‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਨੇ ਆਪਣੀ ਚਪੇਟ ਵਿੱਚ ਹਰ ਉਸ ਮੁਲਕ ਨੂੰ ਲਿਆ ਜਿਸਦੇ ਚੰਗੇ ਸਿਹਤ ਪ੍ਰਬੰਧਾਂ ਦੀ ਚਰਚਾ ਪੂਰੀ ਦੁਨੀਆਂ ‘ਚ ਕੀਤੀ ਜਾਂਦੀ ਹੈ। ਇਸੇ ਸੰਬੰਧ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ “ਕੈਨੇਡਾ ਨੇ ਇਸ ਮੁਸ਼ਕਲ ਸਥਿਤੀ ਨੂੰ ਅਮਰੀਕਾ ਨਾਲੋਂ ਵੀ ਵਧੀਆ ਤਰੀਕੇ ਨਾਲ ਨਜਿੱਠਿਆ ਹੈ”।
ਦੱਸ ਦੇਈਏ ਕਿ ਕੈਨੇਡਾ ਦੀ ਅਬਾਦੀ ਅਮਰੀਕਾ ਦੀ ਅਬਾਦੀ ਦੇ ਦਸਵੇਂ ਹਿੱਸੇ ਦੇ ਬਰਾਬਰ ਹੈ। ਕੈਨੇਡਾ ਵਿੱਚ ਵੀ ਕੋਰੋਨਾ ਨਾ ਕਾਫੀ ਕਹਿਰ ਮਚਾਇਆ ਹੈ। ਹੁਣ ਤੱਕ ਕੈਨੇਡਾ ਵਿੱਚ ਕੋਵਿਡ-19 ਕਾਰਨ 8 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 1.6 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।
ਜਸਟਿਨ ਟਰੂਡੋ ਦਾ ਅਮਰੀਕਾ ਬਾਰੇ ਇਹ ਬਿਆਨ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਬਹੁਤ ਹੀ ਘੱਟ ਮੌਕਿਆਂ ‘ਤੇ ਉਹ ਅਮਰੀਕਾ ਬਾਰੇ ਸਿੱਧੀ ਟਿੱਪਣੀ ਕਰਦੇ ਹਨ।