The Khalas Tv Blog India ਟੀਕਾ ਬਣਨ ਤੱਕ ਦਿੱਲੀ ‘ਚ ਪਲਾਜ਼ਮਾ ਥਰੈਪੀ ਨਾਲ ਕੋਰੋਨਾ ਦਾ ਇਲਾਜ, CM ਅਰਵਿੰਦ ਕੇਜਰੀਵਾਲ ਵੱਲੋਂ ਖੂਨਦਾਨ ਦੀ ਅਪੀਲ
India

ਟੀਕਾ ਬਣਨ ਤੱਕ ਦਿੱਲੀ ‘ਚ ਪਲਾਜ਼ਮਾ ਥਰੈਪੀ ਨਾਲ ਕੋਰੋਨਾ ਦਾ ਇਲਾਜ, CM ਅਰਵਿੰਦ ਕੇਜਰੀਵਾਲ ਵੱਲੋਂ ਖੂਨਦਾਨ ਦੀ ਅਪੀਲ

‘ਦ ਖ਼ਾਲਸ ਬਿਊਰੋ:- ਕੋਵਿਡ-19 ਨਾਲ ਲੜਨ ਲਈ ਪੂਰਾ ਦੇਸ਼ ਜੱਦੋ-ਜਹਿਦ ਕਰ ਰਿਹਾ ਹੈ। ਭਾਰਤ ਵਿੱਚ ਕੋਰੋਨਾ ਪ੍ਰਭਾਵਿਤ ਕੇਸਾਂ ਦੀ ਗਿਣਤੀ ਵਧਣ ਨਾਲ ਭਾਰਤ ਹੁਣ ਦੁਨੀਆਂ ਦਾ ਤੀਜਾ ਵੱਧ ਪ੍ਰਭਾਵਿਤ ਮੁਲਕ ਬਣ ਗਿਆ ਹੈ। ਇਸੇ ਸੰਬੰਧ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਰੋਨਾਵਾਇਰਸ ਦੀ ਵੈਕਸੀਨ ਨਹੀਂ ਆ ਜਾਂਦੀ ਉਦੋਂ ਤੱਕ ਇਸਦਾ ਕੋਈ ਇਲਾਜ ਨਹੀਂ। ਉਨ੍ਹਾਂ ਕਿਹਾ ਕਿ ਹਾਲਾਂਕਿ ਕੋਰੋਨਾ ਦੇ ਇਲਾਜ਼ ਲਈ ਪਲਾਜ਼ਮਾ ਥੈਰੇਪੀ ਕਾਫ਼ੀ ਮਦਦਗਾਰ ਸਾਬਿਤ ਹੋ ਰਹੀ ਹੈ।

 

 

ਕੇਜ਼ਰੀਵਾਲ ਨੇ ਕਿਹਾ ਟਰਾਇਲ ਵਿੱਚ ਪਤਾ ਲੱਗਿਆ ਹੈ ਕਿ ਪਲਾਜ਼ਮਾ ਥੈਰੇਪੀ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਲਈ ਵਧੀਆ ਸਾਬਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦਾ ਪਹਿਲਾ ਕੋਰੋਨਾ ਪਲਾਜ਼ਮਾ ਬੈਂਕ ਸ਼ੁਰੂ ਕੀਤਾ ਹੈ।

 

 

ਅਰਵਿੰਦ ਕੇਜਰੀਵਾਲ ਨੇ ਕੋਰੋਨਾ ਨਾਲ ਲੜਨ ਲਈ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਅਪੀਲ ਵੀ ਕੀਤੀ। ਕੋਰੋਨਾ ਦੇ ਹਾਲਾਤਾਂ ਬਾਰੇ ਬੋਲਦਿਆਂ ਕੇਜ਼ਰੀਵਾਲ ਨੇ ਕਿਹਾ ਕਿ ਭਾਵੇਂ ਦਿੱਲੀ ‘ਚ ਕੋਰੋਨਾ ਪ੍ਰਭਾਵਿਤ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਪਰ ਇਸ ਤੋਂ ਜਿਆਦਾ ਮਰੀਜ਼ ਠੀਕ ਵੀ ਹੋ ਰਹੇ ਹਨ।

 

ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਦਿੱਲੀ ਵਿੱਚ ਰੋਜ਼ਾਨਾ 20 ਤੋਂ 24 ਹਜ਼ਾਰ ਟੈਸਟ ਹੋ ਰਹੇ ਹਨ। ਇਸ ਵੇਲੇ ਦਿੱਲੀ ਵਿੱਚ ਕੋਰੋਨਾ ਮਰੀਜ਼ਾਂ ਲਈ 15000 ਬੈੱਡ ਉਪਲੱਬਧ ਹਨ, ਜਿਨ੍ਹਾਂ ਵਿੱਚ 5100 ਬੈੱਡਾਂ ‘ਤੇ ਮਰੀਜ਼ ਹਨ। ਪਿਛਲੇ ਹਫ਼ਤੇ ਹਸਪਤਾਲਾਂ ਵਿੱਚ 6200 ਮਰੀਜ਼ ਸਨ, ਇੱਕ ਹਫ਼ਤੇ ਵਿੱਚ ਸੰਖਿਆਂ ਘਟ ਕੇ 5100 ਹੋ ਗਈ। ਇਸ ਤੋਂ ਇਲਾਵਾ 25000 ਐਕਟਿਵ ਮਰੀਜ਼ਾਂ ਵਿੱਚੋਂ 15000 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਮੌਤ ਦਰ ਵੀ ਘਟ ਗਈ ਹੈ।

 

Exit mobile version