ਮੱਧ ਪ੍ਰਦੇਸ਼ : ਵਿਦਿਸ਼ਾ ‘ਚ ਮੱਧ ਪ੍ਰਦੇਸ਼ ਦੇ ਸਾਗਰ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਪੰਜ ਸਾਲ ਦੀ ਬੱਚੀ ਦੀ ਮੌਤ ਹੋ ਗਈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਲੜਕੀ ਨੂੰ ਘਰ ‘ਚ ਬੈੱਡ ਤੋਂ ਡਿੱਗਣ ਤੋਂ ਬਾਅਦ ਸਾਗਰ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਜਾਂਚ ਰਿਪੋਰਟ ਤੋਂ ਬਾਅਦ ਉਸ ਦੀ ਹਾਲਤ ਨਾਰਮਲ ਦੱਸੀ ਗਈ। ਪਰਿਵਾਰ ਦਾ ਦੋਸ਼ ਹੈ ਕਿ ਬੱਚੀ ਨੂੰ ਡਿਸਚਾਰਜ ਤੋਂ ਕੁਝ ਸਮਾਂ ਪਹਿਲਾਂ ਟੀਕਾ ਲਗਾਇਆ ਗਿਆ, ਜਿਸ ਨਾਲ ਉਸ ਦੀ ਹਾਲਤ ਵਿਗੜ ਗਈ।
ਜਿਸ ਤੋਂ ਬਾਅਦ ਉਹ ਕਾਹਲੀ ਨਾਲ ਮਾਸੂਮ ਬੱਚੇ ਨੂੰ ਭੋਪਾਲ ਲੈ ਕੇ ਜਾ ਰਹੇ ਸਨ। ਪਰ ਵਿਦਿਸ਼ਾ ਬਾਈਪਾਸ ‘ਤੇ ਲੜਕੀ ਦੀ ਰਸਤੇ ‘ਚ ਹੀ ਮੌਤ ਹੋ ਗਈ। ਮੌਤ ਵਿਦਿਸ਼ਾ ‘ਚ ਹੋਣ ਕਾਰਨ ਪੋਸਟਮਾਰਟਮ ਵੀ ਉਥੇ ਹੀ ਕੀਤਾ ਗਿਆ ਸੀ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਤਾ ਆਸ਼ਾਰਾਮ ਕੁਸ਼ਵਾਹਾ ਦੱਸਦੇ ਹਨ ਕਿ ਮੈਂ 19 ਅਗਸਤ ਨੂੰ ਨਿਤਿਆ ਨਾਲ ਬੀਐਮਸੀ ਪਹੁੰਚਿਆ ਸੀ। ਨਿਤਿਆ ਮੰਜੇ ਤੋਂ ਡਿੱਗ ਪਈ ਸੀ, ਉਸ ਦੇ ਸਿਰ ‘ਤੇ ਸੱਟ ਲੱਗੀ ਸੀ। ਇੱਥੇ ਡਾਕਟਰਾਂ ਨੇ ਉਸ ਨੂੰ ਪੀਡੀਆਟ੍ਰਿਕ ਇੰਟੈਂਸਿਵ ਕੇਅਰ ਯੂਨਿਟ ਵਿੱਚ ਦਾਖਲ ਕਰਵਾਇਆ। ਦੋ ਦਿਨ ਬਾਅਦ 21 ਅਗਸਤ ਨੂੰ ਡਾਕਟਰਾਂ ਨੇ ਉਸ ਨੂੰ ਜਨਰਲ ਵਾਰਡ ਵਿੱਚ ਸ਼ਿਫਟ ਕਰ ਦਿੱਤਾ। 23 ਅਗਸਤ ਨੂੰ ਬੇਟੀ ਦੇ ਦਿਮਾਗ ਦਾ ਸੀਟੀ ਸਕੈਨ ਕੀਤਾ ਗਿਆ, ਜਿਸ ਤੋਂ ਪਤਾ ਲੱਗਾ ਕਿ ਸਭ ਕੁਝ ਨਾਰਮਲ ਸੀ। 25 ਅਗਸਤ ਨੂੰ ਬੇਸਿਕ ਚੈਕਅੱਪ ਕਰਨ ਤੋਂ ਬਾਅਦ ਡਾਕਟਰਾਂ ਨੇ ਮੈਨੂੰ ਕਿਹਾ ਕਿ ਉਹ ਨਿਤਿਆ ਨੂੰ ਡਿਸਚਾਰਜ ਕਰ ਦੇਣਗੇ।
