Punjab

1 ਜਨਵਰੀ ਤੋਂ 82 ਕਰੋੜ ਲੋਕਾਂ ਦਾ ਰਾਸ਼ਨ ਬੰਦ !

ਬਿਉਰੋ ਰਿਪੋਰਟ : 1 ਜਨਵਰੀ ਤੋਂ ਦੇਸ਼ ਵਿੱਚ 82 ਕਰੋੜ ਲੋਕਾਂ ਦਾ ਰਾਸ਼ਨ ਬੰਦ ਹੋ ਜਾਵੇਗਾ । 6 ਲੱਖ ਡਿਪੋ ਹੋਲਡਰ ਨੇ ਹੜਤਾਲ ‘ਤੇ ਜਾਣ ਦਾ ਫੈਸਲਾ ਲਿਆ ਹੈ । ਇਸ ਵਿੱਚ ਪੰਜਾਬ ਦੇ 18 ਹਜ਼ਾਰ ਡਿਪੋ ਹੋਲਡਰ ਵੀ ਸ਼ਾਮਲ ਹਨ। ਡਿਪੋ ਹੋਲਡਰਾਂ ਦੀ ਮੰਗ ਹੈ ਕਿ ਜੇਕਰ ਇੱਕ ਦੇਸ਼ ਇੱਕ ਰਾਸ਼ਨ ਕਾਰਡ ਹੋ ਸਕਦਾ ਹੈ ਤਾਂ ਪੂਰੇ ਦੇਸ਼ ਦੇ ਡਿਪੋ ਹੋਲਡਰਾਂ ਨੂੰ ਇੱਕ ਕਮਿਸ਼ਨ ਕਿਉਂ ਨਹੀਂ ਦਿੱਤੀ ਜਾਂਦੀ ਹੈ । ਇਸ ਮੰਗ ਨੂੰ ਲੈਕੇ ਹੀ ਡਿਪੋ ਹੋਲਡਰ 16 ਜਨਵਰੀ ਨੂੰ ਦਿੱਲੀ ਦੇ ਰਾਮਲੀਲਾ ਗਰਾਉਂਡ ਵਿੱਚ ਰੈਲੀ ਕਰਨਗੇ ਅਤੇ ਪਾਰਲੀਮੈਂਟ ਦਾ ਘਿਰਾਓ ਕਰਨਗੇ।

ਆਲ ਇੰਡੀਆ ਫੇਅਰ ਪ੍ਰਾਇਸਸ਼ਾਪ ਡੀਲਰ ਫੈਡਰੇਸ਼ਨ ਦੀ ਪੰਜਾਬ ਇਕਾਈ ਦੇ ਪ੍ਰਧਾਨ ਕਰਮਜੀਤ ਸਿੰਘ ਨੇ ਦੱਸਿਆ ਹੈ ਕਿ 1 ਜਨਵਰੀ 2024 ਵਿੱਚ ਦੇਸ਼ ਦੇ ਸਾਰੇ ਸੂਬਿਆਂ ਵਿੱਚ ਡਿਪੋ ਹੋਲਡਰ ਹੜਤਾਲ ‘ਤੇ ਜਾਣਗੇ । ਇਸ ਦੌਰਾਨ ਕੋਈ ਵੀ ਡਿਪੋ ਹੋਲਡਰ ਨਾ ਤਾਂ ਸਰਕਾਰ ਤੋਂ ਆਉਣ ਵਾਲਾ ਰਾਸ਼ਨ ਚੁੱਕੇਗਾ ਨਾ ਹੀ ਲੋਕਾਂ ਨੂੰ ਦੇਵੇਗਾ । ਅਸੀਂ ਬਾਇਉਮੈਟਰਿਕ ਮਸ਼ੀਨ ਬੰਦ ਕਰਕੇ ਆਪਣਾ ਗੁੱਸਾ ਜ਼ਾਹਿਰ ਕਰਾਂਗੇ।

ਪੰਜਾਬ ਵਿੱਚ 18 ਹਜ਼ਾਰ ਡਿਪੋ ਹੋਲਡਰ ਹਨ । ਪੰਜਾਬ ਡਿਪੋ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਨੇ ਕਿਹਾ ਉਨ੍ਹਾਂ ਨੂੰ ਪ੍ਰਤੀ ਕੁਵਿੰਟਲ ਕਣਕ ‘ਤੇ ਸਿਰਫ 50 ਰੁਪਏ ਦਾ ਹੀ ਕਮੀਸ਼ਨ ਮਿਲ ਦਾ ਹੈ । ਉਨ੍ਹਾਂ ਨੇ ਕਿਹਾ ਸਰਕਾਰ ਸਾਡੇ ਨਾਲ ਵਿਤਕਰਾ ਕਰ ਰਹੀ ਹੈ ।

ਡਿਪੋ ਹੋਲਡਰ ਦੀਆਂ ਮੰਗਾਂ

1. ਡਿਪੋ ਹੋਲਡਰ ਨੂੰ ਪੂਰੇ ਦੇਸ਼ ਵਿੱਚ 200 ਰੁਪਏ ਪ੍ਰਤੀ ਕੁਵਿੰਟਲ ਇੱਕੋ ਵਰਗੀ ਕਮੀਸ਼ਨ ਦਿੱਤੀ ਜਾਵੇ
2. ਡਿਪੋ ਹੋਲਡਰ ਦੇ ਲਈ 50 ਲੱਖ ਰੁਪਏ ਤੱਕ ਦੀ ਬੀਮਾ ਯੋਜਨਾ ਲਿਆਈ ਜਾਵੇ
4. 2 ਰੁਪਏ ਕਿਲੋ ਕਣਕ ਅਤੇ 3 ਰੁਪਏ ਕਿਲੋ ਚੋਲ ਦਾ ਕੋਟਾ ਪੂਰੇ ਦੇਸ ਵਿੱਚ ਬਹਾਲ ਕੀਤਾ ਜਾਵੇ
5. ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਵਿੱਚ ਡਿਪੋ ਹੋਲਡਰ ਦਾ ਜਿਹੜਾ ਕਮਿਸ਼ਨ ਹੈ ਉਹ ਫੌਰਨ ਜਾਰੀ ਕੀਤਾ ਜਾਵੇ