28 ਜੁਲਾਈ ਤੋਂ ਸ਼ੁਰੂ ਹੋਵੇਗੀ Birmingham commonwealth games
‘ਦ ਖ਼ਾਲਸ ਬਿਊਰੋ :- 28 ਜੁਲਾਈ ਵੀਰਵਾਰ ਰਾਤ ਤੋਂ Birmingham commonwealth games ਸ਼ੁਰੂ ਹੋਣ ਜਾ ਰਹੀਆਂ ਹਨ। ਦੁਨੀਆ ਭਰ ਦੇ 72 ਦੇਸ਼ਾਂ ਦੇ 5 ਹਜ਼ਾਰ ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ। ਭਾਰਤ ਤੋਂ 213 ਮੈਂਬਰੀ ਟੀਮ Birmingham commonwealth games ਵਿੱਚ ਹਿੱਸਾ ਲੈ ਰਹੀਆਂ ਹਨ। ਜਿਨ੍ਹਾਂ ਵਿੱਚ 110 ਮਰਦ ਅਤੇ 103 ਮਹਿਲਾਵਾਂ ਨੇ, 20 ਖੇਡਾਂ ਵਿੱਚ 280 ਮੈਂਚ ਹੋਣਗੇ,commonwealth game ਭਾਰਤ ਲਈ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ 2022 ਦੀਆਂ ਪੈਰਿਸ ਓਲੰਪਿਕ ਖੇਡ ਲਈ ਖਿਡਾਰੀਆਂ ਦਾ ਹੌਂਸਲਾ ਵਧੇਗਾ। ਭਾਰਤ ਦੇ 6 ਖਿਡਾਰੀਆਂ ਤੋਂ ਪੂਰੇ ਦੇਸ਼ ਨੂੰ ਮੈਡਲ ਦੀ ਉਮੀਦ ਹੈ ਹਾਲਾਂਕਿ ਨੀਰਜ ਚੋਪੜਾ ਤੋਂ ਵੀ ਤਮਗੇ ਦੀ ਉਮੀਦ ਸੀ ਪਰ ਸੱਟ ਲੱਗਣ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਆਪਣਾ ਨਾਂ ਵਾਪਸ ਲੈ ਲਿਆ।
ਪੀਵੀ ਸਿੰਧੂ – ਬੈਡਮਿੰਟਨ ਵਿੱਚ ਪੀਵੀ ਸਿੰਧੂ ਭਾਰਤ ਦੀ ਸਭ ਤੋਂ ਵੱਡੀ ਉਮੀਦ ਹੈ। 27 ਸਾਲ ਦੀ ਪੀਵੀ ਸਿੱਧੂ ਨੇ ਓਲੰਪਿਕ ਵਿੱਚ 2 ਮੈਡਲ ਹਾਸਲ ਕੀਤੇ ਨੇ, 1 ਸਿਲਵਰ ਦੂਜਾ ਕਾਂਸੀ ਦਾ ਤਗਮਾ ਜਿੱਤਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦਿੱਲੀ ਅਤੇ ਕੁਨਸ਼ਾਨੀ ਕਾਮਨਵੈਲਥ ਖੇਡਾਂ ਵਿੱਚ ਵੀ ਕਾਂਸੀ ਦਾ ਤਮਗਾ ਹਾਸਲ ਕੀਤਾ ਸੀ,2019 ਵਰਲਡ ਚੈਂਪੀਅਨਸ਼ਿੱਪ ਵਿੱਚ ਸਿੰਧੂ ਨੇ ਗੋਲਡ,ਗਲਾਕੋ ਵਿੱਚ ਸਿਲਵਰ,ਨਾਨਜਿੰਗ ਵਿੱਚ ਹੋਈ ਵਰਲਡ ਚੈਂਪੀਅਨਸ਼ਿਪ ਵਿੱਚ ਵੀ ਸਿੰਧੂ ਨੇ ਸਿਲਵਰ ਮੈਡਲ ਜਿੱਤਿਆ ਸੀ,ਪਿਛਲੇ ਹਫਤੇ ਹੀ ਉਨ੍ਹਾਂ ਨੇ ਸਿੰਗਾਪੁਰ ਓਪਨ ਟੂਰਨਾਮੈਂਟ ਵਿੱਚ ਜਿੱਤ ਹਾਸਲ ਕੀਤੀ ਹੈ।
