India International

ਨੇਪਾਲ ’ਚ ਢਿੱਗਾਂ ਡਿੱਗਣ ਦਾ ਮਾਮਲਾ: 7 ਲਾਸ਼ਾਂ ਬਰਾਮਦ, 3 ਭਾਰਤੀ ਵੀ ਸ਼ਾਮਲ, ਨਦੀ ’ਚ ਵਹਿ ਗਈਆਂ ਸੀ ਦੋ ਬੱਸਾਂ

ਕਾਠਮੰਡੂ: ਨੇਪਾਲ ਵਿੱਚ ਢਿੱਗਾਂ ਡਿੱਗਣ ਕਾਰਨ ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਦੋ ਬੱਸਾਂ ਦੇ ਰੁੜ੍ਹ ਜਾਣ ਤੋਂ ਬਾਅਦ ਬਚਾਅ ਕਰਮਚਾਰੀਆਂ ਨੇ ਇੱਕ ਨਦੀ ਵਿੱਚੋਂ ਕੁੱਲ ਸੱਤ ਲਾਸ਼ਾਂ ਬਰਾਮਦ ਕੀਤੀਆਂ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬਚਾਅ ਕਰਮਚਾਰੀਆਂ ਨੂੰ ਨਦੀ ਦੇ ਕਿਨਾਰੇ ਵੱਖ-ਵੱਖ ਥਾਵਾਂ ’ਤੇ ਲਾਸ਼ਾਂ ਮਿਲੀਆਂ ਹਨ। ਲਾਪਤਾ ਬੱਸਾਂ ਅਤੇ ਉਨ੍ਹਾਂ ਵਿੱਚ ਸਵਾਰ ਲੋਕਾਂ ਦੀ ਭਾਲ ਅਜੇ ਵੀ ਜਾਰੀ ਹੈ।

ਮਰਨ ਵਾਲਿਆਂ ਵਿੱਚੋਂ ਤਿੰਨ ਭਾਰਤੀ ਹਨ ਅਤੇ ਬਾਕੀ ਚਾਰ ਨੇਪਾਲੀ ਨਾਗਰਿਕ ਹਨ। ਸਰਕਾਰੀ ਪ੍ਰਸ਼ਾਸਕ ਖੇਮਾ ਨੰਦਾ ਭੁਸਾਲ ਨੇ ਦੱਸਿਆ ਕਿ ਬਰਾਮਦ ਹੋਈਆਂ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

ਇਹ ਬੱਸਾਂ ਸ਼ੁੱਕਰਵਾਰ ਸਵੇਰੇ ਕਾਠਮੰਡੂ ਤੋਂ ਕਰੀਬ 120 ਕਿਲੋਮੀਟਰ ਪੱਛਮ ਵਿੱਚ ਸਿਮਲਟਾਲ ਨੇੜੇ ਰੁੜ੍ਹ ਗਈਆਂ ਸਨ। ਇਹ ਹਾਦਸਾ ਨੇਪਾਲ ਦੀ ਰਾਜਧਾਨੀ ਨੂੰ ਦੇਸ਼ ਦੇ ਦੱਖਣੀ ਹਿੱਸਿਆਂ ਨਾਲ ਜੋੜਨ ਵਾਲੇ ਮੁੱਖ ਮਾਰਗ ’ਤੇ ਵਾਪਰਿਆ।

ਇਹ ਵੀ  ਪੜ੍ਹੋ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੋ ਨਵੇਂ ਗ੍ਰੰਥੀ ਸਿੰਘਾਂ ਦੀ ਨਿਯੁਕਤੀ