ਮੈਰੀਟੋਰੀਅਸ ਸਕੂਲ ਵਿੱਚ 7 ਵਿਦਿਆਰਥਣਾ ਬੇਹੋਸ਼ ਹੋ ਗਈਆਂ, ਜਿਨ੍ਹਾਂ ‘ਚੋਂ 5 ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੁਹਾਲੀ (Mohali) ਦੇ ਸੈਕਟਰ 70 (Sector70) ਦੇ ਮੈਰੀਟੋਰੀਅਸ ਸਕੂਲ ਵਿੱਚ ਇਹ ਘਟਨਾ ਘਟੀ ਹੈ। ਪ੍ਰਪਾਤ ਹੋਈ ਜਾਣਕਾਰੀ ਮੁਤਾਬਕ ਇਸ ਸਕੂਲ ਵਿੱਚ ਦੋ ਦਿਨ ਤੋਂ ਬਿਜਲੀ ਪਾਣੀ ਨਹੀਂ ਆ ਰਿਹਾ ਸੀ। ਇਸ ਕਾਰਨ ਇਹ ਸਾਰੀ ਘਟਨਾ ਵਾਪਰੀ ਹੈ। ਬੇਹੋਸ਼ ਹੋਈਆਂ ਲੜਕੀਆਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਮਹਿਸੂਸ ਹੋਣ ‘ਤੇ ਤੁਰੰਤ 6ਫੇਜ਼ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗਰਮੀ ਦੇ ਮੌਸਮ ਵਿੱਚ ਬਿਜਲੀ ਅਤੇ ਪਾਣੀ ਦੀ ਘਾਟ ਕਾਰਨ ਵਿਦਿਆਰਥੀਆਂ ਦਾ ਮਾੜਾ ਹਾਲ ਹੋਇਆ ਹੈ।
ਇਹ ਵੀ ਪੜ੍ਹੋ – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ 15 ਅਗਸਤ ਨੂੰ ਇਸ ਸ਼ਹਿਰ ਵਿੱਚ ਮਨਾਇਆ ਜਾਵੇਗਾ ਕਾਲਾ ਦਿਵਸ