Punjab

ਖਿੱਦੋ ਖੂੰਡੀ ਵਾਲੇ ‘ਕਮਲ’ ਦਾ ਫੁੱਲ ਫੜਨ ਦੇ ਚਾਹਵਾਨ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਦਾ ਮਹੌਲ ਗਰਮਾਇਆ ਹੋਇਆ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਦੇ 6 ਉਮੀਦਵਾਰਾਂ ਨੇ ਭਾਜਪਾ ਦੇ ਚੋਣ ਨਿਸ਼ਾਨ ‘ਕਮਲ’ ‘ਤੇ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਹੈ। ਇਹਨਾਂ ਉਮੀਦਵਾਰਾਂ ਵਿਚ ਬਠਿੰਡਾ ਸ਼ਹਿਰੀ ਤੋਂ ਰਾਜ ਕੁਮਾਰ ਨੰਬਰਦਾਰ,  ਲੁਧਿਆਣਾ ਈਸਟ ਤੋਂ ਜਗਮੋਹਨ ਸ਼ਰਮਾ, ਲੁਧਿਆਣਾ ਸਾਊਥ ਤੋਂ ਸਤਿੰਦਰਪਾਲ ਸਿੰਘ , ਆਤਮ ਨਗਰ ਤੋਂ ਪ੍ਰੇਮ ਮਿੱਤਲ ਸ਼ਾਮਲ ਹਨ। ਇਹਨਾਂ ਤੋਂ ਇਲਾਵਾ ਦੋ ਹੋਰ ਉਮੀਦਵਾਰ ਵੀ ਹਨ ਜੋ ’ਕਮਲ’ ਚੋਣ ਨਿਸ਼ਾਨ ’ਤੇ ਚੋਣ ਲੜਨ ਦੇ ਇੱਛੁਕ ਹਨ।ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿਚ ਭਾਜਪਾ ਹਾਈ ਕਮਾਂਡ ਨਾਲ ਗੱਲਬਾਤ ਕੀਤੀ ਹੈ ਤੇ ਭਾਜਪਾ ਹਾਈ ਕਮਾਂਡ ਹੁਣ ਇਸ ’ਤੇ ਵਿਚਾਰ ਕਰ ਰਹੀ ਹੈ।