Punjab

ਪੰਜਾਬ ਦੀਆਂ 538 ਸੜਕਾਂ ਹੋਈਆਂ ਗਾਇਬ !

538 roads of Punjab disappeared !

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ ਦੀ ਨਵੀਂ ਤਕਨੀਕ ਜੀਆਈਐੱਸ ਦੇ ਨਾਲ ਮਾਪਿਆ ਹੈ ਤਾਂ ਇੱਕ ਹੈਰਾਨੀਜਨਕ ਖੁਲਾਸਾ ਹੋਇਆ ਹੈ। ਰਿਕਾਰਡ ਵਿੱਚ ਦਿਖਾਈਆਂ ਗਈਆਂ ਸੜਕਾਂ ਦੇ ਵਿੱਚੋਂ 538 ਕਿਲੋਮੀਟਰ ਲਿੰਕ ਰੋਡ ਗਾਇਬ ਹਨ। ਰਿਕਾਰਡ ਦੇ ਮੁਤਾਬਕ 64 ਹਜ਼ਾਰ 878 ਸੜਕਾਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਦਕਿ ਸੜਕਾਂ ਦੀ ਅਸਲ ਲੰਬਾਈ 64 ਹਜ਼ਾਰ 340 ਕਿਲੋਮੀਟਰ ਹੈ।

ਇਨ੍ਹਾਂ 538 ਕਿਲੋਮੀਟਰ ਦੀਆਂ ਲੰਬੀਆਂ ਸੜਕਾਂ ਦੀ ਮੁਰੰਮਤ ਉੱਤੇ ਸਾਲਾਨਾ 13 ਕਰੋੜ ਰੁਪਏ ਖਰਚੇ ਜਾਂਦੇ ਸਨ। ਲਿੰਕ ਸੜਕਾਂ ਦੀ ਮੁਰੰਮਤ ਦਾ ਸਰਕਲ ਛੇ ਸਾਲਾਂ ਦਾ ਹੈ। ਸਾਲਾਨਾ ਔਸਤਨ 90 ਕਿਲੋਮੀਟਰ ਲਿੰਕ ਸੜਕਾਂ ਦੀ ਅਸਲ ਵਿੱਚ ਮੁਰੰਮਤ ਘੱਟ ਹੁੰਦੀ ਹੈ। ਲਿੰਕ ਰੋਡ ਦੀ ਮੁਰੰਮਤ ਦਾ ਖਰਚਾ 15 ਲੱਖ ਰੁਪਏ ਫੀ ਕਿਲੋਮੀਟਰ ਹੁੰਦਾ ਹੈ।

ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਇਹ ਗੱਲ ਨਹੀਂ ਹੈ ਕਿ ਸੜਕਾਂ ਗਾਇਬ ਹਨ, ਦਰਅਸਲ, ਸੜਕ ਦੀ ਲੰਬਾਈ ਵਿੱਚ ਫ਼ੀਸਦੀ ਮਨੁੱਖੀ ਗਲਤੀਆਂ ਕਾਰਨ ਖਰਾਬ ਹੋਈ ਸੀ, ਉਸਨੂੰ ਠੀਕ ਕੀਤਾ ਗਿਆ ਹੈ।