India International

‘SFJ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਸਮੇਤ 9 ਜਾਣਿਆਂ ਨੂੰ ਭਾਰਤ ਸਰਕਾਰ ਨੇ ਐਲਾਨਿਆ ਅੱਤਵਾਦੀ!

‘ਦ ਖ਼ਾਲਸ ਬਿਊਰੋ:- ਸਿੱਖਸ ਫਾਰ ਜਸਟਿਸ (SFJ) ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨ ਦਿੱਤਾ ਹੈ। ਪੰਨੂੰ ਰੈਫਰੈਂਡਮ-2020 ਕਰਵਾਉਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਕਾਫੀ ਸਰਗਰਮ ਹਨ। ਭਾਰਤ ਸਰਕਾਰ ਨੇ ਪੰਨੂੰ ਸਮੇਤ 9 ਹੋਰ ਵਿਅਕਤੀਆਂ ਨੂੰ ਅੱਤਵਾਦੀ ਕਰਾਰ ਦਿੱਤਾ ਹੈ। ਇਹਨਾਂ ਵਿਅਕਤੀਆਂ ਨੂੰ ਖਾਲਿਸਤਾਨ ਪੱਖੀ ਮੁਹਿੰਮ ਚਲਾਏ ਜਾਣ ਦੇ ਕਥਿਤ ਦੋਸ਼ ਤਹਿਤ ਭਾਰਤ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ।

 

ਭਾਰਤ ਗ੍ਰਹਿ ਮੰਤਰਾਲੇ ਵੱਲੋਂ ਜਿਨ੍ਹਾਂ 9 ਵਿਅਕਤੀਆਂ ਦੇ ਨਾਂ ਦਿੱਤੇ ਗਏ ਹਨ, ਇਹ ਸਾਰੇ ਹੀ ਵਿਦੇਸ਼ਾਂ ਵਿੱਚ ਵਸੇ ਹੋਏ ਹਨ। ਇਹਨਾਂ ਨਾਵਾਂ ਦੀ ਸੂਚੀ ਅੱਗੇ ਦਿੱਤੀ ਗਈ ਹੈ:

ਗੁਰਪਤਵੰਤ ਸਿੰਘ ਪੰਨੂੰ ਜੋ ਕਿ ਅਮਰੀਕਾ ਵਿੱਚ ਰਹਿ ਰਹੇ ਹਨ

ਪਾਕਿਸਤਾਨ ਵਿੱਚ ਰਹਿ ਰਹੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਵਧਾਵਾ ਵਿੱਚ ਬੱਬਰ

ਪਾਕਿਸਤਾਨ ਵਿੱਚ ਰਹਿ ਰਹੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ

ਖਾਲਿਸਤਾਨ ਜਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ, ਰਿਹਾਇਸ਼ ਪਾਕਿਸਤਾਨ

ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ, ਰਿਹਾਇਸ਼ ਪਾਕਿਸਤਾਨ

ਜਰਮਨੀ ਵਿੱਚ ਰਹਿ ਰਹੇ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਮੈਂਬਰ ਭੁਪਿੰਦਰ ਸਿੰਘ ਭਿੰਦਾ

ਜਰਮਨੀ ਵਿੱਚ ਰਹਿ ਰਹੇ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਮੈਂਬਰ ਗੁਰਮੀਤ ਸਿੰਘ ਬੱਗਾ

ਇੰਗਲੈਂਡ ਵਿੱਚ ਰਹਿ ਰਹੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਪਰਮਜੀਤ ਸਿੰਘ

ਕੈਨੇਡਾ ਵਿੱਚ ਰਹਿ ਰਹੇ ਖਾਲਿਸਤਾਨ ਟਾਈਗੋਰ ਫੋਰਸ ਦੇ ਹਰਦੀਪ ਸਿੰਘ ਨਿੱਝਰ

 

ਇਨ੍ਹਾਂ 9 ਵਿਅਕਤੀਆਂ ਸਮੇਤ ਭਾਰਤ ਸਰਕਾਰ ਵੱਲੋਂ ਹੁਣ ਤੱਕ ਅੱਤਵਾਦੀ ਐਲਾਨੇ ਗਏ ਵਿਅਕਤੀਆਂ ਦੀ ਗਿਣਤੀ 31 ਹੋ ਗਈ ਹੈ।