India

ਮਿਜ਼ੋਰਮ ‘ਚ 6.1 ਤੀਬਰਤਾ ਦਾ ਭੂਚਾਲ, ਕੋਲਕਾਤਾ ਤੇ ਬੰਗਲਾਦੇਸ਼ ਵਿੱਚ ਝਟਕੇ

‘ਦ ਖ਼ਾਲਸ ਟੀਵੀ ਬਿਊਰੋ:- ਮਿਜ਼ੋਰਮ ਰਾਜ ਵਿੱਚ ਅੱਜ ਸਵੇਰੇ 5.15 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.1 ਮਾਪੀ ਗਈ। ਭੂਚਾਲ ਦੇ ਝਟਕੇ ਤ੍ਰਿਪੁਰਾ, ਮਨੀਪੁਰ, ਅਸਾਮ ਦੇ ਨਾਲ-ਨਾਲ ਪੱਛਮੀ ਬੰਗਾਲ ਦੇ ਕੋਲਕਾਤਾ ਅਤੇ ਬੰਗਲਾਦੇਸ਼ ਦੇ ਚਿੱਟਗਾਓਂ ਵਿੱਚ ਵੀ ਮਹਿਸੂਸ ਕੀਤੇ ਗਏ।ਯੂਰਪੀਅਨ-ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ (EMSC) ਨੇ ਆਪਣੀ ਵੈੱਬਸਾਈਟ ‘ਤੇ ਇਹ ਜਾਣਕਾਰੀ ਦਿੱਤੀ। 20 ਨਵੰਬਰ ਨੂੰ ਗੁਹਾਟੀ ਅਤੇ ਆਸਾਮ ਦੇ ਹੋਰ ਹਿੱਸਿਆਂ ਵਿੱਚ 4.1 ਤੀਬਰਤਾ ਦਾ ਭੂਚਾਲ ਆਇਆ ਸੀ। ਭੂਚਾਲ ਦਿਨ ‘ਚ 1.12 ਵਜੇ ਆਇਆ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਪਾਇਆ ਗਿਆ।