ਮੀਰਾਬਾਈ ਚਾਨੂ – ਟੋਕਿਓ ਓਲੰਪਿਕ ਵਿੱਚ ਮੀਰਾਬਾਈ ਚਾਨੂ ਨੇ ਸਭ ਤੋਂ ਪਹਿਲਾਂ ਮੈਡਲ ਭਾਰਤ ਦੇ ਲਈ ਹਾਸਲ ਕੀਤਾ ਸੀ, ਵੇਟਲਿਫਟਿੰਗ ਵਿੱਚ ਉਨ੍ਹਾਂ ਨੂੰ ਸਿਲਵਰ ਮੈਡਲ ਮਿਲਿਆ ਸੀ। ਇਸ ਤੋਂ ਇਲਾਵਾ, 2017 ਵਰਲਡ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ ਗੋਲਡ, 2018 ਅਤੇ 2014 ਕਾਮਨਵੈਲਥ ਖੇਡਾਂ ਵਿੱਚ ਗੋਲਡ ਅਤੇ ਸਿਲਵਰ ਜਿੱਤਿਆ ਸੀ।
ਮਣਿਕਾ ਬਤਰਾ – ਟੋਕਿਓ ਓਲੰਪਿਕ ਵਿੱਚ ਮਣਿਕਾ ਬਤਰਾ ਤੋਂ ਕਾਫ਼ੀ ਉਮੀਦ ਸੀ ਪਰ ਕੋਚ ਵਿਵਾਦ ਦੀ ਵਜ੍ਹਾ ਕਰਕੇ ਉਹ ਕੁਝ ਖਾਸ ਨਹੀਂ ਕਰ ਸਕੀ ਪਰ ਕਾਮਨਵੈਲਥ ਖੇਡਾਂ ਤੋਂ ਬਹੁਤ ਉਮੀਦ ਹੈ, 2018 ਦੀ ਏਸ਼ੀਅਨ ਗੇਮਸ ਵਿੱਚ ਉਨ੍ਹਾਂ ਨੇ ਕਾਂਸੇ ਦਾ ਤਮਗਾ ਜਿੱਤਿਆ ਸੀ, ਜਦਕਿ 2018 ਕਾਮਨਵੈਲਥ ਗੇਮਸ ਵਿੱਚ ਮਣਿਕਾ ਬਤਰਾ ਨੇ ਗੋਲਡ ਹਾਸਲ ਕੀਤਾ।
- ਬਜਰੰਗ ਪੁਨੀਆ – 28 ਸਾਲ ਦੇ ਬਜਰੰਗ ਪੁਨੀਆ ਨੇ ਰੈਸਲਿੰਗ ਵਿੱਚ ਟੋਕਿਓ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਂਸੀ ਦਾ ਤਮਗਾ ਹਾਸਲ ਕੀਤਾ ਸੀ, ਇਸ ਤੋਂ ਇਲਾਵਾ 2018 ਅਤੇ 2014 ਦੀ ਕਾਮਨਵੈਲਥ ਗੇਮਸ ਵਿੱਚ ਪੁਨੀਆ ਨੇ ਗੋਲਡ ਅਤੇ ਸਿਲਵਰ ਮੈਡਲ ਜਿੱਤਿਆ ਸੀ। ਵਿਨੇਸ਼ ਫੋਗਾਟ – ਪਹਿਲਵਾਨ ਵਿਨੇਸ਼ ਫੋਗਾਟ ਤੋਂ ਵੀ ਭਾਰਤ ਨੁੰ ਕਾਫੀ ਉਮੀਦਾ ਨੇ, ਉਨ੍ਹਾਂ ਨੇ 2014 ਅਤੇ 2018 ਦੀਆਂ ਕਾਮਨਵੈਲਥ ਖੇਡਾਂ ਵਿੱਚ 2 ਗੋਲਡ ਮੈਡਲ ਜਿੱਤੇ ਸਨ, ਇਸ ਤੋਂ ਇਲਾਵਾ ਵਰਲਡ ਚੈਂਪੀਅਨਸ਼ਿੱਪ ਵਿੱਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ
ਅਮਿਤ ਪੰਗਲ – ਰੋਹਤਕ ਦੇ ਕਿਸਾਨ ਪਰਿਵਾਰ ਵਿੱਚ ਜਨਮੇ ਅਮਿਤ ਪੰਗਲ BOXER ਨੇ ਉਨ੍ਹਾਂ ਨੇ ਵਰਲਡ ਚੈਂਪੀਅਨਸ਼ਿੱਪ ਵਿੱਚ ਸਿਲਵਰ ਮੈਡਲ ਜਿੱਤਿਆ ਸੀ,ਇਸ ਤੋਂ ਇਲਾਵਾ 2018 ਕਾਮਨਵੈਲਥ ਖੇਡਾਂ ਵਿੱਚ ਸਿਲਵਰ ਮੈਡਲ ਆਪਣੇ ਨਾ ਕੀਤਾ,ਜਕਾਰਤਾ ਏਸ਼ੀਅਨ ਗੇਮਸ ਵਿੱਚ ਅਮਿਤ ਨੇ ਬਾਕਸਿੰਗ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਸੀ।