ਸਾਲਾਸਰ ਸਟੇਟ ਹਾਈਵੇਅ ‘ਤੇ ਤੇਜ਼ ਰਫ਼ਤਾਰ ਕਾਰ ਅਤੇ ਟਰੱਕ ਦੀ ਟੱਕਰ ਹੋ ਗਈ। ਜਿਸ ਤੋਂ ਬਾਅਦ ਕਾਰ ਅਤੇ ਟਰੱਕ ਨੂੰ ਅੱਗ ਲੱਗ ਗਈ। ਕਾਰ ਵਿੱਚ ਸਵਾਰ ਪਤੀ ਪਤਨੀ ਸਮੇਤ 7 ਲੋਕ ਜਿੰਦਾ ਸੜ ਗਏ। ਇਹ ਹਾਦਸਾ ਸੀਕਰ ਦੇ ਫਤਿਹਪੁਰ ਵਿੱਚ ਦੁਪਹਿਰ 2:30 ਵਜੇ ਵਾਪਰਿਆ ਹੈ। ਕਾਰ ਵਿੱਚ ਗੈਸ ਕਿੱਟ ਲੱਗੀ ਹੋਈ ਸੀ ਅਤੇ ਟਰੱਕ ਕਪਾਹ ਨਾਲ ਭਰਿਆ ਹੋਇਆ ਸੀ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਹਿਚਾਣ ਨਹੀਂ ਹੋ ਸਕੀ ਹੈ।
ਪੁਲਿਸ ਦੇ ਮੁਤਾਬਕ ਮਰਨ ਵਾਲਿਆਂ ਵਿੱਚ ਦੋ ਬੱਚੇ, ਤਿੰਨ ਔਰਤਾਂ ਅਤੇ ਦੋ ਆਦਮੀ ਹਨ। ਹਾਦਸੇ ਵਾਲੀ ਕਾਰ ਯੂਪੀ ਨੰਬਰ ਦੀ ਦੱਸੀ ਜਾ ਰਹੀ ਹੈ। ਫਤਿਹਪੁਰ ਕੋਤਵਾਲੀ ਦੇ ਐੱਸਐੱਚਓ ਸੁਭਾਸ਼ ਬਿਜਾਰਨੀਆ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਫਤਿਹਪੁਰ, ਰਾਮਗੜ੍ਹ ਅਤੇ ਲਕਸ਼ਮਣਗੜ੍ਹ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ। ਕਰੀਬ ਅੱਧੇ ਘੰਟੇ ‘ਚ ਕਾਰ ‘ਚ ਲੱਗੀ ਅੱਗ ‘ਤੇ ਕਾਬੂ ਪਾ ਲਿਆ ਗਿਆ। ਸ਼ਾਮ ਕਰੀਬ 4 ਵਜੇ ਟਰੱਕ ਨੂੰ ਲੱਗੀ ਅੱਗ ‘ਤੇ ਕਾਬੂ ਪਾ ਲਿਆ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐਸਡੀਐਮ ਦਮਯੰਤੀ ਕੰਵਰ, ਡੀਐਸਪੀ ਰਾਮਪ੍ਰਤਾਪ ਬਿਸ਼ਨੋਈ, ਫਤਿਹਪੁਰ ਸਦਰ ਐਸਐਚਓ ਮੁਨੇਸ਼ੀ ਮੀਨਾ ਵੀ ਮੌਕੇ ’ਤੇ ਪਹੁੰਚ ਗਏ ਹਨ।