ਲੁਧਿਆਣਾ : ਪੰਜਾਬ ਦੇ ਲੁਧਿਆਣਾ ਦੇ ਹੈਬੋਵਾਲ ਇਲਾਕੇ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੰਜ ਨੌਜਵਾਨਾਂ ਨੇ ਇੱਕ ਨਾਬਾਲਗ ਨਾਲ ਸਮੂਹਿਕ ਬਲਾਤਕਾਰ ਕੀਤਾ ਹੈ । ਇਹ ਘਟਨਾ ਹੈਬੋਵਾਲ ਇਲਾਕੇ ਦੀ ਹੈ। ਦੱਸਿਆ ਜਾ ਰਿਹਾ ਹੈ ਉਕਤ ਨੌਜਵਾਨ ਪੀੜਤਾ ਦੀ ਗਲੀ ‘ਚ ਘੁੰਮਦਾ ਰਹਿੰਦਾ ਸੀ। ਮੁਲਜ਼ਮਾਂ ਨੇ ਪਹਿਲਾਂ ਉਸ ਨੂੰ ਆਪਣੀਆਂ ਗੱਲਾਂ ਵਿੱਚ ਫਸਾਇਆ। ਇਸ ਤੋਂ ਬਾਅਦ 28 ਫਰਵਰੀ ਨੂੰ ਉਸ ਨੂੰ ਆਪਣੇ ਘਰ ਲੈ ਗਿਆ। ਜਦੋਂ ਨਾਬਾਲਗ ਮੁਲਜ਼ਮ ਨਾਲ ਘਰ ਪਹੁੰਚੀ ਤਾਂ ਉੱਥੇ ਪਹਿਲਾਂ ਤੋਂ ਹੀ 4 ਨੌਜਵਾਨ ਮੌਜੂਦ ਸਨ।
ਜਦੋਂ ਉਹ ਉਨ੍ਹਾਂ ਨੂੰ ਦੇਖ ਕੇ ਭੱਜਣ ਲੱਗੀ ਤਾਂ ਮੁਲਜ਼ਮ ਨੇ ਉਸ ਨੂੰ ਫੜ ਲਿਆ ਅਤੇ ਜ਼ਬਰਦਸਤੀ ਕਮਰੇ ਵਿੱਚ ਲੈ ਗਿਆ। ਜਿੱਥੇ ਨੌਜਵਾਨਾਂ ਨੇ ਉਸ ਨਾਲ ਵਾਰੀ-ਵਾਰੀ ਬਲਾਤਕਾਰ ਕੀਤਾ। ਘਟਨਾ ਤੋਂ ਬਾਅਦ ਪੀੜਤਾ ਘਰ ਆ ਗਈ ਅਤੇ ਉਹ ਕਾਫੀ ਡਰ ਕੇ ਰਹਿਣ ਲੱਗੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਲੜਕੀ ਦੀ ਮਾਂ ਨੇ ਉਸ ਨਾਲ ਗੱਲਬਾਤ ਕੀਤੀ ਅਤੇ ਡਰਨ ਦਾ ਕਾਰਨ ਪੁੱਛਿਆ। ਮਾਂ ਦੇ ਪੁੱਛਣ ‘ਤੇ ਬੱਚੀ ਨੇ ਉਸ ਨਾਲ ਹੋਈ ਸਾਰੀ ਘਟਨਾ ਦੱਸੀ। ਇਸ ‘ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਪੁਲਿਸ ਕੋਲ ਲੈ ਗਏ ਅਤੇ ਮਾਮਲਾ ਦਰਜ ਕਰਵਾਇਆ।
ਪੁਲਿਸ ਨੇ ਨਾਬਾਲਗ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਅਮਿਤ ਕੁਮਾਰ ਵਾਸੀ ਫੈਂਟਾ ਕਲੋਨੀ, ਸੁਮਿਤ ਕੁਮਾਰ ਵਾਸੀ ਰਾਜੋਰੀ ਗਾਰਡਨ ਜੱਸੀਆਂ ਰੋਡ, ਅਸ਼ੀਸ਼ ਵਰਮਾ ਵਾਸੀ ਪਹਿਲਵਾਨ ਕਾ ਡੇਰਾ ਹੈਬੋਵਾਲ, ਰੋਹਿਤ ਵਾਸੀ ਹੈਬੋਵਾਲ ਅਤੇ ਕਮਲ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਸਾਰੇ ਦੋਸ਼ੀ ਫਰਾਰ ਹਨ। ਪਰ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।