‘ਦ ਖ਼ਾਲਸ ਬਿਊਰੋ:- ਕੋਰੋਨਾ ਮਹਾਂਮਾਰੀ ਨਾਲ ਪੂਰਾ ਦੇਸ਼ ਲੜ ਰਿਹਾ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਸਕ ਪਾਉਣਾ ਅਤਿ ਜਰੂਰੀ ਕੀਤਾ ਗਿਆ ਹੈ। ਜਿਸਦੇ ਚੱਲਦਿਆਂ ਦੇਸ਼ ਵਿੱਚ ਕੁਝ ਅਮੀਰ ਲੋਕ ਆਪਣੇ ਵੱਖਰੇ ਸ਼ੌਕ ਦਿਖਾ ਰਹੇ ਹਨ। ਮਹਾਰਾਸ਼ਟਰ ਦੇ ਪੁਣੇ ਵਿੱਚ ਸ਼ੰਕਰ ਕੁਰੇਦਾ ਨਾਂ ਦੇ ਵਿਅਕਤੀ ਨੇ ਆਪਣੇ ਲਈ 24 ਕੈਰਟ ਸੋਨੇ ਦਾ ਮਾਸਕ ਬਣਵਾਇਆ ਹੈ। ਜਿਸ ਦੀ ਕੀਮਤ 2.89 ਲੱਖ ਹੈ।

 

 

ਸ਼ੰਕਰ ਕੁਰੇਦਾ ਨੇ ਦੱਸਿਆ ਕਿ “ਇਹ ਬਰੀਕ ਛੇਕਾਂ ਨਾਲ ਪਤਲਾ ਮਾਸਕ ਹੈ ਤਾਂ ਕਿ ਸਾਹ ਲੈਣ ਵਿੱਚ ਮੁਸ਼ਕਲ ਨਾ ਆਵੇ”। ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ “ਮੈਨੂੰ ਨਹੀਂ ਪਤਾ ਕਿ ਇਹ ਕਿੰਨਾ ਕਾਰਗਰ ਹੋਵੇਗਾ।”

 

 

ਇੱਕ ਪਾਸੇ ਤਾਂ ਪੂਰਾ ਦੇਸ਼ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ। ਪਰ ਦੂਸਰੇ ਪਾਸੇ ਅਜਿਹੇ ਲੋਕ ਆਪਣੇ ਅਜੀਬੋ-ਗਰੀਬ ਸ਼ੌਕਾਂ ਲਈ ਲੱਖਾਂ ਰੁਪਏ ਖਰਚ ਰਹੇ ਹਨ। ਜਿਸਦਾ ਇਹ ਵੀ ਪਤਾ ਨਹੀਂ ਕਿ ਕੋਈ ਫਾਇਦਾ ਹੈ ਵੀ ਜਾਂ ਨਹੀਂ।