ਪੁਣੇ : ਲੋਹੇ ਦਾ ਹੋਰਡਿੰਗ ਡਿੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਇਹ ਵੱਡਾ ਹਾਦਸਾ ਪੁਣੇ ਦੇ ਪਿੰਪਰੀ ਚਿੰਚਵਾੜ ਸ਼ਹਿਰ ਦੇ ਰਾਵਤ ਕੀਵਾਲੇ ਇਲਾਕੇ ‘ਚ ਸੋਮਵਾਰ ਨੂੰ ਵਾਪਰਿਆ। ਇਸ ਹਾਦਸੇ ‘ਚ ਦੋ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਚਾਰ ਔਰਤਾਂ ਵੀ ਸ਼ਾਮਲ ਹਨ। ਘਟਨਾ ਸ਼ਾਮ 6:30 ਵਜੇ ਦੀ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਇੰਝ ਵਾਪਰੀ ਘਟਨਾ
ਦਰਅਸਲ, ਰਾਵਤ ਕੀਵਾਲ ਇਲਾਕੇ ਦੇ ਕਟਰਾਜ ਦੇਹੂ ਸਰਵਿਸ ਰੋਡ ‘ਤੇ ਤੂਫਾਨ ਅਤੇ ਮੀਂਹ ਤੋਂ ਬਚਣ ਲਈ ਕੁਝ ਲੋਕ ਇਕ ਦੁਕਾਨ ਦੇ ਕੋਲ ਖੜ੍ਹੇ ਸਨ। ਦੁਕਾਨ ਦੇ ਨੇੜੇ ਇੱਕ ਲੋਹੇ ਦਾ ਹੋਰਡਿੰਗ ਸੀ। ਤੂਫਾਨ ਕਾਰਨ ਦੁਕਾਨ ‘ਤੇ ਹੋਰਡਿੰਗ ਡਿੱਗ ਗਿਆ, ਜਿਸ ਕਾਰਨ 8 ਲੋਕ ਹੋਰਡਿੰਗ ਹੇਠਾਂ ਦੱਬ ਗਏ।
ਕੁਝ ਲੋਕ ਹੋਰਡਿੰਗ ਹੇਠਾਂ ਖੜ੍ਹੇ ਸਨ ਪਰ ਤੇਜ਼ ਹਵਾ ਕਾਰਨ ਹੋਰਡਿੰਗ ਡਿੱਗ ਪਿਆ। ਇਸ ਘਟਨਾ ‘ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੋਮਵਾਰ ਸ਼ਾਮ ਨੂੰ ਆਏ ਹਨੇਰੀ ਵਿੱਚ ਸ਼ਹਿਰ ਦੇ ਕਈ ਹੋਰ ਇਲਾਕਿਆਂ ਵਿੱਚ ਹੋਰਡਿੰਗ ਡਿੱਗਣ ਦੀਆਂ ਘਟਨਾਵਾਂ ਵੀ ਵਾਪਰੀਆਂ। ਨਿਗਦੀ ਦੇ ਓਟਾਸਕੀਮ ਵਿੱਚ ਇੱਕ ਹੋਰਡਿੰਗ ਅਤੇ ਇੱਕ ਸਿਗਨਲ ਪੋਲ ਵੀ ਡਿੱਗ ਗਿਆ ਹੈ। ਇਸ ਦੇ ਨਾਲ ਹੀ ਰਾਵੇਤ ਖੇਤਰ ਦੇ ਮੁਕਾਈ ਚੌਕ ‘ਤੇ ਟ੍ਰੈਫਿਕ ਪੁਲਸ ਚੌਕੀ ਦੇ ਪਿੱਛੇ ਇਕ ਦਰੱਖਤ ਡਿੱਗ ਗਿਆ।
ਦੂਜੇ ਪਾਸੇ, ਐਤਵਾਰ ਨੂੰ ਨਵੀਂ ਮੁੰਬਈ ਵਿੱਚ ਹੋਏ ‘ਮਹਾਰਾਸ਼ਟਰ ਭੂਸ਼ਣ’ ਪੁਰਸਕਾਰ ਸਮਾਰੋਹ ਵਿੱਚ,ਕਹਿਰ ਦੀ ਗਰਮੀ ਕਾਰਨ ਕਈ ਲੋਕ ਗਰਮੀ ਦੀ ਲਪੇਟ ‘ਚ ਆ ਗਏ। ਇਸ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ। ਸੀਐਮ ਸ਼ਿੰਦੇ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ ਪੰਜ-ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਸੀਐਮ ਨੇ ਇੱਕ ਬਿਆਨ ਵਿੱਚ ਕਿਹਾ, ‘ਇਸ ਘਟਨਾ ਕਾਰਨ ਹਸਪਤਾਲ ਵਿੱਚ ਦਾਖਲ ਹੋਏ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਉਸ ਦੇ ਇਲਾਜ ਦਾ ਖ਼ਰਚਾ ਸੂਬਾ ਸਰਕਾਰ ਆਪਣੇ ਖਜ਼ਾਨੇ ਵਿੱਚੋਂ ਦੇਵੇਗੀ।