ਪਿਤਾ ਨੇ ਦੱਸਿਆ ਕਿ ਉਨਾਂ ਨੇ ਨਿਤਿਆ ਨੂੰ ਘਰ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਦੋ ਡਾਕਟਰਾਂ ਨੇ ਆ ਕੇ ਉਨ੍ਹਾਂ ਨੂੰ ਪਰਚੀ ਦਿੱਤੀ ਤੇ ਕਿਹਾ-ਜਾਓ, ਇਹ ਦਵਾਈ ਬਾਹਰੋਂ ਮੈਡੀਕਲ ਲੈ ਕੇ ਆ। ਉਨਾਂ ਨੇ ਦੱਸਿਆ ਕਿ ਮੈਡੀਕਲ ਤੋਂ 10 ਮਿਲੀਲੀਟਰ ਦੇ ਦੋ ਟੀਕੇ ਲਏ। ਨਰਸ ਨੇ ਇਨ੍ਹਾਂ ਵਿੱਚੋਂ ਇੱਕ ਟੀਕਾ ਪਿਤਾ (ਆਸ਼ਾਰਾਮ) ਨੂੰ ਦਿੱਤਾ ਅਤੇ ਕਿਹਾ ਕਿ ਤੁਸੀਂ ਇਸ ਨੂੰ ਘਰ ਲੈ ਜਾਓ ਅਤੇ ਨੇੜੇ ਦੇ ਡਾਕਟਰ ਤੋਂ ਲੜਕੀ ਨੂੰ ਲਗਵਾ ਦਿਓ। ਨਰਸ ਨੇ ਤੁਰੰਤ ਨਿਤਿਆ ਨੂੰ ਦੂਜਾ ਟੀਕਾ ਲਗਾ ਦਿੱਤਾ। ਟੀਕਾ ਲਗਾਉਣ ਦੇ ਕੁਝ ਹੀ ਮਿੰਟਾਂ ਵਿੱਚ ਉਸ ਦੀ ਸਿਹਤ ਵਿਗੜਨ ਲੱਗੀ। ਡਾਕਟਰਾਂ ਨੇ ਦੱਸਿਆ ਕਿ ਡਰਨ ਦੀ ਕੋਈ ਗੱਲ ਨਹੀਂ ਹੈ, ਇਹ ਟੀਕੇ ਦਾ ਸਾਈਡ ਇਫੈਕਟ ਹੈ।
ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਬੱਚੀ ਦੇ ਪਿਤਾ ਆਸਾਰਾਮ ਕੁਸ਼ਵਾਹਾ ਨੂੰ ਲੱਗਾ ਕਿ ਉਨ੍ਹਾਂ ਦੀ ਬੇਟੀ ਬੇਹੋਸ਼ ਹੋ ਗਈ ਹੈ। ਪਰ ਜਦੋਂ ਉਹ ਉਸ ਨੂੰ ਵਿਦਿਸ਼ਾ ਮੈਡੀਕਲ ਕਾਲਜ ਲੈ ਕੇ ਗਏ ਤਾਂ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਸਾਗਰ ‘ਚ ਡਾਕਟਰਾਂ ਦੀ ਲਾਪਰਵਾਹੀ ਦੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਜਿਸ ਤੋਂ ਬਾਅਦ ਵਿਦਿਸ਼ਾ ਵਿੱਚ ਹੀ ਮਾਸੂਮ ਦਾ ਪੋਸਟਮਾਰਟਮ ਕੀਤਾ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਵੀ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੱਚਿਆਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਨੂੰ ਪੋਟਾਸ਼ੀਅਮ ਕਲੋਰਾਈਡ ਦੀ ਸਿਰਫ 2 ਮਿਲੀਲੀਟਰ ਖੁਰਾਕ ਹੀ ਦਿੱਤੀ ਜਾਣੀ ਹੈ। ਲੜਕੀ ਦੇ ਪਿਤਾ ਦਾ ਦੋਸ਼ ਹੈ ਕਿ ਬੇਟੀ ਨੂੰ 10 ਮਿਲੀਲੀਟਰ ਦਾ ਪੂਰਾ ਟੀਕਾ ਦਿੱਤਾ ਗਿਆ ਸੀ।