼ ਚੱਲ ਰਹੀ ਸੀ । ਦੋਸਤ ਉਸ ਨੂੰ ਮਾਰਨ ਦਾ ਅਜਿਹਾ ਤਰੀਕਾ ਲੱਭ ਰਹੇ ਸਨ ਤਾਂਕੀ ਉਸ ਦੀ ਮੌਤ ਹਾਦਸਾ ਲੱਗੇ । ਦੋਸਤਾਂ ਨੇ ਭੋਲੇਰਾਓ ਨੂੰ ਦੱਸਿਆ ਕਿ ਸਵੇਰ ਵੇਲੇ ਸੈਰ ਕਰਨ ਵਾਲਿਆਂ ਵਿੱਚੋਂ ਕਿਸੇ ਦੀ ਚੋਣ ਕਰਨਗੇ । 2 ਸਤੰਬਰ 2021 ਨੂੰ ਸਵੇਰ ਵੇਲੇ ਭੋਲੇਰਾਓ ਦਾ ਕਤਲ ਕਰ ਦਿੱਤਾ ਗਿਆ । ਉਸ ਦੀ ਲਾਸ਼ ਜਾਗਿੰਗ ਟਰੈਕ ਦੇ ਕੋਲ ਸੁੱਟ ਦਿੱਤੀ ਗਈ । ਉਸ ਦਾ ਕਤਲ ਇਸ ਤਰ੍ਹਾਂ ਕੀਤਾ ਗਿਆ ਤਾਂਕੀ ਉਹ ਹਾਦਸਾ ਲੱਗੇ । ਪੁਲਿਸ ਦੀ ਜਾਂਚ ਵਿੱਚ ਇਸ ਨੂੰ HIT AND RUN ਵਿਖਾਇਆ ਗਿਆ ।